14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਗੁਰੂ ਨਾਨਕ ਮੋਦੀਖ਼ਾਨਾ ਵਲੋਂ ਗ੍ਰੰਥੀ ਸਿੰਘ ਦੇ ਬੱਚਿਆਂ ਦੀ ਫ਼ੀਸ ਭਰੀ ਗਈ

ਜੈਤੋ, 13 ਅਗਸਤ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਖੱਚੜਾਂ ਵਲੋਂ ਖ਼ੇਤਰ ਜੈਤੋ ਦੇ ਸਹਿਯੋਗ ਨਾਲ ਗ੍ਰੰਥੀ ਸਿੰਘ ਦੇ ਬੱਚਿਆਂ ਦੀ ਫ਼ੀਸ ਭਰੀ ਗਈ। ਖ਼ੇਤਰ ਜੈਤੋ ਦੇ ਪ੍ਰਧਾਨ ਤੇਜ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖ਼ਾਨਾ ਵਿਖੇ ਪਹੁੰਚ ਕਰਕੇ ਜੈਤੋ ਦੇ ਲਾਗਲੇ ਪਿੰਡ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਉਸਦੇ ਦੋ ਬੱਚੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਤੋ ਵਿਖੇ ਪੜ੍ਹਦੇ ਹਨ, ਜਿਨ੍ਹਾਂ ਦੀ ਲਗਪਗ ਦਸ ਹਜ਼ਾਰ ਰੁਪਏ ਫ਼ੀਸ ਭਰਨ ਵਾਲੀ ਬਕਾਇਆ ਰਹਿੰਦੀ ਹੈ।

ਗੁਰੂ ਨਾਨਕ ਮੋਦੀਖ਼ਾਨਾ ਦੇ ਇੰਚਾਰਜ ਬਾਬਾ ਵੀਰ ਸਿੰਘ ਬੱਚੇ ਦੀ ਫ਼ੀਸ ਲਈ ਚੈਕ ਪ੍ਰਿੰਸੀਪਲ ਨੂੰ ਸੌਂਪਦੇ ਹੋਏ। ਅਜੀਤ ਤਸਵੀਰ 14-08-2026
ਜੈਤੋ, 13 ਅਗਸਤ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਖੱਚੜਾਂ ਵਲੋਂ ਖ਼ੇਤਰ ਜੈਤੋ ਦੇ ਸਹਿਯੋਗ ਨਾਲ ਗ੍ਰੰਥੀ ਸਿੰਘ ਦੇ ਬੱਚਿਆਂ ਦੀ ਫ਼ੀਸ ਭਰੀ ਗਈ। ਖ਼ੇਤਰ ਜੈਤੋ ਦੇ ਪ੍ਰਧਾਨ ਤੇਜ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖ਼ਾਨਾ ਵਿਖੇ ਪਹੁੰਚ ਕਰਕੇ ਜੈਤੋ ਦੇ ਲਾਗਲੇ ਪਿੰਡ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਉਸਦੇ ਦੋ ਬੱਚੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਤੋ ਵਿਖੇ ਪੜ੍ਹਦੇ ਹਨ, ਜਿਨ੍ਹਾਂ ਦੀ ਲਗਪਗ ਦਸ ਹਜ਼ਾਰ ਰੁਪਏ ਫ਼ੀਸ ਭਰਨ ਵਾਲੀ ਬਕਾਇਆ ਰਹਿੰਦੀ ਹੈ। ਗੁਰੂ ਨਾਨਕ ਮੋਦੀਖ਼ਾਨਾ ਦੇ ਇੰਚਾਰਜ ਬਾਬਾ ਵੀਰ ਸਿੰਘ ਨੇ ਸਟੱਡੀ ਸਰਕਲ ਦੇ ਐਨ ਆਰ ਆਈ ਵੀਰ ਰਵਿੰਦਰਪਾਲ ਸਿੰਘ ਖੱਚੜਾਂ ਦੇ ਸਹਿਯੋਗ ਇਹ ਫ਼ੀਸ ਭਰ ਦਿੱਤੀ। ਭਾਈ ਸਰੂਪ ਸਿੰਘ ਯੂਨਿਟ ਖੱਚੜਾਂ ਅਤੇ ਪ੍ਰਧਾਨ ਤੇਜ ਸਿੰਘ ਨੇ ਦਸ ਹਜ਼ਾਰ ਰੁਪਏ ਦਾ ਚੈੱਕ ਪ੍ਰਿੰਸੀਪਲ ਨੂੰ ਸੌਂਪਿਆਂ ਤਾਂ ਪ੍ਰਿੰਸੀਪਲ ਨੇ ਸਟੱਡੀ ਸਰਕਲ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਵਲੋਂ ਜੋ ਵੀ ਇਨ੍ਹਾਂ ਬੱਚਿਆਂ ਦੀ ਸਹਾਇਤਾ ਹੋ ਸਕਦੀ ਹੋਈ ਜ਼ਰੂਰ ਕੀਤੀ ਜਾਵੇਗੀ।
ਪਿਛਲੀ ਖ਼ਬਰ ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ ਅਭਿਆਨ ਤਹਿਤ ਯੂਨੀਵਰਸਿਟੀ ਕਾਲਜ ਜੈਤੋ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਅਗਲੀ ਖ਼ਬਰ ਨਿਰਮਲ ਸਿੰਘ ਨਿੰਮਾ ਵੜਿੰਗ ਬਾਜਾਖਾਨਾ ਦੇ ਸਰਕਲ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।