ਸਮਰਾਲਾ (ਲੁਧਿਆਣਾ) 15 ਅਗਸਤ (ਪ ਪ) - ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਡਾ. ਕੁਲਦੀਪ ਸਿੰਘ ਨੂੰ ਮੈਡੀਕਲ ਸੈਲ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਗੁਰਦੀਪ ਸਿੰਘ ਮਦਨ ਵੱਲੋਂ ਡਾ. ਕੁਲਦੀਪ ਸਿੰਘ ਨੂੰ ਨਿਯੁਕਤੀ ਪੱਤਰ ਅਤੇ ਆਈ-ਕਾਰਡ ਸੌਂਪ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਦੀਪ ਸਿੰਘ ਮਦਨ ਨੇ ਕਿਹਾ ਕਿ ਡਾ. ਕੁਲਦੀਪ ਸਿੰਘ ਦੀਆਂ ਸਮਾਜ ਸੇਵਾ ਅਤੇ ਮੈਡੀਕਲ ਖੇਤਰ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਡਾ. ਕੁਲਦੀਪ ਸਿੰਘ ਮੈਡੀਕਲ ਸੈਲ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਲੋੜਵੰਦ ਲੋਕਾਂ ਦੀ ਸੇਵਾ ਲਈ ਅਹਿਮ ਭੂਮਿਕਾ ਨਿਭਾਉਣਗੇ। ਡਾ. ਕੁਲਦੀਪ ਸਿੰਘ ਨੇ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਗੁਰਦੀਪ ਸਿੰਘ ਮਦਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਤਾਜ਼ਾ ਖ਼ਬਰਾਂ
Free
ਡਾ. ਕੁਲਦੀਪ ਸਿੰਘ ਨੂੰ ਮੈਡੀਕਲ ਸੈਲ ਪ੍ਰਧਾਨ ਪੰਜਾਬ ਨਿਯੁਕਤ ਕਰਕੇ ਕੀਤਾ ਸਨਮਾਨਿਤ
ਸਮਰਾਲਾ (ਲੁਧਿਆਣਾ) 15 ਅਗਸਤ (ਪ ਪ) - ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਡਾ. ਕੁਲਦੀਪ ਸਿੰਘ ਨੂੰ ਮੈਡੀਕਲ ਸੈਲ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਗੁਰਦੀਪ ਸਿੰਘ ਮਦਨ...
ਅਜੀਤ ਡੈਸਕ
15-08-2026