15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸਰਕਾਰੀ ਹਸਪਤਾਲ ਦਾ ਛੋਟਾ ਗੇਟ ਬੰਦ ਹੋਣ ਕਰਕੇ ਸ਼ਹਿਰ ਵਾਸੀ ਤੇ ਮਰੀਜ਼ ਪ੍ਰੇਸ਼ਾਨ ਜੇਕਰ ਹਸਪਤਾਲ ਦਾ ਛੋਟਾ ਗੇਟ ਜਲਦ ਨਾ ਖੋਲ੍ਹਿਆ ਗਿਆ ਤਾਂ ਸ਼ਹਿਰਵਾਸੀ ਕਰਨਗੇ ਪ੍ਰਦਰਸ਼ਨ

ਨਾਭਾ, 14 ਨਵੰਬਰ (ਜਗਨਾਰ ਸਿੰਘ ਦੁਲੱਦੀ)-ਪਿਛਲੇ ਕਈ ਦਿਨਾਂ ਤੋਂ ਸਰਕਾਰੀ ਹਸਪਤਾਲ ਨਾਭਾ ਦਾ ਸ਼ਹਿਰ ਵਾਲੇ ਪਾਸੇ ਖੁਲਣ ਵਾਲਾ ਛੋਟਾ ਗੇਟ ਪਿਛਲੇ ਕਈ ਦਿਨਾਂ ਤੋਂ ਬੰਦ ਹੈ ਜਿਸ ਕਰਕੇ ਸਰਗਾਰੀ ਹਸਪਤਾਲ ’ਚੋਂ ਦਵਾਈ ਲੈਣ ਵਾਲੇ ਸ਼ਹਿਰ ਵਾਸੀ ਅਤੇ ਮਰੀਜ ਕਾਫੀ ਪ੍ਰੇਸ਼ਾਨ ਹਨ, ਦੇ ਬਾਵਜੂਦ ਇਸ ਪਾਸੇ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਨਗਰ ਕੌਂਸਲ ਨਾਭਾ ਦੇ ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਨੇ ਕਿਹਾ ਕਿ ਜੋ ਪ੍ਰਸ਼ਾਸਨ ਵੱਲੋਂ ਹਸਪਤਾਲ ਦਾ ਛੋਟਾ ਗੇਟ ਬੰਦ ਕੀਤਾ ਗਿਆ ਹੈ ਇਹ ਬਹੁਤ ਸਾਲਾਂ ਤੋਂ ਨਿਰੰਤਰ ਚੱਲਦਾ ਆ ਰਿਹਾ ਹੈ ਜਿਸ ਕਰਕੇ ਇਸ ਛੋਟੇ ਗੇਟ ਦੇ ਬੰਦ ਹੋਣ ਨਾਲ ਸ਼ਹਿਰ ਵਾਸੀਆਂ ਅਤੇ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਰਕਾਰੀ ਸਿਵਲ ਹਸਪਤਾਲ ਨਾਭਾ ਦੇ ਬੰਦ ਪਏ ਪਿਛਲੇ ਛੋਟੇ ਗੇਟ ਦਾ ਦ੍ਰਿਸ਼। ਗੁਰਸੇਵਕ ਸਿੰਘ ਗੋਲੂ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਜੇਸ਼ ਬਾਂਸਲ ਬੱਬੂ ਭਾਜਪਾ ਆਗੂ। 15-11-2026
ਨਾਭਾ, 14 ਨਵੰਬਰ (ਜਗਨਾਰ ਸਿੰਘ ਦੁਲੱਦੀ)-ਪਿਛਲੇ ਕਈ ਦਿਨਾਂ ਤੋਂ ਸਰਕਾਰੀ ਹਸਪਤਾਲ ਨਾਭਾ ਦਾ ਸ਼ਹਿਰ ਵਾਲੇ ਪਾਸੇ ਖੁਲਣ ਵਾਲਾ ਛੋਟਾ ਗੇਟ ਪਿਛਲੇ ਕਈ ਦਿਨਾਂ ਤੋਂ ਬੰਦ ਹੈ ਜਿਸ ਕਰਕੇ ਸਰਗਾਰੀ ਹਸਪਤਾਲ ’ਚੋਂ ਦਵਾਈ ਲੈਣ ਵਾਲੇ ਸ਼ਹਿਰ ਵਾਸੀ ਅਤੇ ਮਰੀਜ ਕਾਫੀ ਪ੍ਰੇਸ਼ਾਨ ਹਨ, ਦੇ ਬਾਵਜੂਦ ਇਸ ਪਾਸੇ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਨਗਰ ਕੌਂਸਲ ਨਾਭਾ ਦੇ ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਨੇ ਕਿਹਾ ਕਿ ਜੋ ਪ੍ਰਸ਼ਾਸਨ ਵੱਲੋਂ ਹਸਪਤਾਲ ਦਾ ਛੋਟਾ ਗੇਟ ਬੰਦ ਕੀਤਾ ਗਿਆ ਹੈ ਇਹ ਬਹੁਤ ਸਾਲਾਂ ਤੋਂ ਨਿਰੰਤਰ ਚੱਲਦਾ ਆ ਰਿਹਾ ਹੈ ਜਿਸ ਕਰਕੇ ਇਸ ਛੋਟੇ ਗੇਟ ਦੇ ਬੰਦ ਹੋਣ ਨਾਲ ਸ਼ਹਿਰ ਵਾਸੀਆਂ ਅਤੇ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਗੇਟ ਨੂੰ ਤੁਰੰਤ ਖਿਲਾਇਆ ਜਾਵੇ ਤਾਂ ਜੋ ਸ਼ਹਿਰਵਾਸੀ ਨਿਤ ਦਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਣ। ਬੀਜੇਪੀ ਵਪਾਰ ਵਿੰਗ ਦੇ ਸੂਬਾ ਉਪ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਨੇ ਕਿਹਾ ਕਿ ਇਸ ਸਬੰਧੀ ਕਈ ਵਾਰ ਸਬੰਧਤ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਚੁੱਕੀ ਹੈ ਦੇ ਬਾਵਜੂਦ ਅੱਜ ਤੱਕ ਸਹਿਰ ਦੇ ਅੰਦਰਲੇ ਪਾਸੇ ਖੋਲਣ ਵਾਲਾ ਛੋਟਾ ਗੇਟ ਨਹੀਂ ਖੋਲਿਆ ਗਿਆ, ਜਿਸ ਨੂੰ ਲੈ ਕੇ ਸ਼ਹਿਰ ਵਾਸੀ ਅਤੇ ਸਰਕਾਰੀ ਹਸਪਤਾਲ ਵਿੱਚ ਦਵਾਈ ਲੈਣ ਆਉਣ ਵਾਲੇ ਕਾਫੀ ਤੰਗ ਪ੍ਰੇਸ਼ਾਨ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀ ਵੀ ਸ਼ਹਿਰ ਵਾਸੀਆਂ ਨੇ ਬੌੜਾਂ ਗੇਟ ਰੋਡ ’ਤੇ ਜਾਮ ਲੱਗਣ ਕਾਰਨ ਛੋਟੇ ਗੇਟ ਨੂੰ ਵੱਡੇ ਗੇਟ ਵਿੱਚ ਤਬਦੀਲ ਕਰਨ ਲਈ ਪ੍ਰਦਰਸ਼ਨ ਕੀਤਾ ਸੀ ਤਾਂ ਜੋ ਬੌੜਾਂ ਗੇਟ ਦੀ ਥਾਂ ਸ਼ਹਿਰ ਵਾਲੇ ਪਾਸੇ ਨੂੰ ਛੋਟਾ ਗੇਟ ਕੱਢ ਕੇ ਐਮਬੂਲੈਂਸ ਦੇ ਆਉਣ ਜਾਣ ਲਈ ਰਸਤਾ ਬਣਾਇਆ ਜਾ ਸਕੇ, ਦੇ ਬਾਵਜੂਦ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਕਹਿਣ ਤੇ ਉਸ ਦਿਨ ਤੋਂ ਛੋਟੇ ਗੇਟ ਨੂੰ ਵੀ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਸ਼ਹਿਰ ਵਾਸੀ ਖਾਸ ਕਰ ਮਰੀਜ਼ ਰੋਸ ਵਿੱਚ ਨਜ਼ਰ ਆ ਰਹੇ ਹਨ। ਇਸ ਸਬੰਧੀ ਜਦੋਂ ਐਸਐਮਓ ਬੀਨੂ ਗੋਇਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਸਰਕਾਰੀ ਹਸਪਤਾਲ ਦਾ ਛੋਟਾ ਗੇਟ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਖੁਦ ਬੰਦ ਕੀਤਾ ਗਿਆ ਸੀ। ਹੁਣ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਸਰਕਾਰੀ ਹਸਪਤਾਲ ਨਾਭਾ ਦਾ ਜੱਟਾਂ ਵਾਲੇ ਬਾਸ ਵਿੱਚ ਖੁਲਣ ਵਾਲਾ ਪਿਛਲਾ ਛੋਟਾ ਗੇਟ ਖੋਲਿ੍ਆ ਜਾਵੇਗਾ ਜਾਂ ਇਸ ਤੇ ਇਸੇ ਤਰ੍ਹਾਂ ਸਿਆਸਤ ਹੁੰਦੀ ਰਹੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਪਿਛਲੀ ਖ਼ਬਰ ਚੰਨੀ ਦੀ ਸਾਈਕਲ ਯਾਤਰਾ ਹੋਈ ਫੇਲ੍ਹ-ਬਲਤੇਜ ਪੰਨੂ ਅਗਲੀ ਖ਼ਬਰ ਝੋਨੇ ਦੀ ਖ਼ਰੀਦ ਮੁੜ ਸ਼ੁਰੂ ਕਰਵਾਉਣ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵਲੋਂ ਮਾਰਕੀਟ ਕਮੇਟੀ ਘਨੌ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।