27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਅਧਿਆਪਕ ਜਥੇਬੰਦੀਆਂ ਵਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਨਾਲ ਮੀਟਿੰਗ

ਪਟਿਆਲਾ, 26 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਸਮੂਹ ਅਧਿਆਪਕ ਜਥੇਬੰਦੀਆਂ ਪਟਿਆਲਾ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ (ਸ. ਸ.)

ਅਜੀਤ ਡੈਸਕ 27-10-2026
ਪਟਿਆਲਾ, 26 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਸਮੂਹ ਅਧਿਆਪਕ ਜਥੇਬੰਦੀਆਂ ਪਟਿਆਲਾ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ (ਸ.ਸ.) ਮੈਡਮ ਮਮਤਾ ਖੁਰਾਨਾ ਅਤੇ ਜ਼ਿਲ੍ਹਾ ਪਟਿਆਲਾ ਦੇ ਬੀਪੀਓ ਨਾਲ ਸਾਂਝੀ ਮੀਟਿੰਗ ਕਰਕੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸਬੰਧੀ ਸਨਮਾਨ ਜਨਕ ਰਾਸ਼ੀ ਜ਼ਾਰੀ ਨਾ ਕਰਨ ਤੱਕ ਖੇਡਾਂ ਨਾ ਕਰਵਾਉਣ ਦੇ ਫੈਸਲੇ ਬਾਰੇ ਦੱਸਿਆ ਗਿਆ। ਅਧਿਆਪਕ ਆਗੂਆਂ ਪਰਮਜੀਤ ਸਿੰਘ ਪਟਿਆਲਾ, ਮਨੋਜ ਘਈ, ਡਾ. ਰਾਮ ਸ਼ਰਨ ਅਲੌਹਰਾਂ, ਅਮਰਿੰਦਰ ਸਿੰਘ ਬਾਬਾ, ਜਗਤਾਰ ਸਿੰਘ ਜੱਗੀ ਨੇ ਕਿਹਾ ਕਿ ਸੈਂਟਰ ਸਕੂਲਾਂ ਦੀਆਂ ਖੇਡਾਂ ਲਈ ₹2000 ਅਤੇ ਬਲਾਕ ਦੀਆਂ ਖੇਡਾਂ ਲਈ ₹5000 ਨਿਰਧਾਰਿਤ ਕੀਤੀ ਹੋਈ ਰਾਸ਼ੀ ਵਿਦਿਆਰਥੀਆਂ ਦੀ ਰਿਫਰੈਸ਼ਮੈਂਟ, ਫਸਟ ਏਡ, ਜੇਤੂ ਵਿਦਿਆਰਥੀਆਂ ਦੇ ਸਨਮਾਨ ਅਤੇ ਵਿਦਿਆਰਥੀ, ਅਧਿਆਪਕ ਅਤੇ ਮਾਪਿਆਂ ਨਾਲ ਸੰਬੰਧਿਤ ਬਾਕੀ ਪ੍ਰਬੰਧਾਂ ਲਈ ਨਿਗੂਣੀ ਰਾਸ਼ੀ ਹੈ। ਅਧਿਆਪਕ ਜਥੇਬੰਦੀਆਂ ਲਗਾਤਾਰ ਵਿਦਿਆਰਥੀਆਂ ਦੀ ਸਿਹਤ ਅਤੇ ਸਨਮਾਨ ਜਨਕ ਖੇਡਾਂ ਦੇ ਪ੍ਰਬੰਧ ਲਈ ਜੂਝ ਰਹੀਆਂ ਹਨ, ਇਸੇ ਦਾ ਨਤੀਜਾ ਹੀ ਹੈ ਕਿ ਉਪਰੋਕਤ ਨਿਗੁਣੀ ਰਾਸ਼ੀ ਜਿਹੜੀ ਖੇਡਾਂ ਤੋਂ ਪੰਜ ਮਹੀਨੇ ਬਾਅਦ ਜਾਰੀ ਹੁੰਦੀ ਸੀ ਇਸ ਵਾਰ ਸਰਕਾਰ ਨੂੰ ਐਡਵਾਂਸ ਵਿੱਚ ਜਾਰੀ ਕਰਨੀ ਪਈ ਹੈ। ਪਰ ਇਹ ਰਾਸ਼ੀ ਨਾ ਕਾਫੀ ਹੈ ਇਸ ਲਈ ਅਧਿਆਪਕ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਬਜਟ 