‘ ਆਪ’ ਦੀ ਦੂਜੀ ਸੂਚੀ ਕਾਰਨ ਕਿਤੇ ਖ਼ੁਸ਼ੀ ਅਤੇ ਕਿਤੇ ਗ਼ਮ ਵਾਲਾ ਬਣਿਆ ਮਾਹੌਲ
ਰਾਜਪੁਰਾ, 12 ਨਵੰਬਰ (ਰਣਜੀਤ ਸਿੰਘ)-ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਾਰੀ ਹੋਣ ਨਾਲ ਸੂਬੇ ਵਿਚ ਇਕ ਤਰਾਂ ਨਾਲ ਸਿਆਸੀ ਭੂਚਾਲ ਆ ਗਿਆ ਹੈ ਅਤੇ ਇਸ ਨਾਲ ਕਿਤੇ ਖ਼ੁਸ਼ੀ ਅਤੇ ਕਿਤੇ ਗ਼ਮ ਵਾਲਾ ਮਾਹੌਲ ਬਣਿਆ ਵਿਖਾਈ ਦੇ ਰਿਹਾ ਹੈ। ਇਸ ਲਿਸਟ ਦੇ ਆਉਣ ਨਾਲ ਕਈਆਂ ਦੇ ਨਾਵਾਂ ’ਤੇ ਚੱਲ ਗਈ ਹੈ ਤੇ ਕਈਆਂ ਦੇ ਘਰਾਂ ਵਿਚ ਮੁੜ ਕੇ ਦੀਵਾਲੀ ਦੇ ਦੀਵੇ ਬਲ ਗਏ ਹਨ ਅਤੇ ਕਈਆਂ ਥਾਵਾਂ ’ਤੇ ਰਾਜਨੀਤਕ ਦੀਵੇ ਗੁੱਲ ਵੀ ਹੋ ਗਏ ਹਨ।
ਰਾਜਪੁਰਾ, 12 ਨਵੰਬਰ (ਰਣਜੀਤ ਸਿੰਘ)-ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਾਰੀ ਹੋਣ ਨਾਲ ਸੂਬੇ ਵਿਚ ਇਕ ਤਰਾਂ ਨਾਲ ਸਿਆਸੀ ਭੂਚਾਲ ਆ ਗਿਆ ਹੈ ਅਤੇ ਇਸ ਨਾਲ ਕਿਤੇ ਖ਼ੁਸ਼ੀ ਅਤੇ ਕਿਤੇ ਗ਼ਮ ਵਾਲਾ ਮਾਹੌਲ ਬਣਿਆ ਵਿਖਾਈ ਦੇ ਰਿਹਾ ਹੈ। ਇਸ ਲਿਸਟ ਦੇ ਆਉਣ ਨਾਲ ਕਈਆਂ ਦੇ ਨਾਵਾਂ ’ਤੇ ਚੱਲ ਗਈ ਹੈ ਤੇ ਕਈਆਂ ਦੇ ਘਰਾਂ ਵਿਚ ਮੁੜ ਕੇ ਦੀਵਾਲੀ ਦੇ ਦੀਵੇ ਬਲ ਗਏ ਹਨ ਅਤੇ ਕਈਆਂ ਥਾਵਾਂ ’ਤੇ ਰਾਜਨੀਤਕ ਦੀਵੇ ਗੁੱਲ ਵੀ ਹੋ ਗਏ ਹਨ। ਰਾਜਪੁਰਾ ਦਾ ਨਾਮ ਦੂਜੀ ਲਿਸਟ ਵਿਚੋਂ ਵੀ ਗ਼ਾਇਬ ਹੋਣ ਕਾਰਨ ਸ਼ਹਿਰ ਵਿਚ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। 31 ਉਮੀਦਵਾਰਾਂ ਵਿਚ ਨਾਮ ਨਾ ਆਉਣ ਕਾਰਨ ਸੰਭਾਵੀ ਉਮੀਦਵਾਰਾਂ ਦੇ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਨੇ ਸੂਬੇ ਵਿਚ ਵਿਧਾਨ ਸਭਾ ਚੋਣਾਂ ਦੇ ਪਾਰਟੀ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰਕੇ ਇਕ ਤਰ੍ਹਾਂ ਨਾਲ ਦੂਜੀਆਂ ਪਾਰਟੀਆਂ ਨੂੰ ਪਛਾੜ ਦਿੱਤਾ ਹੈ। ਬੀਤੇ ਕਈ ਦਿਨਾਂ ਤੋਂ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲੀ ਪਈ ਸੀ ਕਿ ਪਾਰਟੀ ਲਿਸਟ ਜਾਰੀ ਹੋ ਰਹੀ ਹੈ। ਇਸ ਗੱਲ ਨੂੰ ਲੈ ਕੇ ਕਈ ਆਗੂਆਂ ਨੇ ਦਿੱਲੀ ਦਰਬਾਰ ਜਾ ਕੇ ਰਾਜਨੀਤਕ ਮੱਥੇ ਰਗੜਨੇ ਸ਼ੁਰੂ ਕਰ ਦਿੱਤੇ ਸਨ ਪਰ ਅੱਜ ਜਿਉਂ ਹੀ ਦੂਜੀ ਸੂਚੀ ਜਾਰੀ ਹੋਈ ਤਾਂ ਕਈਆਂ ਦੇ ਨਾਵਾਂ ’ਤੇ ਮੋਹਰ ਲੱਗ ਗਈ ਅਤੇ ਕਈਆਂ ਨਾਵਾਂ ’ਤੇ ਕੈਂਚੀ ਚੱਲ ਗਈ ਹੈ। ਰਾਜਪੁਰਾ ਤੋਂ ਮੌਜੂਦਾ ਵਿਧਾਇਕ ਨੀਨਾ ਮਿੱਤਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਛਾਬੜਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦੀਪਕ ਸੂਦ, ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ, ‘ਆਪ’ ਆਗੂ ਸ਼ਾਮ ਸੁੰਦਰ ਵਧਵਾ ਤੇ ਨਾਮ ਪੂਰੀ ਤਰ੍ਹਾਂ ਨਾਲ ਚਰਚਾ ਵਿਚ ਹਨ ਪਰ ਅੱਜ ਜਿਉਂ ਹੀ ਦੂਜੀ ਸੂਚੀ ਵਿਚ ਰਾਜਪੁਰਾ ਦਾ ਨਾਮ ਨਹੀਂ ਆਇਆਂ ਤਾਂ ਸ਼ਹਿਰ ਵਿਚ ਰਾਜਨੀਤਕ ਭੂਚਾਲ ਆ ਗਿਆ ਹੈ। ਕਈ ਆਗੂ ਤਾਂ ਇਹ ਕਹਿੰਦੇ ਸਨ ਕਿ ਪਾਰਟੀ ਦੀ ਟਿਕਟ ਉਨ੍ਹਾਂ ਦੀ ਜੇਬ ਵਿਚ ਹੈ ਪਰ ਦੂਜੀ ਲਿਸਟ ਆਉਣ ਨਾਲ ਹਾਲ ਦੀ ਘੜੀ ਉਨ੍ਹਾਂ ਆਗੂਆਂ ਦੀ ਰਾਜਨੀਤਕ ਜੇਬ ਕੱਟੀ ਗਈ ਹੈ ਅਤੇ ਉਨ੍ਹਾਂ ਦੀ ਜੇਬ ’ਤੇ ਕੈਂਚੀ ਚੱਲ ਗਈ ਹੈ। ਸੂਤਰਾਂ ਮੁਤਾਬਕ ਜਿਨ੍ਹਾਂ ਆਗੂਆਂ ਦਾ ਨਾਮ ਸੂਚੀ ਵਿਚ ਆ ਗਿਆ ਹੈ। ਉਨ੍ਹਾਂ ਦੇ ਘਰਾਂ ਵਿਚ ਆਮ ਸਮਰਥਕਾਂ ਦਾ ਤਾਂਤਾ ਲੱਗ ਗਿਆ ਹੈ ਅਤੇ ਉਨ੍ਹਾਂ ਦੇ ਘਰੇ ਲੱਡੂ ਵੰਡੇ ਜਾ ਰਹੇ ਹਨ ਅਤੇ ਢੋਲ ਢਮੱਕੇ ਵੱਜ ਰਹੇ ਹਨ। ਸੂਤਰਾਂ ਮੁਤਾਬਕ ਪਾਰਟੀ ਨੇ ਦੂਜੀ ਟਿਕਟ ਕਰਵਾਏ ਗਏ ਸਰਵੇਖਣਾਂ ਦੇ ਆਧਾਰ ’ਤੇ ਨਾਮਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਕਾਰਨ ਕਈਆਂ ਹਲਕਿਆਂ ਦੇ ਸਮੀਕਰਨ ਬਦਲ ਜਾਣਗੇ ਅਤੇ ਆਇਆ ਰਾਮ ਗਿਆ ਰਾਮ ਦੀ ਖੇਡ ਵੀ ਵੇਖਣ ਨੂੰ ਮਿਲ ਸਕਦੀ ਹੈ। ਜਿਨ੍ਹਾਂ ਦੇ ਨਾਵ ਲਿਸਟ ਵਿਚ ਨਹੀਂ ਆਏ ਉਨ੍ਹਾਂ ਆਗੂਆਂ ਨੂੰ ਪਾਰਟੀ ਕਿਸ ਤਰ੍ਹਾਂ ਕਾਬੂ ਕਰਦੀ ਹੈ ਇਹ ਵੇਖਣਾ ਹੋਵੇਗਾ।