06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਹਲਕਾ ਸਨੌਰ ਦੇ ਸਮੂਹ ਅਹੁਦੇਦਾਰਾਂ ਵਲੋਂ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫਾ

ਪਟਿਆਲਾ, 5 ਨਵੰਬਰ (ਅ. ਸ.

ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਦੇ ਨਾਲ ਪਾਰਟੀ ਛੱਡਣ ਦਾ ਐਲਾਨ ਕਰਦੇ ਹੋਏ। ਅਜੀਤ ਤਸਵੀਰ 06-11-2026
ਪਟਿਆਲਾ, 5 ਨਵੰਬਰ (ਅ. ਸ. ਆਹਲੂਵਾਲੀਆ)-ਪੰਜਾਬ ਦੀ ਰਾਜਨੀਤੀ ਵਿਚ ਉਸ ਸਮੇਂ ਵੱਡੀ ਹਲਚਲ ਦੇਖਣ ਨੂੰ ਮਿਲੀ ਜਦੋਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਛੱਡਣ ਦੇ ਫੈਸਲੇ ਨੂੰ ਤਾਇਦ ਕਰਦਿਆਂ ਹਲਕਾ ਸਨੌਰ ਅਕਾਲੀ ਦਲ ਪੁਨਰ ਸੁਰਜੀਤ ਦੇ ਸਮੁੱਚੇ ਅਹੁਦੇਦਾਰਾਂ ਨੇ ਸਾ. ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਛੱਡਣ ਦਾ ਐਲਾਨ ਕਰ ਦਿੱਤਾ। ਅਹੁਦੇਦਾਰਾਂ ਸਮੇਤ ਸੈਂਕੜੇ ਦੀ ਗਿਣਤੀ ਵਿਚ ਪਹੁੰਚੇ ਟਕਸਾਲੀ ਜਥੇਦਾਰਾਂ ਅਤੇ ਪ੍ਰਮੁੱਖ ਆਗੂਆਂ ਨੇ ਸ: ਪ੍ਰੇਮ ਸਿੰਘ ਚੰਦੂਮਾਜਰਾ ਦੇ ਫੈਸਲੇ ਨੂੰ ਸਹੀ ਠਹਿਰਾਇਆ। ਅਸਤੀਫਾ ਦੇਣ ਵਾਲੇ ਆਗੂਆਂ ਵਿਚ ਜਥੇ. ਜਰਨੈਲ ਸਿੰਘ ਕਰਤਾਰਪੁਰ ਸ਼੍ਰੋਮਣੀ ਕਮੇਟੀ ਮੈਂਬਰ, ਸੁਖਬੀਰ ਸਿੰਘ ਅਬਲੋਵਾਲ ਕੌਮੀ ਮੀਤ ਪ੍ਰਧਾਨ, ਗੁਰਜੰਟ ਸਿੰਘ ਨੂਰਖੇੜੀਆਂ, ਸੁਖਪਿੰਦਰ ਸਿੰਘ ਮਗਰ ਸਾਹਿਬ ਜਨਰਲ ਕੌਂਸਲ, ਅਕਾਸ਼ਦੀਪ ਸਿੰਘ ਨੌਰੰਗਵਾਲ ਜ਼ਿਲਾ ਯੂਥ ਪ੍ਰਧਾਨ, ਜਸ਼ਨਜੋਤ ਸਿੰਘ ਚੱਢਾ ਪ੍ਰਧਾਨ ਜ਼ਿਲ੍ਹਾ ਪਟਿਆਲਾ ਸ਼ਹਿਰੀ, ਹਰਵਿੰਦਰ ਸਿੰਘ ਡੰਡੋਆ ਸੀਨੀ. ਮੀਤ ਪ੍ਰਧਾਨ ਯੂਥ ਪੰਜਾਬ, ਗੁਰਧਿਆਨ ਸਿੰਘ ਬੋਸਰਕਲਾਂ ਜਨਰਲ ਸਕੱਤਰ ਪੰਜਾਬ, ਸੁਖਚੈਨ ਸਿੰਘ ਚਜੋਲਾ ਜਨਰਲ ਸਕੱਤਰ ਯੂਥ ਪੰਜਾਬ, ਪਰਮਿੰਦਰ ਸਿੰਘ ਕਪੂਰੀ ਮੀਤ ਪ੍ਰਧਾਨ ਯੂਥ ਪੰਜਾਬ, ਧਰਮਿੰਦਰ ਸਿੰਘ ਭੋਜੋਮਾਜਰੀ ਜਨਰਲ ਸਕੱਤਰ ਯੂਥ ਪੰਜਾਬ, ਸਤਨਾਮ ਸਿੰਘ ਸੱਤਾ ਸੀਨੀ. ਮੀਤ ਪ੍ਰਧਾਨ ਯੂਥ ਪੰਜਾਬ, ਜਤਿੰਦਰ ਸਿੰਘ ਪਹਾੜੀਪੁਰ ਕੋਰ ਕਮੇਟੀ ਯੂਥ ਅਕਾਲੀ ਦਲ, ਤਰਲੋਕ ਹਾਜੀਪੁਰ ਜਨਰਲ ਸਕੱਤਰ ਯੂਥ ਪੰਜਾਬ, ਸੁਖਦੀਪ ਸਿੰਘ ਸਨੌਰ ਮੀਤ ਪ੍ਰਧਾਨ ਪੰਜਾਬ, ਜਥੇ. ਅਰਜਨ ਸਿੰਘ ਸਨੌਰ ਮੀਤ ਪ੍ਰਧਾਨ ਪੰਜਾਬ, ਕਸ਼ਮੀਰ ਸਿੰਘ ਫਤਿਹਪੁਰ ਰਾਜਪੂਤਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਗੁਰਚਰਨ ਸਿੰਘ ਕੌਲੀ ਮੀਤ ਪ੍ਰਧਾਨ ਪੰਜਾਬ, ਪਲਵਿੰਦਰ ਸਿੰਘ ਰਿੰਕੂ ਮੀਤ ਪ੍ਰਧਾਨ ਪੰਜਾਬ, ਜਸਵਿੰਦਰਪਾਲ ਸਿੰਘ ਚੱਢਾ ਮੀਤ ਪ੍ਰਧਾਨ ਪੰਜਾਬ, ਜਗਜੀਤ ਸਿੰਘ ਕੌਲੀ ਸਟੇਟ ਡੈਲੀਗੇਟ, ਖੁਸ਼ਵੰਤ ਸਿੰਘ ਢਿੱਲੋਂ ਸਟੇਟ ਡੈਲੀਗੇਟ, ਜਰਨੈਲ ਸਿੰਘ ਅਲੀਪੁਰ ਅਰਾਈਆਂ ਮੀਤ ਪ੍ਰਧਾਨ ਦੇ ਨਾਲ ਸਟੇਟ ਡੈਲੀਗੇਟ ਤੇਜਾ ਸਿੰਘ ਕਾਨਾਹੇੜੀ, ਅਵਤਾਰ ਸਿੰਘ ਘਨੌਲੀ, ਤਜਿੰਦਰ ਸਿੰਘ ਰਣਵਾ, ਪ੍ਰੇਮ ਸਿੰਘ ਸਵਾਈਵਾਲਾ, ਡਾ. ਯਸ਼ਪਾਲ ਖੰਨਾ, ਜਰਨੈਲ ਸਿੰਘ ਰਠੌਰ, ਐਡਵੋਕੇਟ ਇੰਦਰਜੀਤ ਮਾਨ, ਗੁਰਜੰਟ ਸਿੰਘ ਨੂਰਖੇੜੀਆਂ, ਗੁਲਜਾਰ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਬਿਕਰਮ ਸਿੰਘ, ਸੁਖਦੇਵ ਸਿੰਘ, ਪ੍ਰੀਤਮ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ, ਗੁਰਦੀਪ ਸਿੰਘ, ਹਰਫੂਲ ਸਿੰਘ, ਪਰਗਟ ਸਿੰਘ ਬੋਲੜ, ਰਾਜ ਕੁਮਾਰ ਸੈਣੀ, ਸੁਖਦੇਵ ਸਿੰਘ ਕੌਂਸਲਰ, ਜੰਗ ਸਿੰਘ, ਸ਼ੇਰ ਸਿੰਘ, ਅਰਜਨ ਸਿੰਘ, ਠੇਕੇਦਾਰ ਸੁਰਜੀਤ ਸਿੰਘ, ਸੁਖਦੀਪ ਸਿੰਘ, ਜਗਜੀਤ ਸਿੰਘ, ਜਤਿੰਦਰ ਸਿੰਘ, ਤਰਲੋਕ ਸਿੰਘ, ਜਸਪ੍ਰੀਤ ਸਿੰਘ, ਗੁਰਦਰਸ਼ਨ ਸਿੰਘ ਗਾਂਧੀ, ਗੁਰਬਾਜ ਸਿੰਘ, ਹਰਪ੍ਰੀਤ ਸਿੰਘ ਹੈਪੀ, ਜਤਿੰਦਰ ਸਿੰਘ ਪਹਾੜੀਪੁਰ, ਹਰਚੰਦ ਸਿੰਘ ਅਤੇ ਪਰਮਜੀਤ ਸਿੰਘ ਸ਼ਾਮਲ ਹਨ।
ਪਿਛਲੀ ਖ਼ਬਰ ਸਮਾਣਾ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਨਹੀਂ ਛੱਡਾਂਗੇ–ਹਰਚੰਦ ਸਿੰਘ ਬਰਸਟ ਅਗਲੀ ਖ਼ਬਰ ਭਾਜਪਾ ’ਚ ਸ਼ਾਮਿਲ ਹੋਣ ਤੋਂ ਬਾਅਦ 6 ਨਵੰਬਰ ਨੂੰ ਹਲਕਾ ਸਨੌਰ ਪਹੁੰਚਣਗੇ ਹਰਮੀਤ ਸਿੰਘ ਪਠਾਣਮਾਜਰਾ, ਕੱਢਣਗੇ ਸ਼ੁਕਰਾਨਾ ਯਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।