26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਕਿਸਾਨਾਂ ਤੇ ਲੋੜਵੰਦਾਂ ਦੇ ਕਰਜ਼ੇ ਮੁਆਫ਼ੀ ਲਈ ਵਿੱਢਿਆ ਅਭਿਆਨ, ਦਾਇਰ ਹੋਵੇਗੀ ਜਨਹਿੱਤ ਪਟੀਸ਼ਨ

ਸਨੌਰ, 25 ਅਕਤੂਬਰ (ਮੋਹਨ ਸਿੰਘ ਭੱਟੀ)-ਕੇਂਦਰ ਸਰਕਾਰ ਜੇਕਰ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਅਡਾਨੀ ਅਤੇ ਅੰਬਾਨੀ ਵਰਗੇ ਧਨਾਢਾਂ ਦੇ ਅਰਬਾਂ ਰੁਪਏ ਦੇ ਕਰਜ਼ੇ ਇੱਕ ਝਟਕੇ ਵਿੱਚ ਮੁਆਫ਼ ਕਰ ਸਕਦੀ ਹੈ, ਤਾਂ ਫਿਰ ਦੇਸ਼ ਦੇ ਅੰਨਦਾਤੇ ਕਿਸਾਨਾਂ, ਮਜ਼ਦੂਰਾਂ ਅਤੇ ਗ਼ਰੀਬ ਲੋੜਵੰਦ ਲੋਕਾਂ ਦੇ ਛੋਟੇ-ਮੋਟੇ ਕਰਜ਼ੇ ਮੁਆਫ਼ ਕਰਨ ਵੇਲੇ ਸਰਕਾਰ ਦੇ ਹੱਥ ਕਿਉਂ ਪਿੱਛੇ ਖਿੱਚੇ ਜਾਂਦੇ ਹਨ?” ਇਨ੍ਹਾਂ ਤਿੱਖੇ ਵਿਚਾਰਾਂ ਦਾ ਪ੍ਰਗਟਾਵਾ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਸਨੌਰ ਵਿਖੇ ਵਿਧਾਨ ਸਭਾ ਹਲਕਾ ਸਨੌਰ ਲਈ ਵਿਸ਼ੇਸ਼ ‘ਕਰਜ਼ਾ ਮੁਕਤੀ ਅਭਿਆਨ’ ਦੀ ਸ਼ੁਰੂਆਤ ਕਰਦਿਆਂ ਕੀਤਾ।

ਹਲਕਾ ਸਨੌਰ ਵਿਖੇ ਕਰਜ਼ਾ ਮੁਕਤੀ ਅਭਿਆਨ ਦੀ ਸ਼ੁਰੂਆਤ ਮੌਕੇ ਕਰਜ਼ਾ ਧਾਰਕਾਂ ਅਤੇ ਲੋੜਵੰਦਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਸੀਨੀਅਰ ਕਾਂਗਰਸੀ ਆਗੂ ਗੌਰਵ ਸੰਧੂ ਅਤੇ ਹਾਜ਼ਰ ਵਕੀਲਾਂ ਦਾ ਪੈਨਲ। ਅਜੀਤ ਤਸਵੀਰ 26-10-2026
ਸਨੌਰ, 25 ਅਕਤੂਬਰ (ਮੋਹਨ ਸਿੰਘ ਭੱਟੀ)-ਕੇਂਦਰ ਸਰਕਾਰ ਜੇਕਰ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਅਡਾਨੀ ਅਤੇ ਅੰਬਾਨੀ ਵਰਗੇ ਧਨਾਢਾਂ ਦੇ ਅਰਬਾਂ ਰੁਪਏ ਦੇ ਕਰਜ਼ੇ ਇੱਕ ਝਟਕੇ ਵਿੱਚ ਮੁਆਫ਼ ਕਰ ਸਕਦੀ ਹੈ, ਤਾਂ ਫਿਰ ਦੇਸ਼ ਦੇ ਅੰਨਦਾਤੇ ਕਿਸਾਨਾਂ, ਮਜ਼ਦੂਰਾਂ ਅਤੇ ਗ਼ਰੀਬ ਲੋੜਵੰਦ ਲੋਕਾਂ ਦੇ ਛੋਟੇ-ਮੋਟੇ ਕਰਜ਼ੇ ਮੁਆਫ਼ ਕਰਨ ਵੇਲੇ ਸਰਕਾਰ ਦੇ ਹੱਥ ਕਿਉਂ ਪਿੱਛੇ ਖਿੱਚੇ ਜਾਂਦੇ ਹਨ?” ਇਨ੍ਹਾਂ ਤਿੱਖੇ ਵਿਚਾਰਾਂ ਦਾ ਪ੍ਰਗਟਾਵਾ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਸਨੌਰ ਵਿਖੇ ਵਿਧਾਨ ਸਭਾ ਹਲਕਾ ਸਨੌਰ ਲਈ ਵਿਸ਼ੇਸ਼ ‘ਕਰਜ਼ਾ ਮੁਕਤੀ ਅਭਿਆਨ’ ਦੀ ਸ਼ੁਰੂਆਤ ਕਰਦਿਆਂ ਕੀਤਾ।ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗੌਰਵ ਸੰਧੂ ਨੇ ਕਿਹਾ ਕਿ ਜਿਹੜੇ ਗ਼ਰੀਬ ਅਤੇ ਮੱਧ ਵਰਗੀ ਪਰਿਵਾਰ ਬੈਂਕਾਂ ਜਾਂ ਹੋਰ ਵਿੱਤੀ ਅਦਾਰਿਆਂ ਤੋਂ ਮਜਬੂਰੀਵੱਸ ਕਰਜ਼ੇ ਲੈ ਕੇ ਮੌਜੂਦਾ ਮੰਦਹਾਲੀ ਕਾਰਨ ਮੋੜਨ ਤੋਂ ਅਸਮਰੱਥ ਹਨ ਅਤੇ ਵਿੱਤੀ ਅਦਾਰੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰ ਰਹੇ ਹਨ, ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਇਹ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਉੱਚ ਕੋਟੀ ਦੇ ਨਾਮਵਰ ਵਕੀਲਾਂ ਦੇ ਇਕ ਵਿਸ਼ੇਸ਼ ਪੈਨਲ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕਰਕੇ ਕਰਜ਼ੇ ਦੀ ਦਲਦਲ ਵਿਚ ਫਸੇ ਲੋਕਾਂ ਨੂੰ ਕਾਨੂੰਨੀ ਢੰਗ ਨਾਲ ਨਿਜਾਤ ਦਿਵਾਈ ਜਾਵੇਗੀ। ਇਸ ਪ੍ਰੋਗਰਾਮ ਦੌਰਾਨ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਸ਼ਾਹ ਨਿਵਾਜ਼, ਚੌਧਰੀ ਭਾਰਤੀਆ, ਸੀ.ਏ. ਸੁਰਭੀ ਸ਼੍ਰੀਵਾਸਤਵ, ਐਡਵੋਕੇਟ ਹਰਪ੍ਰੀਤ ਸੈਣੀ ਅਤੇ ਦੀਪਾਂਸ਼ੂ ਨੇ ਲੋਕਾਂ ਨੂੰ ਕਰਜ਼ਾ ਨਿਯਮਾਂ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਗੌਰਵ ਸੰਧੂ ਵੱਲੋਂ ਕਾਨੂੰਨੀ ਮਾਹਿਰਾਂ ਦੇ ਇਸ ਪੈਨਲ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਗੁੱਗਾ ਮਾੜੀ ਸਨੌਰ ਦੇ ਪ੍ਰਧਾਨ ਲਖਵਿੰਦਰ ਸਿੰਘ, ਰਜਨੀਸ਼ ਢੀਂਗੀ, ਸਤਵਿੰਦਰ ਰਾਠੀਆਂ, ਦਲਜੀਤ ਸਿੰਘ ਚਹਿਲ, ਰਾਣਾ ਬੋਲੜ, ਧੀਰਾ ਗਿੱਲ, ਗੁਰਪਾਲ ਸਨੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਨੌਰ ’ਚ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਜ਼ੋਰਾਂ ’ਤੇ ਕਮਰਸ਼ੀਅਲ ਦੀ ਬਜਾਏ ਘਰੇਲੂ ਸਿਲੰਡਰਾਂ ਦੀ ਵਰਤੋਂ - ਕੁਲਦੀਪ ਕਾ... ਅਗਲੀ ਖ਼ਬਰ ਵੱਖ-ਵੱਖ ਸਿਆਸੀ ਪਾਰਟੀਆਂ ਛੱਡ ਸੈਂਕੜੇ ਨੌਜਵਾਨ ਕਾਂਗਰਸ ’ਚ ਸ਼ਾਮਿਲ ਕਾਂਗਰਸ ਹੀ ਪੰਜਾਬ `ਚ ਸਥਿਰ ਅਤੇ ਭ੍ਰਿਸ਼ਟਾਚਾਰ ਮੁਕਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।