ਪੱਤਰਕਾਰ ਰਾਜਿੰਦਰ ਸਿੰਘ ਮੌਜੀ ਦੀ ਪਤਨੀ ਸਵ. ਪਰਮਿੰਦਰ ਕੌਰ ਨਮਿਤ ਅੰਤਿਮ ਅਰਦਾਸ
ਸਨੌਰ, 12 ਨਵੰਬਰ (ਮੋਹਨ ਸਿੰਘ ਭੱਟੀ)-ਦੇਵੀਗੜ੍ਹ ਖੇਤਰ ਤੋਂ ਅਦਾਰਾ ‘ਅਜੀਤ’ ਦੇ ਸੀਨੀਅਰ ਪੱਤਰਕਾਰ ਰਾਜਿੰਦਰ ਸਿੰਘ ਮੌਜੀ ਦੀ ਜੀਵਨ ਸਾਥਣ ਸਵ. ਪਰਮਿੰਦਰ ਕੌਰ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਗੁਰਦੁਆਰਾ ਸਾਹਿਬ, ਪਿੰਡ ਕਛਵਾ (ਨੇੜੇ ਦੇਵੀਗੜ੍ਹ) ਵਿਖੇ ਬੜੇ ਹੀ ਸ਼ਰਧਾਪੂਰਵਕ ਅਤੇ ਵੈਰਾਗਮਈ ਮਾਹੌਲ ਵਿਚ ਪਾਏ ਗਏ।
ਸ
ਸਵ. ਪਰਮਿੰਦਰ ਕੌਰ ਨਮਿਤ ਅਤਿੰਮ ਅਰਦਾਰ ਮੌਕੇ ਅੰਤਿਮ ਅਰਦਾਸ ’ਚ ਸ਼ਾਮਿਲ ਹੁੰਦੇ ਹੋਏ ਸੰਤ ਬਾਬਾ ਬਲਬੀਰ ਸਿੰਘ, ਕ੍ਰਿਸ਼ਨ ਸਿੰਘ ਸਨੌਰ, ਇੰਦਰਜੀਤ ਸਿੰਘ ਸੰਧੂ ਤੇ ਹੋਰ। ਤਸਵੀਰ : ਮੋਹਣ ਸਿੰਘ ਭੱਟੀ
13-11-2026
ਸਨੌਰ, 12 ਨਵੰਬਰ (ਮੋਹਨ ਸਿੰਘ ਭੱਟੀ)-ਦੇਵੀਗੜ੍ਹ ਖੇਤਰ ਤੋਂ ਅਦਾਰਾ ‘ਅਜੀਤ’ ਦੇ ਸੀਨੀਅਰ ਪੱਤਰਕਾਰ ਰਾਜਿੰਦਰ ਸਿੰਘ ਮੌਜੀ ਦੀ ਜੀਵਨ ਸਾਥਣ ਸਵ. ਪਰਮਿੰਦਰ ਕੌਰ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਗੁਰਦੁਆਰਾ ਸਾਹਿਬ, ਪਿੰਡ ਕਛਵਾ (ਨੇੜੇ ਦੇਵੀਗੜ੍ਹ) ਵਿਖੇ ਬੜੇ ਹੀ ਸ਼ਰਧਾਪੂਰਵਕ ਅਤੇ ਵੈਰਾਗਮਈ ਮਾਹੌਲ ਵਿਚ ਪਾਏ ਗਏ। ਇਸ ਉਪਰੰਤ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਇਲਾਕੇ ਦੀਆਂ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ, ਪੰਚਾਂ-ਸਰਪੰਚਾਂ, ਰਿਸ਼ਤੇਦਾਰਾਂ ਅਤੇ ਪੱਤਰਕਾਰ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਸਵ. ਪਰਮਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਮੌਜੀ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸਵ. ਪਰਮਿੰਦਰ ਕੌਰ ਦੇ ਜੀਵਨ ’ਤੇ ਝਾਤ ਪਾਉਂਦਿਆਂ ਆਖਿਆ ਕਿ ਉਹ ਬੇਹੱਦ ਨੇਕਦਿਲ, ਮਿਲਾਪੜੇ ਸੁਭਾਅ, ਪਰਉਪਕਾਰੀ ਅਤੇ ਧਾਰਮਿਕ ਖ਼ਿਆਲਾਂ ਵਾਲੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਪਰਿਵਾਰਕ ਕਦਰਾਂ-ਕੀਮਤਾਂ ਅਤੇ ਸੇਵਾ-ਭਾਵਨਾ ਨੂੰ ਸਮਰਪਿਤ ਰੱਖਿਆ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੇਵਕਤ ਵਿਛੋੜੇ ਨਾਲ ਪੱਤਰਕਾਰ ਰਾਜਿੰਦਰ ਸਿੰਘ ਮੌਜੀ ਅਤੇ ਸਮੁੱਚੇ ਪਰਿਵਾਰ ਨੂੰ ਜੋ ਘਾਟਾ ਪਿਆ ਹੈ, ਉਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।ਇਸ ਸ਼ਰਧਾਂਜਲੀ ਸਮਾਗਮ ਵਿੱਚ ਸੰਤ ਬਾਬਾ ਬਲਬੀਰ ਸਿੰਘ ਸਨੌਰ ਪਿੰਗਲਾ ਆਸ਼ਰਮ ਵਾਲੇ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਐੱਮ ਐੱਲ ਏ ਸਨੌਰ ਹਰਮੀਤ ਸਿੰਘ ਪਠਾਣਮਾਜਰਾ, ਵਾਈਸ ਚੇਅਰਮੈਨ ਬਲਜਿੰਦਰ ਸਿੰਘ ਢਿੱਲੋ,ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਸਾਬਕਾ ਐਮਐਲਏ ਹਰਿੰਦਰਪਾਲ ਸਿੰਘ ਚੰਦੂਮਾਜਰਾ, ਕੌਮੀ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਕ੍ਰਿਸ਼ਨ ਸਿੰਘ ਸਨੌਰ, ਹਲਕਾ ਸਨੌਰ ਮੁਖੀ ਰਣਜੋਤ ਸਿੰਘ ਹਡਾਣਾ, ਨਗਰ ਕੌਂਸਲ ਸਨੌਰ ਪ੍ਰਧਾਨ ਪ੍ਰਦੀਪ ਜੋਸ਼ਨ, ਹਰਜੋਤ ਸਿੰਘ ਸੰਨੀ ਬੀਜੇਪੀ ਯੂਥ ਪ੍ਰਭਾਰੀ ਸਨੌਰ, ਸੀਨੀਅਰ ਕਾਂਗਰਸੀ ਆਗੂ ਚੌਧਰੀ ਨਿਰਮਲ ਭੱਟੀਆਂ, ਫੌਜਇੰਦਰ ਸਿੰਘ ਮੁਖਮੈਲਪੁਰ, ਕਰਨੈਲ ਸਿੰਘ ਮੁਖਮੈਲਪੁਰ, ਸਤਪਾਲ ਪੂਨੀਆ ਬੀਜੇਪੀ ਆਗੂ, ਸੀਨੀਆਂਰ ਕਾਂਗਰਸੀ ਆਗੂ ਬਲਿਹਾਰ ਸਿੰਘ ਸਮਸ਼ਪੁਰ, ਸਾਬਕਾ ਬਲਾਕ ਸੰਮਤੀ ਮੈਂਬਰ ਹਰਦੀਸ਼ ਸਿੰਘ ਬ੍ਰਹਮਪੁਰ, ਗੁਰਪ੍ਰੀਤ ਸਿੰਘ ਗੁਰੀ, ਹਰਵਿੰਦਰ ਸਿੰਘ ਗੰਗਰੋਲੀ, ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਕਾਕਾ, ਰਾਜਵਿੰਦਰ ਸਿੰਘ ਹਡਾਣਾ, ਕਿਸਾਨ ਆਗੂ ਸਤਨਾਮ ਸਿੰਘ ਬਹਿਰੂ, ਕਿਸਾਨ ਆਗੂ ਬਲਿਹਾਰ ਸਿੰਘ ਰੁੜਕੀ, ਪੱਤਰਕਾਰ ਗੀਤਵਿੰਦਰ ਸਿੰਘ ਸੋਖਲ, ਮੁਖਤਿਆਰ ਸਿੰਘ ਕਿਸਾਨ ਆਗੂ, ਚੰਦਰ ਦੱਤ ਸ਼ਰਮਾ, ਵਾਰਿਸ ਪੰਜਾਬ ਤੋਂ ਬੀਬੀ ਰਾਜਵੰਤ ਕੌਰਘੜਾਮ, ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਮਾਸਟਰ ਸੁਖਦੇਵ ਸਿੰਘ, ਤੇਜਿੰਦਰ ਸਿੰਘ ਕਾਲਿਕੇ, ਭੁਪਿੰਦਰ ਸਿੰਘ ਦੂਧਨਸਾਧਾਂ, ਹਰਿੰਦਰ ਸਿੰਘ ਢੀਂਡਸਾ, ਜਸਵਿੰਦਰ ਸਿੰਘ ਮੋਹਣੀ ਭਾਂਖਰ, ਸਵਿੰਦਰ ਸਿੰਘ, ਹਰਦੇਵ ਸਿੰਘ ਘੜਾਮ, ਡਾ. ਤੇਜਿੰਦਰਪਾਲ ਸਿੰਘ, ਰਘਵੀਰ ਸਿੰਘ ਮਾਨ ਬਲਬੇੜਾ, ਮੁਖਤਿਆਰ ਸਿੰਘ ਨੌਗਾਵਾਂ, ਸੁਰਜੀਤ ਸਿੰਘ ਉਲਟਪੁਰ, ਤਰਲੋਚਨ ਸਿੰਘ ਭੋਲਾ, ਕੁਲਵੰਤ ਸਿੰਘ ਗੱਗੜਪੁਰੀ, ਰਜਿੰਦਰ ਸਿੰਘ ਵਿਰਕ, ਬਲਜਿੰਦਰ ਸਿੰਘ ਖਾਲਸਾ, ਪਲਵਿੰਦਰ ਸਿੰਘ ਖਾਲਸਾ, ਬੀਬੀ ਜਸਮੀਤ ਕੌਰ ਛੀਨਾ, ਪੱਤਰਕਾਰ ਅਜੀਤ ਮੋਹਨ ਸਿੰਘ ਭੱਟੀ ਸਨੌਰ, ਜਥੇਦਾਰ ਮੋਹਨ ਸਿੰਘ ਕਰਤਾਰਪੁਰ, ਮਹਿਮਾ ਸਿੰਘਕਰਤਾਰਪੁਰ, ਜੱਗਾ ਸਿੰਘ ਜ਼ੁਲਕਾ, ਜਥੇਦਾਰ ਭੁਪਿੰਦਰ ਸਿੰਘ ਮਸੀਂਗਣ, ਪੱਤਰਕਾਰ ਵਿਜੇ ਸ਼ਰਮਾ ਹਰਸੇਵਕ ਸਿੰਘ ਪੁੰਨੀਆਂ, ਲਾਲਜੀਤ ਸਿੰਘ ਲਾਲੀ, ਗੁਰਦੀਪ ਸਿੰਘ ਦੇਵੀਨਗਰ, ਜਥੇਦਾਰ ਤਰਸੇਮ ਸਿੰਘ ਕੋਟਲਾ, ਹਰਜੀਤ ਸਿੰਘ ਬਿੱਟੂ, ਨੰਬਰਦਾਰ ਕਰਮਜੀਤ ਸਿੰਘ, ਜੋਗਿੰਦਰ ਸਿੰਘ ਕਾਕੜਾ, ਬਿਕਰਮਜੀਤ ਸਿੰਘ ਫਰੀਦਪੁਰ, ਹਰਦੀਪ ਸਿੰਘ ਸਨੌਰ, ਪੱਤਰਕਾਰ ਧਨਵੰਤ ਸਿੰਘ ਅਜੀਤ, ਇੰਸਪੈਕਟਰ ਗੁਰਪ੍ਰੀਤ ਸਿੰਘ, ਸ਼ਾਨਵੀਰ ਸਿੰਘ ਬ੍ਰਹਮਪੁਰ, ਜਸਬੀਰ ਸਿੰਘ ਚੂਹੰਟ, ਗੁਰਨਾਮ ਸਿੰਘ ਬ੍ਰਹਮਪੁਰ, ਸੱਜਣ ਸਿੰਘ ਚੂਹੰਟ, ਮਨਿੰਦਰ ਸਿੰਘ ਫਰਾਂਸਵਾਲਾ, ਰਵਿੰਦਰ ਕੌਰ ਮਾਤਾ ਗੁਜਰੀ ਸਕੂਲ ਸਮੇਤ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਪਟਿਆਲਾ, ਸਨੌਰ ਤੇ ਦੇਵੀਗੜ੍ਹ ਦੇ ਪੱਤਰਕਾਰ ਭਾਈਚਾਰੇ ਨੇ ਹਾਜ਼ਰੀ ਭਰ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸਮਾਗਮ ਦੇ ਅੰਤ ਵਿਚ ਪੱਤਰਕਾਰ ਰਾਜਿੰਦਰ ਸਿੰਘ ਮੌਜੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਦੁੱਖ ਦੀ ਇਸ ਘੜੀ ਵਿੱਚ ਸ਼ਾਮਲ ਹੋਣ ਵਾਲੀਆਂ ਸਮੂਹ ਸੰਗਤਾਂ ਅਤੇ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।