19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਡੀ.ਏ.ਵੀ. ਕੋਟਕਪੂਰਾ ਜ਼ੋਨ ਪੱਧਰੀ ਮੁਕਾਬਲਿਆਂ ’ਚ ਜਿੱਤੇ 162 ਸੋਨ ਤਗਮੇ

ਕੋਟਕਪੂਰਾ, 18 ਅਗਸਤ (ਮੋਹਰ ਸਿੰਘ ਗਿੱਲ)-ਖੇਡ ਵਿਭਾਗ ਵਲੋਂ 70ਵੀਆਂ ਪੰਜਾਬ ਰਾਜ ਜ਼ੋਨ ਪੱਧਰੀ ਸਕੂਲ ਖੇਡਾਂ (2026-27) ਕੋਟਕਪੂਰਾ ਵਿਖੇ ਕਰਵਾਈਆਂ ਗਈਆਂ। ਡੀ.

ਅਜੀਤ ਡੈਸਕ 19-08-2026
ਕੋਟਕਪੂਰਾ, 18 ਅਗਸਤ (ਮੋਹਰ ਸਿੰਘ ਗਿੱਲ)-ਖੇਡ ਵਿਭਾਗ ਵਲੋਂ 70ਵੀਆਂ ਪੰਜਾਬ ਰਾਜ ਜ਼ੋਨ ਪੱਧਰੀ ਸਕੂਲ ਖੇਡਾਂ (2026-27) ਕੋਟਕਪੂਰਾ ਵਿਖੇ ਕਰਵਾਈਆਂ ਗਈਆਂ। ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 162 ਗੋਲਡ ਮੈਡਲ, 42 ਸਿਲਵਰ ਮੈਡਲ ਅਤੇ 27 ਤਾਂਬੇ ਦੇ ਤਗਮੇ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਡੀ.ਏ.ਵੀ ਦੇ ਖਿਡਾਰੀਆਂ ਨੇ ਕੁੱਲ 231 ਮੈਡਲ ਹਾਸਿਲ ਕੀਤੇ। ਲੜਕਿਆਂ ਦੇ ਖੇਡ ਮੁਕਾਬਲਿਆਂ ਕਬੱਡੀ ਅੰਡਰ-14 ਅਤੇ 17 ’ਚ ਗੋਲਡ ਮੈਡਲ, ਵਾਲੀਬਾਲ ਅੰਡਰ-17 ਤੇ 19 ’ਚ ਗੋਲਡ ਮੈਡਲ, ਕਿ੍ਰਕਟ ਅੰਡਰ-19 ’ਚ ਗੋਲਡ ਮੈਡਲ, ਅੰਡਰ-17 ’ਚ ਸਿਲਵਰ ਮੈਡਲ, ਰੱਸਾ-ਕਸੀ ਅੰਡਰ 14 ਤੇ 19 ’ਚ ਗੋਲਡ ਮੈਡਲ ਅਤੇ ਅੰਡਰ-17 ’ਚ ਸਿਲਵਰ ਮੈਡਲ, ਚੈਸ ਅੰਡਰ-14 ਤੇ 19 ’ਚ ਗੋਲਡ ਮੈਡਲ ਅਤੇ ਅੰਡਰ-17 ’ਚ ਸਿਲਵਰ ਮੈਡਲ, ਬਾਸਕਟਬਾਲ ਅੰਡਰ 14 ਤੇ 17 ’ਚ ਗੋਲਡ ਮੈਡਲ ਅਤੇ ਅੰਡਰ-19 ਸਿਲਵਰ ਮੈਡਲ, ਸਕੇਟਿੰਗ ਅੰਡਰ 14 ’ਚ ਤੇਜਸ ਨੇ ਸਿਲਵਰ ਮੈਡਲ, ਤਾਈਕਮਾਂਡੋ ਅੰਡਰ-17 ’ਚ ਪ੍ਰਗੁਨ ਅਤੇ ਗੁਰਨੂਰ ਨੇ ਗੋਲਡ ਮੈਡਲ, ਅੰਡਰ 14 ’ਚ ਮਨਜੋਤ ਨੇ ਗੋਲਡ ਮੈਡਲ, ਕੁਸ਼ਤੀ ਅੰਡਰ 14 ’ਚ ਹਾਰਦਿਕ ਕੁਮਾਰ ਨੇ ਗੋਲਡ ਮੈਡਲ, ਬਾਕਸਿੰਗ ਅੰਡਰ-17 ’ਚ ਸੰਚਿਤ ਅਤੇ ਨਿਰਮਲ ਨੇ ਗੋਲਡ ਮੈਡਲ, ਗਤਕਾ ਅੰਡਰ-17 ’ਚ ਜਸਕਰਨ ਸਿੰਘ ਨੇ ਸਿਲਵਰ ਮੈਡਲ, ਜੁਡੋ ਅੰਡਰ-17 ’ਚ ਅਸਵਨੀ ਬਾਵਾ ਨੇ ਗੋਲਡ ਮੈਡਲ, ਲੜਕੀਆਂ ਦੇ ਮੁਕਾਬਲਿਆਂ ਅੰਦਰ ਖੋ-ਖੋ ਅੰਡਰ 14 ਤੇ 17 ’ਚ ਗੋਲਡ ਮੈਡਲ, ਬੈਡਮਿੰਟਨ ਅੰਡਰ-14 ਤੇ 17 ’ਚ ਤਾਂਬੇ ਦਾ ਤਗਮਾ, ਅੰਡਰ-19 ’ਚ ਗੋਲਡ ਮੈਡਲ, ਰੱਸਾ-ਕਸੀ ਅੰਡਰ 14 ’ਚ ਤਾਂਬੇ ਦਾ ਤਗਮਾ, ਚੈਸ ਅੰਡਰ-14 ’ਚ ਗੋਲਡ ਮੈਡਲ, ਬਾਸਕਟਬਾਲ ਅੰਡਰ-14 ’ਚ ਗੋਲਡ ਮੈਡਲ, ਅੰਡਰ-17 ’ਚ ਸਿਲਵਰ ਮੈਡਲ, ਤਾਈਕਮਾਂਡੋ ਅੰਡਰ-17 ’ਚ ਰੂਹਾਨੀਅਤ ਨੇ ਗੋਲਡ ਮੈਡਲ, ਅੰਡਰ-14 ’ਚ ਜਾਨਵੀ ਨੇ ਗੋਲਡ ਮੈਡਲ, ਕਿੱਕ ਬਾਕਸਿੰਗ ਅੰਡਰ-17 ਰੂਹਾਨੀਅਤ ਨੇ ਗੋਲਡ ਮੈਡਲ, ਗਤਕਾ ਅੰਡਰ-17 ’ਚ ਸੁਖਮਨ ਨੇ ਸਿਲਵਰ ਮੈਡਲ ਹਾਸਿਲ ਕਰਕੇ ਵੱਡੀ ਜਿੱਤ ਪ੍ਰਾਪਤ ਕੀਤੀ। ਪਿ੍ਰੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਸਕੂਲ ਦੇ ਡਾਇਰੈਕਟਰ ਵੀ.ਕੇ ਚੋਪੜਾ, ਚੇਅਰਮੈਨ ਸ੍ਰੀ ਅਜੈ ਗੋਸੁਆਮੀ, ਵਾਈਸ ਚੇਅਰਮੈਨ ਰਾਜਕੁਮਾਰ ਅਗਰਵਾਲ, ਆਰ. ਏ ਸਮਿਤਾ ਸਰਮਾ ਅਤੇ ਸਥਾਨਕ ਕਮੇਟੀ ਮੈਂਬਰ ਆਦਿ ਨੇ ਵੀ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕੋਚ ਬਿਪਨਪ੍ਰੀਤ ਕੌਰ, ਮਾਨਵਿੰਦਰ ਸਿੰਘ, ਤੇਜਵੀਰ ਸਿੰਘ ਅਤੇ ਗਗਨਦੀਪ ਸਿੰਘ ਨੂੰ ਅਣਥੱਕ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਝਾਕੀਆਂ ਦਾ ਮਕਸਦ ਜਾਗਰੂਕਤਾ ਨਾ ਕਿ ਕਿਸੇ ਮਰੀਜ਼ ਦੀ ਪਹਿਚਾਣ ਜਨਤਕ ਕਰਨਾ-ਕੈਂਥ ਅਗਲੀ ਖ਼ਬਰ ਸੜਕ ਦੀ ਮੁਰੰਮਤ ਤੇ ਨਿਕਾਸੀ ਨਾਲੇ ਦੀ ਸਮੱਸਿਆ ਦੇ ਹੱਲ ਲਈ ਚੇਅਰਮੈਨ ਗੁਰਤੇਜ ਸਿੰਘ ਖੋਸਾ ਵਲੋਂ ਡਿਪਟੀ ਕਮਿਸ਼ਨਰ ਤੇ ਈ.ਓ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।