19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਨੇਹਾ ਸੰਜੀਵ ਸ਼ਰਮਾ ਨੇ ਮੁੜ ਚੋਣ ਮੈਦਾਨ ਵਿਚ ਰੱਖਿਆ ਕਦਮ

ਪਟਿਆਲਾ , 18 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਦਰਮਿਆਨ ਵਾਰਡ ਨੰਬਰ 22 ਤੋਂ ਨੇਹਾ ਸੰਜੀਵ ਸ਼ਰਮਾ ਵਲੋਂ ਨਗਰ ਨਿਗਮ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਦੱਸਣਯੋਗ ਹੈ ਨੇਹਾ ਸੰਜੀਵ ਸ਼ਰਮਾ, ਸੰਜੀਵ ਸ਼ਰਮਾ ਕਾਲੂ ਦੀ ਪਤਨੀ ਹਨ ਅਤੇ ਉਹ ਕਾਂਗਰਸ ਪਾਰਟੀ ਦੀ ਟਿਕਟ ’ਤੇ ਵਾਰਡ ਨੰਬਰ 22 ਤੋਂ ਨਗਰ ਨਿਗਮ ਚੋਣ ਲੜਨਗੇ।

ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਨੇਹਾ ਸੰਜੀਵ ਸ਼ਰਮਾ ਤੇ ਉਨਾਂ ਦੇ ਪਤੀ ਸੰਜੀਵ ਸ਼ਰਮਾ ਕਾਲੂ ਤੇ ਹੋਰ। ਅਜੀਤ ਤਸਵੀਰ 19-11-2026
ਪਟਿਆਲਾ , 18 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਦਰਮਿਆਨ ਵਾਰਡ ਨੰਬਰ 22 ਤੋਂ ਨੇਹਾ ਸੰਜੀਵ ਸ਼ਰਮਾ ਵਲੋਂ ਨਗਰ ਨਿਗਮ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਦੱਸਣਯੋਗ ਹੈ ਨੇਹਾ ਸੰਜੀਵ ਸ਼ਰਮਾ, ਸੰਜੀਵ ਸ਼ਰਮਾ ਕਾਲੂ ਦੀ ਪਤਨੀ ਹਨ ਅਤੇ ਉਹ ਕਾਂਗਰਸ ਪਾਰਟੀ ਦੀ ਟਿਕਟ ’ਤੇ ਵਾਰਡ ਨੰਬਰ 22 ਤੋਂ ਨਗਰ ਨਿਗਮ ਚੋਣ ਲੜਨਗੇ। ਦੋ ਵਾਰ ਕੌਂਸਲਰ ਵਜੋਂ ਸੇਵਾਵਾਂ ਨਿਭਾਉਣ ਦੇ ਤਜਰਬੇ ਸਦਕਾ ਉਨ੍ਹਾਂ ਨੂੰ ਵਾਰਡ ਦੀਆਂ ਸਥਾਨਕ ਸਮੱਸਿਆਵਾਂ, ਲੋਕਾਂ ਦੀਆਂ ਲੋੜਾਂ ਅਤੇ ਇਲਾਕੇ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਦੀ ਚੰਗੀ ਸਮਝ ਹੈ। ਆਪਣੇ ਪਿਛਲੇ ਕਾਰਜਕਾਲ ਦੌਰਾਨ ਲੋਕਾਂ ਨਾਲ ਬਣੇ ਸੰਪਰਕ ਅਤੇ ਵਾਰਡ ਦੇ ਵਿਕਾਸ ਲਈ ਕੀਤੇ ਕੰਮਾਂ ਨੂੰ ਅੱਗੇ ਵਧਾਉਂਦਿਆਂ ਉਹ ਮੁੜ ਚੋਣ ਮੈਦਾਨ ਵਿਚ ਉਤਰ ਰਹੇ ਹਨ। ਨੇਹਾ ਸੰਜੀਵ ਸ਼ਰਮਾ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਮੁੱਖ ਉਦੇਸ਼ ਵਾਰਡ ਦੇ ਸਰਬਪੱਖੀ ਵਿਕਾਸ ਨੂੰ ਪਹਿਲ ਦੇਣਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਿਰੰਤਰ ਯਤਨ ਕਰਨਾ ਹੈ । ਵਾਰਡ ਦੇ ਵਿਕਾਸ ਸੰਬੰਧੀ ਸਾਫ਼-ਸਫ਼ਾਈ, ਸੀਵਰੇਜ, ਪੀਣ ਵਾਲੇ ਪਾਣੀ, ਸੜਕਾਂ, ਸਟਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਜੁੜੇ ਮੁੱਦਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਨਗਰ ਨਿਗਮ ਚੋਣਾਂ 28 ਨਵੰਬਰ 2026 ਨੂੰ ਹੋਣੀਆਂ ਹਨ। ਨੇਹਾ ਸੰਜੀਵ ਸ਼ਰਮਾ ਨੇ ਆਖਿਆ ਕਿ ਵਾਰਡ ਨੰਬਰ 22 ਦੇ ਲੋਕ ਇਸ ਵਾਰ ਵੀ ਉਨ੍ਹਾਂ ਨੂੰ ਆਪਣਾ ਪਿਆਰ ਅਤੇ ਸਮਰਥਨ ਦੇ ਕੇ ਵੱਡੀ ਜਿੱਤ ਦਿਵਾਉਣਗੇ ਤਾਂ ਜੋ ਉਹ ਮੁੜ ਲੋਕਾਂ ਦੀ ਸੇਵਾ ਅਤੇ ਵਾਰਡ ਦੇ ਸਰਬਪੱਖੀ ਵਿਕਾਸ ਲਈ ਕੰਮ ਕਰ ਸਕਣ। ਇਸ ਮੌਕੇ ਸੇਵਕ ਸਿੰਘ ਝਿੱਲ, ਭੁਵੇਸ਼ ਤਿਵਾੜੀ, ਅਮਰਪ੍ਰੀਤ ਸਿੰਘ ਬੋਬੀ ਸਾਬਕਾ ਕੌਂਸਲਰ, ਜਸਵੰਤ ਸਿੰਘ ਬੰਤ, ਰਿਧਮ ਸ਼ਰਮਾ ਪ੍ਰਧਾਨ ਯੂਥ ਕਾਂਗਰਸ, ਹੇਮੰਤ ਪਾਠਕ ਬਲਾਕ ਪ੍ਰਧਾਨ ਬਿਸ਼ਨ ਨਗਰ ਯੂਥ ਕਾਂਗਰਸ, ਮੰਨੂ ਧਾਲੀਵਾਲ, ਵਿਵੇਕ ਸ਼ਰਮਾ, ਸੌਰਵ ਵਾਲੀਆਂ, ਗੌਰਵ ਸੂਦ ਸਮੇਤ ਹੋਰ ਕਈ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ 20 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਿੱਲੀ ਵੱਲ ਕਰੇਗਾ ਕੂਚ-ਜਥੇਦਾਰ ਮਵੀ ਅਗਲੀ ਖ਼ਬਰ ਪੋਡਾਰ ਇੰਟਰਨੈਸ਼ਨਲ ਸਕੂਲ ਪਟਿਆਲਾ ਦਾ 11ਵਾਂ ਸਾਲਾਨਾ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।