1700 ਕਰੋੜ ਰੱਖਿਆ ਗਿਆ ਹੈ ਜੋ ਵੱਖ ਵੱਖ ਗਤੀਵਿਧੀਆਂ ਵਿੱਚ ਵੰਡਿਆ ਹੋਇਆ ਹੈ ਪਰ ਦੂਜੇ ਪਾਸੇ ਸਰਕਾਰੀ ਸਕੂਲ ਇਸ ਵਿਸ਼ਾਲ ਫੰਡ ਵਿੱਚੋਂ ਮਨਫੀ ਹਨ। ਆਗੂਆਂ ਦਾ ਕਹਿਣਾ ਹੈ ਕਿ ਪ੍ਰਾਈਮਰੀ ਸਕੂਲ ਦੇ ਲੱਖਾਂ ਬੱਚੇ ਜੋ ਹਰ ਸਾਲ ਜੀ-ਜਾਨ ਨਾਲ ਤਿਆਰੀ ਕਰਦੇ ਹਨ ਆਪਣੀ ਸਿਹਤ ਤੇ ਭਵਿੱਖ ਨੂੰ ਵਿਭਾਗੀ ਖੇਡਾਂ ਵਿੱਚੋਂ ਤਲਾਸ਼ਦੇ ਹਨ ਉਹਨਾਂ ਲਈ ਘਟੋਂ ਘੱਟ ਪੰਜ ਕਰੋੜ ਦੀ ਰਾਸ਼ੀ ਜਾਰੀ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਵਧੀਆ ਤਰੀਕੇ ਨਾਲ ਕੀਤੀ ਜਾ ਸਕੇ ਤੇ ਉਹ ਭਵਿੱਖ ਵਿੱਚ ਨਸ਼ੇ ਵਰਗੀਆਂ ਕੁਰੀਤੀਆਂ ਤੋਂ ਦੂਰ ਰਹਿੰਦੇ ਹੋਏ ਸਿਹਤਮੰਦ ਪੰਜਾਬ ਸਿਰਜਣ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ । ਆਗੂਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਬੱਚਿਆਂ ਲਈ ਸਨਮਾਨ ਜਨਕ ਰਾਸ਼ੀ ਨਹੀਂ ਆਉਂਦੀ ਉਦੋਂ ਤੱਕ ਖੇਡਾਂ ਨਹੀਂ ਕਰਵਾਈਆਂ ਜਾਣਗੀਆਂ। ਇਸ ਮੌਕੇ ਅਤਿੰਦਰਪਾਲ ਘੱਗਾ, ਕਮਲ ਨੈਣ, ਜਗਜੀਤ ਸਿੰਘ, ਰਵਿੰਦਰ ਸਿੰਘ ਕੰਬੋਜ, ਪਵਨ ਕੁਮਾਰ ਨਾਭਾ, ਸ਼ਪਿੰਦਰਜੀਤ ਸਿੰਘ ਧਨੇਠਾ, ਮਨਦੀਪ ਕਾਲੇਕੇ, ਹਰਦੀਪ ਪਟਿਆਲਾ, ਹਰਪ੍ਰੀਤ ਸਿੰਘ ਉੱਪਲ, ਗੁਰਪ੍ਰੀਤ ਸਿੰਘ ਸਿੱਧੂ, ਅਮਰਿੰਦਰ ਸਿੰਘ ਤਰਖੇੜੀ,ਸੁਖਪਾਲ ਸਿੰਘ ਬਕਰਾਹਾ, ਹਰਪ੍ਰੀਤ ਸਿੰਘ ਗੁਰੂ, ਗੁਰਜਿੰਦਰ ਗੁਰੀ ਨਾਭਾ,ਮਲਕੀਤ ਦੁਲੜ,ਅਵਤਾਰ ਸਿੰਘ ਮਾਨ, ਸੁਰਿੰਦਰ ਸਿੰਘ, ਗੁਰਵਿੰਦਰ ਜਨਹੇੜੀਆਂ, ਸ਼ਮਸ਼ਾਦ ਅਲੀ, ਵਿਕਰਮਜੀਤ ਸਮਾਣਾ,ਗੁਰਪ੍ਰੀਤ ਸਿੰਘ ਪਟਿਆਲਾ, ਹਰਜਿੰਦਰ ਸਿੰਘ ਪਟਿਆਲਾ, ਗੁਰਮੁਖ ਸਿੰਘ, ਚਮਕੌਰ ਸਿੰਘ ਮੌਜੂਦ ਰਹੇ।
ਪਿਛਲੀ ਖ਼ਬਰ ਲੌਟ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਵੱਖ-ਵੱਖ ਆਗੂਆਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਮੰਡੀਆਂ ਚ ਝੋਨੇ ਦੀ ਖ਼ਰੀਦ ਮੁੜ ਸ਼ੁਰੂ, ਕਿਸਾਨਾਂ ਅਤੇ ਆੜ੍ਹਤੀਆਂ ਨੇ ਲਿਆ ਸੁੱਖ ਦਾ ਸਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।