15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗੁਰੂ ਨਾਨਕ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਸੱਭਿਆਚਾਰਕ ਗਤੀਵਿਧੀਆਂ ਸੈੱਲ ਵਲੋਂ ਕਾਲਜ ਦੀ ਰੀਤ ਅਨੁਸਾਰ ਤੀਆਂ ਦਾ ਮੇਲਾ ਕਰਵਾਇਆ ਗਿਆ। ਪੰਜਾਬੀ ਵਿਭਾਗ ਦੇ ਮੁਖੀ ਡਾ.

ਅਜੀਤ ਡੈਸਕ 15-08-2026
ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਸੱਭਿਆਚਾਰਕ ਗਤੀਵਿਧੀਆਂ ਸੈੱਲ ਵਲੋਂ ਕਾਲਜ ਦੀ ਰੀਤ ਅਨੁਸਾਰ ਤੀਆਂ ਦਾ ਮੇਲਾ ਕਰਵਾਇਆ ਗਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਣਾ ਬਲਜਿੰਦਰ ਕੌਰ ਨੇ ਦੱਸਿਆ ਕਿ ਇਸ ਮੇਲੇ ਵਿਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਤ੍ਰਿੰਝਣ, ਵਿਰਾਸਤੀ ਭਾਂਡੇ ਅਤੇ ਹੋਰ ਵਿਰਾਸਤੀ ਵਸਤਾਂ ਖ਼ਾਸ ਖਿੱਚ ਦਾ ਕੇਂਦਰ ਬਣੀਆਂ। ਇਸ ਤੋਂ ਇਲਾਵਾ ਵੱਖ-ਵੱਖ ਖਾਣ-ਪੀਣ ਤੇ ਖੀਰ ਪੂੜਿਆਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਇਸ ਤੋਂ ਇਲਾਵਾ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਵਲੋਂ ਵੱਖ-ਵੱਖ ਘਰੇਲੂ ਵਸਤਾਂ ਦੀਆਂ ਸਟਾਲਾਂ ਵੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਸੱਭਿਆਚਾਰਕ ਪ੍ਰੋਗਰਾਮ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਨਾਚ ਪੇਸ਼ ਕੀਤਾ ਗਿਆ। ਸੰਗੀਤ ਵਿਭਾਗ ਦੇ ਅਧਿਆਪਕ ਹਰਜੀਤ ਕੌਰ, ਐੱਮ.ਏ. ਪੰਜਾਬੀ ਭਾਗ ਦੂਜਾ ਦੀ ਵਿਦਿਆਰਥਣ ਰੇਸ਼ਮਾ ਨੇ ਕੁੜੀਆਂ ਤੇ ਚਿੜੀਆਂ ਦਾ ਦੂਰ ਟਿਕਾਣਾ ਗੀਤ ਗਾਇਆ। ਬੀ.ਐੱਸ.ਸੀ. ਨਾਨ ਮੈਡੀਕਲ ਸਮੈਸਟਰ ਤੀਜਾ ਦੀ ਵਿਦਿਆਰਥਣ ਰੁਬੀਨਾ ਵਲੋਂ ਸੱਭਿਆਚਾਰਕ ਗੀਤਾਂ ਰਾਹੀਂ ਤੀਆਂ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ ਗਿਆ। ਐੱਫ਼.ਐੱਸ.ਟੀ. ਵਿਭਾਗ ਦੇ ਡਾ. ਗੁਰਸ਼ਰਨ ਕੌਰ ਵਲੋਂ ਲੰਮੀ ਹੇਕ ਦੇ ਗੀਤ ਗਾ ਕੇ ਤੀਆਂ ਨੂੰ ਵਿਰਾਸਤੀ ਰੰਗਣ ਵਿਚ ਰੰਗ ਦਿੱਤਾ। ਫੈਸ਼ਨ ਡਿਜਾਇਨਿੰਗ ਦੇ ਵਿਭਾਗ ਦੇ ਮੁਖੀ ਸੀਮਾ ਰਾਣੀ ਨੇ ਵੀ ਗੀਤ ਗਾਇਆ। ਕਿਰਨਜੀਤ ਕੌਰ ਵਲੋਂ ਗਿੱਧਾ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਡਾ. ਰਮਿੰਦਰ ਕੌਰ ਵਲੋਂ ਨਿਭਾਈ ਗਈ। ਕਾਲਜ ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਤੀਆਂ ਦੇ ਮੇਲੇ ਵਾਂਗ ਜੇਕਰ ਜ਼ਿੰਦਗੀ ਨੂੰ ਹੰਢਾਉਣਾ ਹੈ , ਤਾਂ ਪਦਾਰਥਵਾਦੀ ਸੋਚ ਤੋਂ ਪਹਿਲਾਂ ਨੈਤਿਕਤਾ ਅਨੁਸ਼ਾਸਨ ਤੇ ਆਦਰਸ਼ਾਂ ਨੂੰ ਅਪਣਾਉਣਾ ਚਾਹੀਦਾ ਹੈ।
ਪਿਛਲੀ ਖ਼ਬਰ ਸੁਖਬੀਰ ਬਾਦਲ ਵਲੋਂ ਕੀਤੀਆਂ ਨਵੀਆਂ ਨਿਯੁਕਤੀਆਂ ਨਾਲ ਟਕਸਾਲੀ ਵਰਕਰਾਂ ਦਾ ਹੋਰ ਵਧੇਗਾ ਹੌਂਸਲਾ-ਵਰਕਰ ਅਗਲੀ ਖ਼ਬਰ ਮੁਕਤਸਰ ਵਿਕਾਸ ਮਿਸ਼ਨ ਦਾ ਵਫ਼ਦ ਥਾਣਾ ਸਿਟੀ ਦੇ ਮੁਖੀ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।