ਵਿਸ਼ਵਕਰਮਾ ਭਵਨ ’ਚ ਵਿਸ਼ਵਕਰਮਾ ਭਾਈਚਾਰੇ ਨੇ ਸਮਾਗਮ ਕਰਵਾਇਆ ਡੀ.ਟੀ.ਓ. ਕਰਨ ਸਿੰਘ ਨੇ ਬੀਬੀ ਲੂੰਬਾ ਵਲੋਂ 5 ਲੱਖ ਦੀ ਗਰਾਂਟ ਦੇਣ ਦਾ ਕੀਤਾ ਐਲਾਨ
ਪਾਤੜਾਂ, 11 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਨਵੇਂ ਵਿਸ਼ਵਕਰਮਾ ਭਵਨ ’ਚ ਵਿਸ਼ਵਕਰਮਾ ਭਾਈਚਾਰੇ ਵਲੋਂ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਤੋਂ ਇਲਾਵਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਸਜੇ ਦਿਵਾਨਾਂ ’ਚ ਰਾਗੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਆਏ ਪ੍ਰਚਾਰਕਾਂ ਵਲੋਂ ਵਿਸ਼ਵਕਰਮਾ ਦਾ ਗੁਣਗਾਇਨ ਕੀਤਾ ਗਿਆ।
ਕਰਨ ਸਿੰਘ ਡੀਟੀਓ ਸਮਾਗਮ ’ਚ ਪੁੱਜੀ ਸੰਗਤ ਦਾ ਹੱਥ ਜੋੜ ਕੇ ਸਨਮਾਨ ਕਰਦੇ ਹੋਏ। ਤਸਵੀਰ : ਜਗਦੀਸ਼ ਸਿੰਘ ਕੰਬੋਜ
12-11-2026