ਭਾਜਪਾ ਵਲੋਂ ਆਪਣੇ 30 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ
ਪਟਿਆਲਾ, 16 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੀਆਂ 28 ਨਵੰਬਰ ਨੂੰ 30 ਵਾਰਡਾਂ ਦੀਆਂ ਹੋ ਰਹੀਆਂ ਚੋਣਾਂ ਵਿਚ ਵੱਖੋ ਵੱਖਰੀਆਂ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਆਰੰਭ ਦਿੱਤਾ ਗਿਆ ਹੈ। ਇਸੇ ਕੜੀ ਵਿਚ ਅੱਜ ਭਾਜਪਾ ਵਲੋਂ ਵੀ ਸੂਬਾਈ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਦਸਤਖ਼ਤ ਤਾਂ ਹੇਠ 30 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ।
ਪਟਿਆਲਾ, 16 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੀਆਂ 28 ਨਵੰਬਰ ਨੂੰ 30 ਵਾਰਡਾਂ ਦੀਆਂ ਹੋ ਰਹੀਆਂ ਚੋਣਾਂ ਵਿਚ ਵੱਖੋ ਵੱਖਰੀਆਂ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਆਰੰਭ ਦਿੱਤਾ ਗਿਆ ਹੈ। ਇਸੇ ਕੜੀ ਵਿਚ ਅੱਜ ਭਾਜਪਾ ਵਲੋਂ ਵੀ ਸੂਬਾਈ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਦਸਤਖ਼ਤ ਤਾਂ ਹੇਠ 30 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇੱਥੇ ਦੱਸਣਯੋਗ ਹੈ ਕਿ ਇਨ੍ਹਾਂ 30 ਵਾਰਡਾਂ ਵਿਚੋਂ ਅੱਠ ਪਟਿਆਲਾ ਦਿਹਾਤੀ, ਇਕ ਹਲਕਾ ਸਨੌਰ, 21 ਵਾਰਡ ਪਟਿਆਲਾ ਸ਼ਹਿਰੀ ਵਿਚ ਪੈਂਦੇ ਹਨ। ਐਲਾਨੇ ਗਏ ਨਾਵਾਂ ਵਿਚ ਮੁੱਖ ਤੌਰ ਦੇ ਉੱਪਰ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਸੂਬਾਈ ਪ੍ਰਧਾਨ ਅਨੁਜ ਖੋਸਲਾ ਦਾ ਨਾਮ ਵੀ ਸ਼ਾਮਿਲ ਹੈ। ਇਨ੍ਹਾਂ ਐਲਾਨਾਂ ਤੋਂ ਬਾਅਦ ਹੁਣ ਕੱਲ੍ਹ ਤੋਂ ਨਗਰ ਨਿਗਮ ਵਿਖੇ ਐਨ.ਓ.ਸੀ. ਲੈਣ ਅਤੇ ਮਿੰਨੀ ਸਕਤਰੇਤ ਵਿਖੇ ਕਾਗਜ਼ ਭਰਨ ਦੀ ਪ੍ਰਕਿਰਿਆ ਆਰੰਭ ਹੋਵੇਗੀ। ਦੇਖਣਾ ਇਹ ਹੋਵੇਗਾ ਕਿ ਇਸ ਵਾਰ ਇਹ ਪ੍ਰਕਿਰਿਆ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਨੇਪਰੇ ਚਾੜ੍ਹਦਾ ਹੈ। ਐਲਾਨੇ ਗਏ ਉਮੀਦਵਾਰਾਂ ’ਚ ਵਾਰਡ ਨੰ. 1 ਤੋਂ ਆਂਚਲ, ਵਾਰਡ ਨੰ. 4 ਤੋਂ ਹਰਪ੍ਰੀਤ ਸਿੰਘ ਭੰਮਰਾ, ਵਾਰਡ ਨੰ. 6 ਤੋਂ ਨੀਰਜ ਸ਼ਰਮਾ, ਵਾਰਡ ਨੰ. 12 ਤੋਂ ਸ਼ਮਸ਼ੇਰ ਸਿੰਘ, ਵਾਰਡ ਨੰ. 14 ਤੋਂ ਗਗਨਦੀਪ ਸਿੰਘ, ਵਾਰਡ ਨੰ. 15 ਤੋਂ ਤੇਜਿੰਦਰ ਕੌਰ, ਵਾਰਡ ਨੰ. 16 ਤੋਂ ਅਨਿਲ ਕੁਮਾਰ, ਵਾਰਡ ਨੰ. 22 ਤੋਂ ਜਸਪਾਲ ਕੌਰ, ਵਾਰਡ ਨੰ. 26 ਤੋਂ ਵਿਨੋਦ ਬਾਲ, ਵਾਰਡ ਨੰ. 28 ਇੰਦਰ ਨਾਰੰਗ, ਵਾਰਡ ਨੰ. 32 ਤੋਂ ਸੀਮਾ ਸ਼ਰਮਾ, ਵਾਰਡ ਨੰ. 33 ਤੋਂ ਸੋਨੀਆ ਕਪੂਰ, ਵਾਰਡ ਨੰ. 34 ਤੋਂ ਸੁਸ਼ੀਲ ਨਈਅਰ, ਵਾਰਡ ਨੰ. 36 ਹਰੀਸ਼ ਨਾਗਪਾਲ, ਵਾਰਡ ਨੰ. 37 ਤੋਂ ਚਰਨ ਰਾਣੀ, ਵਾਰਡ ਨੰ. 38 ਤੋਂ ਰੁਤਕਸ਼ਾ ਬਾਂਸਲ, ਵਾਰਡ ਨੰ. ਅਨੁਜ ਖੋਸਲਾ, ਵਾਰਡ ਨੰ . 41 ਸ਼ਿੰਦਰ ਕੌਰ, ਵਾਰਡ ਨੰ. 43 ਅੰਮਿ੍ਰਤ ਕੌਰ, ਵਾਰਡ ਨੰ. 44 ਤੋਂ ਰਾਜੀਵ ਖੰਨਾ, ਵਾਰਡ ਨੰ. 45 ਮੰਜੂ ਦੇਵੀ, ਵਾਰਡ ਨੰ. 46 ਤੋਂ ਵਰੁਣ ਜਿੰਦਲ, ਵਾਰਡ ਨੰ. 48 ਨਿਖਿਲ ਕੁਮਾਰ ਕਾਲਕਾ, ਵਾਰਡ ਨੰ. 50 ਵਿਜੈ ਕੁਮਾਰ ਗਰਗ, ਵਾਰਡ ਨੰ. 51 ਤੋਂ ਰਿਤੂ ਜੈਨ, ਵਾਰਡ ਨੰ. 52 ਜੀਵਨ ਪ੍ਰਵੇਸ਼, ਵਾਰਡ ਨੰ. 53 ਤੋਂ ਵੰਦਨਾ ਜੋਸ਼ੀ, ਵਾਰਡ ਨੰ. 55 ਤੋਂ ਗੁਰਿੰਦਰ ਕਾਲਿਕਾ, ਵਾਰਡ ਨੰ. 57 ਤੋਂ ਰਜਨੀ ਸ਼ਰਮਾ ਅਤੇ ਵਾਰਡ ਨੰ. 58 ਤੋਂ ਦਿਨੇਸ਼ ਗਰਗ ਦੇ ਨਾਂਅ ਸ਼ਾਮਿਲ ਹਨ।