14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਭਾਜਪਾ ਆਗੂਆਂ ਨੇ ਦੇਸ਼ ਭਗਤ ਸੰਧੂਰਾ ਸਿੰਘ ਦੇ ਬੁੱਤ ਨੂੰ ਇਸ਼ਨਾਨ ਕਰਵਾ ਕੇ ਹਾਰ ਪਾਏ

ਸਾਦਿਕ, 13 ਅਗਸਤ (ਆਰ. ਐਸ.

ਅਜੀਤ ਡੈਸਕ 14-08-2026
ਸਾਦਿਕ, 13 ਅਗਸਤ (ਆਰ.ਐਸ.ਧੁੰਨਾ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਪਹਿਲੀ ਵਾਰ ਟਰੈਕਟਰ ਤਿਰੰਗਾ ਮਾਰਚ ਕੱਢਿਆ। ਇਸ ਮਾਰਚ ਦੇ ਸਾਦਿਕ ਪੁੱਜਣ ’ਤੇ ਭਾਜਪਾ ਆਗੂਆਂ ਨੇ ਮੁੱਖ ਚੌਂਕ ਸਾਦਿਕ ਵਿਖੇ ਲੱਗੇ ਸਵਤੰਤਰਤਾ ਸੰਗਰਾਮੀਂ ਦੇਸ਼ ਭਗਤ ਸੰਧੂਰਾ ਸਿੰਘ ਦੇ ਬੁੱਤ ਨੂੰ ਪਹਿਲਾਂ ਇਸ਼ਨਾਨ ਕਰਵਾਇਆ ਤੇ ਹਾਰ ਪਾ ਕੇ ਆਪਣੀ ਯਾਤਰਾ ਨੂੰ ਅੱਗੇ ਤੋਰਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਨੀ ਬਰਾੜ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ ਤੇ ਤਿਰੰਗਾ ਸਾਡੀ ਆਨ ਸ਼ਾਨ ਹੈ ਤੇ ਇਸ ਲਈ ਅਸੀਂ ਇਸ ਦੇ ਸਤਿਕਾਰ ਵਿਚ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿਚ ਤਿਰੰਗਾ ਯਾਤਰਾ ਕੱਢ ਰਹੇ ਹਾਂ ਜਿਸ ਦਾ ਪਿੰਡਾਂ ਸ਼ਹਿਰਾਂ ਵਿਚ ਭਰਵਾਂ ਸੁਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਗਤ ਸੰਧੂਰਾ ਸਿੰਘ ਨੂੰ ਮੱਥਾ ਟੇਕਿਆ ਤੇ ਦੇਸ਼ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਹੋ ਰਿਹਾ ਤੇ ਅਸੀਂ ਇਕ ਪਰਿਵਾਰ ਹਾਂ ਇਸ ਵਿਚ ਨਫ਼ਰਤ ਵਾਲੀ ਕੋਈ ਗੱਲ ਨਹੀਂ ਤੇ ਮੇਰੇ ਛੋਟੇ ਭਰਾ ਹਨ ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ ਤੇ ਆਉਣ ਵਾਲੇ ਸਮੋਂ ਦੌਰਾਨ ਅਸੀਂ ਸਭ ਇਕੱਠੇ ਹੋਵਾਂਗੇ ਤੇ ਉਹ ਹਰ ਵਰਗ ਨੂੰ ਨਾਲ ਲੈ ਕੇ ਚੱਲ ਰਹੇ ਹਾਂ। ਇਸ ਮੌਕੇ ਤਰਸੇਮ ਸਿੰਘ ਕਾਨਿਆਂਵਾਲੀ, ਗੁਰਜਿੰਦਰ ਸਿੰਘ ਕਿੰਗਰਾ, ਤਰਸੇਮ ਸਿੰਘ ਦੀਪ ਸਿੰਘ ਵਾਲਾ, ਗੁਲਾਬ ਸਿੰਘ ਦੀਪ ਸਿੰਘ ਵਾਲਾ, ਗੁਰਮੇਲ ਸਿੰਘ ਪਿੰਡੀ ਬਲੋਚਾਂ, ਸੋਨੀ ਢਿੱਲਵਾਂ, ਖੁਸ਼ਪ੍ਰੀਤ ਸਿੰਘ, ਗੋਰਾ ਗਿੱਲ, ਤਰਸੇਮ ਸਿਘ ਸੰਧੂ, ਵਿਪਨ ਗਿੱਲ, ਗਗਨ ਸੇਠੀ, ਕਮਲਦੀਪ ਸਿੰਘ ਪੀ.ਏ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬੀ.ਐਸ.ਐਨ.ਐਲ ਵਲੋਂ ਪੰਜਗਰਾਈਂ ਕਲਾਂ ’ਚ ਵਿਸ਼ੇਸ਼ ਮੇਲਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।