26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

27 ਦੇ ਮਹਾਂ ਬੰਦ 'ਚ ਸ਼ਮੂਲੀਅਤ ਕਰੇਗੀ ਪੈਰਾਮੈਡੀਕਲ ਐਸੋਸੀਏਸ਼ਨ

ਸੰਘੋਲ, (ਫਤਹਿਗੜ੍ਹ ਸਾਹਿਬ), 26 (ਪਰਮਵੀਰ ਸਿੰਘ ਧਨੋਆ) - ਮੁਲਾਜ਼ਮ 'ਤੇ ਪੈਨਸ਼ਨਰ ਯੂਨੀਅਨ ਦੇ ਸਾਂਝੇ ਫਰੰਟ ਵਲੋਂ ਸੂਬਾ ਸਰਕਾਰ ਵਲੋਂ ਡੀ. ਏ. ਸਮੇਤ ਹੋਰਨਾਂ ਮਸਲਿਆਂ ਦਾ ਹੱਲ ਨਾ ਕੀਤੇ ਜਾਣ ਖਿਲਾਫ਼ ਦਿੱਤੇ ਗਏ ਬੰਦ ਦੇ ਸੱਦੇ 'ਤੇ ਤਾਲਮੇਲ ਕਮੇਟੀ ਪੈਰਾਮੈਡੀਕਲ ਸੰਘੋਲ ਵਲੋਂ ਮਹਾਂ ਬੰਦ ਦੇ ਸੱਦੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ।

ਅਜੀਤ ਡੈਸਕ 26-08-2026

ਸੰਘੋਲ, (ਫਤਹਿਗੜ੍ਹ ਸਾਹਿਬ),  26 (ਪਰਮਵੀਰ ਸਿੰਘ ਧਨੋਆ) - ਮੁਲਾਜ਼ਮ 'ਤੇ ਪੈਨਸ਼ਨਰ ਯੂਨੀਅਨ ਦੇ ਸਾਂਝੇ ਫਰੰਟ ਵਲੋਂ ਸੂਬਾ ਸਰਕਾਰ ਵਲੋਂ ਡੀ. ਏ. ਸਮੇਤ ਹੋਰਨਾਂ ਮਸਲਿਆਂ ਦਾ ਹੱਲ ਨਾ ਕੀਤੇ ਜਾਣ ਖਿਲਾਫ਼ ਦਿੱਤੇ ਗਏ ਬੰਦ ਦੇ ਸੱਦੇ 'ਤੇ ਤਾਲਮੇਲ ਕਮੇਟੀ ਪੈਰਾਮੈਡੀਕਲ ਸੰਘੋਲ ਵਲੋਂ ਮਹਾਂ ਬੰਦ ਦੇ ਸੱਦੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਲਈ ਸੰਬੰਧਿਤ ਅਧਿਕਾਰੀਆਂ ਨੂੰ ਛੁੱਟੀ ਦੀ ਅਰਜ਼ੀ ਸੌੰਪੀ ਗਈ ਹੈ। ਸੰਘੋਲ 'ਚ ਸੰਬੰਧਿਤ ਕਮੇਟੀ ਵਲੋਂ ਸਮੂਹਿਕ ਛੁੱਟੀ ਮੈਡੀਕਲ ਅਫ਼ਸਰ ਇੰਚਾਰਜ ਪਬਲਿਕ ਹੈਲਥ ਸੈਂਟਰ ਸੰਘੋਲ ਨੂੰ ਸੌਂਪੀ ਗਈ। ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ, ਜਨਰਲ ਸਕੱਤਰ ਲਖਵਿੰਦਰ ਸਿੰਘ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਰਿਹਾ।

ਪਿਛਲੀ ਖ਼ਬਰ ਸਕੂਲ ਜਾ ਰਹੇ ਬੱਚਿਆਂ ਨਾਲ ਵਾਪਰਿਆ ਦਰਦਨਾਕ ਹਾਦਸਾ , ਬੱਚੇ ਅਤੇ ਪਿਤਾ ਦੀ ਹੋਈ ਮੌਤ , ਇਕ ਬੱਚਾ ਜ਼ਖਮੀ ਅਗਲੀ ਖ਼ਬਰ ਹਮਲੇ ਤੋਂ ਬਾਅਦ ਮਲੋਟ ’ਚ ਪਹਿਲੀ ਵਾਰ ਗਰਜੇ ਸੁਖਬੀਰ ਸਿੰਘ ਬਾਦਲ