10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਨਟਾਸ ਵਲੋਂ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ 291ਵਾਂ ‘ਗਾਰਡਨ ਦੀਵਾਲੀ ਨਾਟਕ ਮੇਲਾ’ ਕਰਵਾਇਆ

ਪਟਿਆਲਾ, 9 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਨੈਸ਼ਨਲ ਥੀਏਟਰ ਆਰਟਸ ਸੁਸਾਇਟੀ ਦੇ ਡਾਇਰੈਕਟਰ ਜੋੜੇ-ਪਦਮਸ੍ਰੀ ਪੁਰਸਕਾਰ ਜੇਤੂ ਪ੍ਰਾਣ ਸਭਰਵਾਲ ਤੇ ਰਾਜ ਪੁਰਸਕਾਰ ਜੇਤੂ ਸੁਨੀਤਾ ਸਭਰਵਾਲ ਨੇ ਇੱਥੇ ਬਾਰਾਂਦਰੀ ਗਾਰਡਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਆਪਣਾ 291ਵਾਂ ਮਾਸਿਕ ‘ਗਾਰਡਨ ਦੀਵਾਲੀ ਨਾਟਕ ਮੇਲਾ’ ਕਰਵਾਇਆ। ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਅਤੇ ‘ਪਾਵਰ ਗਰਿੱਡ’ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਮਾਜਿਕ ਸ਼ਖਸੀਅਤ, ਐਡ.

ਅਜੀਤ ਡੈਸਕ 10-11-2026
ਪਟਿਆਲਾ, 9 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਨੈਸ਼ਨਲ ਥੀਏਟਰ ਆਰਟਸ ਸੁਸਾਇਟੀ ਦੇ ਡਾਇਰੈਕਟਰ ਜੋੜੇ-ਪਦਮਸ੍ਰੀ ਪੁਰਸਕਾਰ ਜੇਤੂ ਪ੍ਰਾਣ ਸਭਰਵਾਲ ਤੇ ਰਾਜ ਪੁਰਸਕਾਰ ਜੇਤੂ ਸੁਨੀਤਾ ਸਭਰਵਾਲ ਨੇ ਇੱਥੇ ਬਾਰਾਂਦਰੀ ਗਾਰਡਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਆਪਣਾ 291ਵਾਂ ਮਾਸਿਕ ‘ਗਾਰਡਨ ਦੀਵਾਲੀ ਨਾਟਕ ਮੇਲਾ’ ਕਰਵਾਇਆ। ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਅਤੇ ‘ਪਾਵਰ ਗਰਿੱਡ’ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਮਾਜਿਕ ਸ਼ਖਸੀਅਤ, ਐਡ. ਵਿਜੇ ਮੋਹਨ ਗੁਪਤਾ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਅਕਸ਼ੈ ਗੋਪਾਲ ਅਤੇ ਉਨ੍ਹਾਂ ਦੀ ਪਤਨੀ ਮਾਲਾ ਗੋਪਾਲ, ਪਾਵਰ ਗਰਿੱਡ ਦੇ ਡੀ. ਜੀ. ਐਮ. ਪਰਮਜੀਤ ਸਿੰਘ ਅਤੇ ਡਿਪਟੀ ਮੈਨੇਜਰ ਕੇਸਰ ਸਿੰਘ ਸ਼ਾਮਿਲ ਹੋਏ। ਸਮਾਗਮ ਦੌਰਾਨ ਭਗਵਾਨ ਸ਼ਿਵ ਦੀ ਉਸਤਤ ਵਿਚ ਸ਼ਲੋਕਾਂ ਦਾ ਉਚਾਰਨ ਕੀਤਾ। ਪ੍ਰਬੰਧਕਾਂ ਨੇ ਇਹ ਸਮਾਗਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਕੀਤਾ। ਵਿਜੇ ਮੋਹਨ ਗੁਪਤਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਕਿਸੇ ਹੋਰ ਧਰਮ ਦੀ ਰੱਖਿਆ ਲਈ ਦਿੱਤੀ ਗਈ ਮਹਾਨ ਕੁਰਬਾਨੀ ਇਕ ਬੇਮਿਸਾਲ ਉਦਾਹਰਣ ਹੈ। ਨਟਾਸ ਦੀਆਂ ਪਿਛਲੇ 70 ਸਾਲਾਂ ਤੋਂ ਲਗਾਤਾਰ ਚੱਲ ਰਹੀਆਂ ਸਮਾਜਿਕ-ਨਾਟਕੀ ਗਤੀਵਿਧੀਆਂ ਅਤੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ, ਐਡ. ਵਿਜੇ ਮੋਹਨ ਗੁਪਤਾ, ਮਾਲਾ ਗੋਪਾਲ ਤੇ ਕੇਸਰ ਸਿੰਘ ਨੇ ਰਾਸ਼ੀ ਨੂੰ ਭੇਟ ਕੀਤੀ। ਪ੍ਰਧਾਨ ਜੀ. ਐਸ. ਕੱਕੜ ਨੇ ਡਾਇਰੈਕਟਰ ਪ੍ਰਾਣ ਸਭਰਵਾਲ ਅਤੇ ਸਲਾਹਕਾਰ ਪ੍ਰੋ. ਸੁਭਾਸ਼ ਸ਼ਰਮਾ ਦੇ ਨਾਲ ਮਿਲ ਕੇ, ਮਹਿਮਾਨਾਂ ਨੂੰ ਨਟਾਸ ਸਿਲਵਰ ਜੁਬਲੀ ਸਨਮਾਨ ਪੁਰਸਕਾਰ, ਯਾਦਗਾਰੀ ਚਿੰਨ੍ਹ, ਸ਼ਾਲ, ਫੁੱਲਾਂ ਦੇ ਗੁਲਦਸਤੇ ਅਤੇ ਸੁਨੀਤਾ ਸਭਰਵਾਲ ਦੀ ਨਵੀਂ ਪ੍ਰਕਾਸ਼ਿਤ ਕਾਵਿ-ਪੁਸਤਕ “ਜੋ ਹਮ ਬੁਰੇ ਭਲੇ ਸੋ ਤੇਰੇ” ਭੇਟ ਕਰਕੇ ਸਨਮਾਨਿਤ ਕੀਤਾ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪਾਂਧੀ ਨਨਕਾਨਵੀ ਦੀ ਰਚਨਾ “ਲੱਖੀ ਸ਼ਾਹ ਵਣਜਾਰਾ” ਸੀ, ਜਿਸ ਵਿਚ ਪ੍ਰਾਣ ਸਭਰਵਾਲ ਦੁਆਰਾ ਨਿਭਾਈ ਗਈ ਭੂਮਿਕਾ ਨੇ ਦਰਸ਼ਕਾਂ ਦੀਆਂ ਅੱਖਾਂ ਵਿਚ ਹੰਝੂ ਲਿਆ ਦਿੱਤੇ। ਇਸ ਤੋਂ ਇਲਾਵਾ, ਗੋਪਾਲ ਸ਼ਰਮਾ ਦੇ ਸਮਾਜਿਕ ਵਿਅੰਗ “ ਹਮ ਨਹੀਂ ਸੁਧਰੇਂਗੇ” ਅਤੇ “ਸੁੱਕੀ ਕੁੱਖ”, ਸਰਬਜੀਤ ਔਲਖ ਦੀ ਪ੍ਰਭਾਵਸ਼ਾਲੀ ਰਚਨਾ “ਰੇਤ ਦੀਆਂ ਕੰਧਾਂ”, ਅਤੇ ਸੰਗੀਤਕ ਪੇਸ਼ਕਾਰੀਆਂ ਨੇ ਦਰਸ਼ਕਾਂ ਤੋਂ ਭਰਪੂਰ ਦਾਦ ਪ੍ਰਾਪਤ ਕੀਤੀ। ਇਨ੍ਹਾਂ ’ਚ ਭਾਗ ਲੈਣ ਵਾਲੇ ਕਲਾਕਾਰਾਂ ਵਿਚ ਪ੍ਰਾਣ ਸਭਰਵਾਲ, ਸੁਭਾਸ਼ ਭਗਤ, ਗੋਪਾਲ ਸ਼ਰਮਾ, ਅੰਮ੍ਰਿਤਪਾਲ ਸਿੰਘ, ਅੰਜੂ ਸੈਣੀ, ਪੂਜਾ ਰਾਣੀ, ਪਰਮਜੀਤ ਕੌਰ, ਸਿਮਰਨ ਸਰਨਾ, ਖੁਸ਼ਦੀਪ ਕੌਰ, ਹਰਪਾਲ ਮਾਨ, ਨਿਰਮਲ ਸਿੰਘ, ਕੁਲਦੀਪ ਸਿੰਘ ਅਤੇ ਬਾਲ ਕਲਾਕਾਰ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਸਮਾਣਾ ਵਿਖੇ ਸ਼ਰਧਾ ਨਾਲ ਮਨਾਇਆ ਦੀਵਾਲੀ ਅਤੇ ਬੰਦੀ ਛੋੜ ਦਿਵਸ ਅਗਲੀ ਖ਼ਬਰ ਝੋਨੇ ਦੀ ਖ਼ਰੀਦ ਦਾ ਟੀਚਾ ਪੂਰਾ ਹੋਣ ’ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀਆਂ 16 ਮੰਡੀਆਂ ਵਿਚ ਖ਼ਰੀਦ ਬੰਦ ਕਰਨ ਦੀ ਤਜਵੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।