14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਜ਼ੋਨ ਖੇਡ ਮੁਕਾਬਲਿਆਂ ’ਚ ਦਸਮੇਸ਼ ਮਿਸ਼ਨ ਸਕੂਲ ਹਰੀ ਨੌ ਦੇ ਲੜਕਿਆਂ ਦੀ ਸ਼ਾਨਦਾਰ ਜਿੱਤ

ਕੋਟਕਪੂਰਾ, 13 ਅਗਸਤ (ਮੋਹਰ ਸਿੰਘ ਗਿੱਲ)-ਸਿੱਖਿਆ ਵਿਭਾਗ ਪੰਜਾਬ ਦੁਆਰਾ 70ਵੀਆਂ ਪੰਜਾਬ ਰਾਜ ਜ਼ੋਨ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 14-08-2026
ਕੋਟਕਪੂਰਾ, 13 ਅਗਸਤ (ਮੋਹਰ ਸਿੰਘ ਗਿੱਲ)-ਸਿੱਖਿਆ ਵਿਭਾਗ ਪੰਜਾਬ ਦੁਆਰਾ 70ਵੀਆਂ ਪੰਜਾਬ ਰਾਜ ਜ਼ੋਨ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡ ਮੁਕਾਬਲਿਆਂ ਵਿਚ ਕਬੱਡੀ (ਨੈਸ਼ਨਲ ਸਟਾਇਲ) ਵਿਚ ਅੰਡਰ- 19, ਅੰਡਰ 17, ਅੰਡਰ 14, (ਕਬੱਡੀ), ਅੰਡਰ 17 (ਸ਼ੂਟਿੰਗ), ਅੰਡਰ 19 (ਰੈਸਲਿੰਗ), ਅੰਡਰ 1 9 (ਵੇਟਲਿਫਟਿੰਗ), ਅੰਡਰ-17 (ਪਾਵਰ ਲਿਫਟਿੰਗ), ਅੰਡਰ 19 (ਸ਼ੂਟਿੰਗ), ਅੰਡਰ 19 (ਬੈਡਮਿੰਟਨ) ਲੜਕਿਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-19, ਅੰਡਰ-17, ਅੰਡਰ-14 (ਟੱਗ ਆਫ਼ ਵਾਰ), ਅੰਡਰ-19 (ਚੈਸ), ਅੰਡਰ-17 , ਅੰਡਰ-19 (ਕਿ੍ਰਕਟ), ਅੰਡਰ-19 (ਵਾਲੀਬਾਲ), ਅੰਡਰ-14 (ਫੁੱਟਬਾਲ), ਅੰਡਰ-19 (ਬੀਚ ਵਾਲੀਬਾਲ) ਲੜਕਿਆਂ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਅੰਡਰ-14, ਅੰਡਰ-17 (ਵਾਲੀਬਾਲ), ਅੰਡਰ-17 (ਚੈਸ), ਅੰਡਰ-14 (ਬੈਡਮਿੰਟਨ) ਲੜਕਿਆਂ ਨੇ ਤੀਜਾ ਸਥਾਨ ਹਾਸਿਲ ਕੀਤਾ। ਸਕੂਲ ਦੇ ਡਾਇਰੈਕਟਰ ਪਿ੍ਰੰਸੀਪਲ ਸੁਰਿੰਦਰ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪਿ੍ਸੀਪਲ ਸੋਮਾ ਦੇਵੀ ਨੇ ਬੱਚਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਇਸ ਸਫ਼ਲਤਾ ਦਾ ਸਿਹਰਾ ਸਕੂਲ ਦੇ ਡੀ.ਪੀ.ਜਸਕਰਨ ਸਿੰਘ ਗਿੱਲ, ਜਸ਼ਨਪ੍ਰੀਤ ਸਿੰਘ ਅਤੇ ਹਰਪ੍ਰੀਤ ਕੌਰ ਨੂੰ ਜਾਂਦਾ ਹੈ।
ਪਿਛਲੀ ਖ਼ਬਰ ਸੜਕਾਂ ਤੇ ਮੁਹੱਲਿਆਂ ’ਚ ਬੇਸਹਾਰਾ ਪਸ਼ੂਆਂ ਦੇ ਵਧਣ ਕਾਰਨ ਲੋਕ ਪੇ੍ਸ਼ਾਨ ਅਗਲੀ ਖ਼ਬਰ ਕੋਟਸੁਖੀਆ ’ਚ ਮੋਛੇ ਦੇ ਮੇਲੇ ’ਤੇ ਹੋਵੇਗਾ ਵਿਸ਼ਾਲ ਕਬੱਡੀ ਕੱਪ-ਲਖਵਿੰਦਰ ਕੋਟਸੁਖੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।