07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪੰਜਾਬ ਵਿਚ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ-ਦਿਲਬਾਗ ਸਿੰਘ ਧਨੌਰੀ

ਸਮਾਣਾ, 6 ਨਵੰਬਰ (ਪ੍ਰੀਤਮ ਸਿੰਘ ਨਾਗੀ)-ਪੰਜਾਬ ਵਿਚ ਹੋਏ ਲਗਾਤਾਰ ਵਿਕਾਸ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਦਿਲਾਂ ’ਤੇ ਕਾਫੀ ਵਧੀਆ ਪ੍ਰਭਾਵ ਪਾਇਆ ਹੈ। ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਤੋਂ ਬਿਲਕੁਲ ਸੰਤੁਸ਼ਟ ਹਨ।

ਅਜੀਤ ਡੈਸਕ 07-11-2026
ਸਮਾਣਾ, 6 ਨਵੰਬਰ (ਪ੍ਰੀਤਮ ਸਿੰਘ ਨਾਗੀ)-ਪੰਜਾਬ ਵਿਚ ਹੋਏ ਲਗਾਤਾਰ ਵਿਕਾਸ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਦਿਲਾਂ ’ਤੇ ਕਾਫੀ ਵਧੀਆ ਪ੍ਰਭਾਵ ਪਾਇਆ ਹੈ। ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਤੋਂ ਬਿਲਕੁਲ ਸੰਤੁਸ਼ਟ ਹਨ। ਇਹੋ ਕਾਰਨ ਹੈ ਕਿ ਪੰਜਾਬ ਵਿਚ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ। ਇਹ ਵਿਚਾਰ ਇਥੇ ਰੱਖੜਾ ਫੈਨਸ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਧਨੌਰੀ ਨੇ ਇਕ ਪਾਰਟੀ ਵਰਕਰ ਮੀਟਿੰਗ ਵਿਚ ਕਹੇ। ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਰੱਖੜਾ ਜੋ ਇਕ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ ਹਲਕਾ ਸਮਾਣਾ ਦੇ ਲੋਕ ਉਨ੍ਹਾਂ ਨੂੰ ਮੁੜ ਵਿਧਾਨ ਸਭਾ ਵਿਚ ਭੇਜਣ ਲਈ ਉਤਾਵਲੇ ਹਨ। ਦਿਲਬਾਗ ਸਿੰਘ ਧਨੌਰੀ ਨੇ ਕਿਹਾ ਕਿ ਸੁਰਜੀਤ ਸਿੰਘ ਰੱਖੜਾ ਦਾ ਪੂਰਾ ਪਰਿਵਾਰ ਦਾਨੀ ਦਾਨੀ ਹੈ ਜਦੋਂ ਵੀ ਦੇਸ਼ ਦੇ ਕਿਸੇ ਹਿੱਸੇ ’ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਰੱਖੜਾ ਪਰਿਵਾਰ ਹਰ ਪੱਖੋਂ ਹਰ ਰਾਜ ਵਿਚ ਪਹੁੰਚ ਕੇ ਪੂਰੀ ਸ਼ਰਧਾ ਨਾਲ ਲੋਕਾ ਦੀ ਸੇਵਾ ਵਿਚ ਸਮਰਪਿਤ ਰਹਿੰਦਾ ਹੈ।
ਪਿਛਲੀ ਖ਼ਬਰ ਰੇਲ ਦੀ ਲਪੇਟ ਵਿਚ ਆਉਣ ਕਾਰਨ ਮੌਤ ਅਗਲੀ ਖ਼ਬਰ ਭਾਈ ਰਾਮ ਕਿਸ਼ਨ ਗੁਰਮਤਿ ਸਕੂਲ ਵਿਖੇ ਸੀਨੀਅਰ ਸਟੇਟ ਚੈਂਪੀਅਨਸ਼ਿਪ ਸਾਫਟਬਾਲ ਦੇ ਮੁਕਾਬਲੇ ਪੰਜਾਬ ਪੱਧਰ ’ਤੇ ਮੁੰਡੇ ਅਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।