26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਨਟਾਸ ਵਲੋਂ “ਸਾਈਂ ਬਿਰਧ ਆਸ਼ਰਮ ਦੀ ਬਾਨੀ ਨੂੰ ਸ਼ਰਧਾਂਜਲੀ”, ਗੁਲਦਸਤਾ ਨਾਟਕ ਮੇਲਾ ਤੇ ਸ਼ਖਸੀਅਤਾਂ ਦਾ ਸਨਮਾਨ

ਪਟਿਆਲਾ, 25 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਵੱਲੋਂ ਜਾਰੀ “ਯੁੱਧ ਨਸ਼ਿਆਂ ਵਿਰੁੱਧ ਜਾਗ੍ਰਿਤੀ ਥੀਏਟਰ ਸਪਤਾਹ ਮੁਹਿੰਮ ਤਹਿਤ ਸਾਈਂ ਬਿਰਧ ਆਸ਼ਰਮ ਪਿੰਡ ਚੌਰਾ ਵਿਖੇ ਆਸ਼ਰਮ ਪ੍ਰਧਾਨ ਦਮਨਜੀਤ ਸਿੰਘ ਸੇਠੀ ਦੇ ਸਹਿਯੋਗ ਨਾਲ ਗੁਲਦਸਤਾ ਜਾਗ੍ਰਿਤੀ ਨਾਟਕ ਮੇਲਾ ਆਯੋਜਿਤ ਕੀਤਾ ਗਿਆ। ਮੁੱਖ ਮਹਿਮਾਨ ਰਾਜ ਦੀ ਨਾਮਵਰ ਸਮਾਜਿਕ ਸ਼ਖਸੀਅਤ ਇੰਜ.

ਅਜੀਤ ਡੈਸਕ 26-10-2026
ਪਟਿਆਲਾ, 25 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਵੱਲੋਂ ਜਾਰੀ “ਯੁੱਧ ਨਸ਼ਿਆਂ ਵਿਰੁੱਧ ਜਾਗ੍ਰਿਤੀ ਥੀਏਟਰ ਸਪਤਾਹ ਮੁਹਿੰਮ ਤਹਿਤ ਸਾਈਂ ਬਿਰਧ ਆਸ਼ਰਮ ਪਿੰਡ ਚੌਰਾ ਵਿਖੇ ਆਸ਼ਰਮ ਪ੍ਰਧਾਨ ਦਮਨਜੀਤ ਸਿੰਘ ਸੇਠੀ ਦੇ ਸਹਿਯੋਗ ਨਾਲ ਗੁਲਦਸਤਾ ਜਾਗ੍ਰਿਤੀ ਨਾਟਕ ਮੇਲਾ ਆਯੋਜਿਤ ਕੀਤਾ ਗਿਆ। ਮੁੱਖ ਮਹਿਮਾਨ ਰਾਜ ਦੀ ਨਾਮਵਰ ਸਮਾਜਿਕ ਸ਼ਖਸੀਅਤ ਇੰਜ. ਸਤਵਿੰਦਰ ਸਿੰਘ ਸੈਨੀ, ਪ੍ਰਧਾਨ ਨਵੀਂ ਅਨਾਜ ਮੰਡੀ, ਪ੍ਰਧਾਨ ਓਮੈਕਸ ਸਿਟੀ ਬਾਰਨ, ਮੀਤ ਪ੍ਰਧਾਨ ਪੰਜਾਬ ਆੜਤੀ ਐਸੋਸੀਏਸ਼ਨ, ਚੈਅਰਮੈਨ ਸੈਨੀ ਸਮਾਜ ਭਲਾਈ ਬੋਰਡ, ਵਿਸ਼ੇਸ਼ ਮਹਿਮਾਨ ਮੈਡਮ ਲਲਿਤਾ ਡਿਸੋਦੀਆ, ਪਦਮਸ਼੍ਰੀ ਅਵਾਰਡੀ ਪ੍ਰਾਣ ਸੱਭਰਵਾਲ, ਆਸ਼ਰਮ ਹਸਤੀਆਂ ਆਦਿ ਨੇ ਸ਼ਲੋਕਾਂ ਦੇ ਉਚਾਰਨ ਦੌਰਾਨ ਭਗਵਾਨ ਨਟਰਾਜ ਨੂੰ ਪੁਸ਼ਪਾਂਜਲੀ ਭੇਂਟ ਕਰਦੇ ਸਮਾਗਮ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਆਸ਼ਰਮ ਦੀ ਸੰਸਥਾਪਕ ਮਾਂ ਉਰਮਿਲ ਕੁਮਾਰੀ ਦੇ ਬੁੱਤ ਤੇ ਪੁਸ਼ਪਾਂਜਲੀ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਸ਼੍ਰੀ ਸੇਨੀ, ਮੁੱਖ ਮਹਿਮਾਨ ਨੇ ਆਸ਼ਰਮ ਪ੍ਰਬੰਧ ਵਲੋਂ ਪਰਿਵਾਰਾਂ ਵਲੋਂ ਤਿਆਗੇ ਵਸਨੀਕਾਂ ਲਈ ਥੀਏਟ੍ਰੀਕਲ ਮਨੋਰੰਜਨ, ਰਿਹਾਇਸ਼, ਸਹੂਲਤਾਂ ਪ੍ਰਦਾਨ ਕਰਨ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਨੇ ਨਟਾਸ ਵੱਲੋਂ ਪਿਛਲੇ 70 ਸਾਲਾਂ ਤੋਂ ਜਾਰੀ ਸਮਾਜ ਅਤੇ ਪੰਜਾਬੀ ਭਾਸ਼ਾ, ਰੰਗਮੰਚ ਸੇਵਾਵਾਂ ਦੀ ਪ੍ਰਸ਼ੰਸਾ ਵਜੋਂ ਪ੍ਰਾਣ ਸੱਭਰਵਾਲ ਨੂੰ 5100/- ਕੈਸ਼ ਅਵਾਰਡ ਅਤੇ 5100/- ਰੁਪਏ ਆਸ਼ਰਮ ਨੂੰ ਪ੍ਰਦਾਨ ਕੀਤੇ। ਵਿਸ਼ੇਸ਼ ਮਹਿਮਾਨ ਲਲਿਤਾ ਡਿਸੋਦਿਆ ਨੇ 2100/- ਰੁਪਏ ਕੈਸ਼ ਅਵਾਰਡ ਆਸ਼ਰਮ ਅਤੇ ਨਟਾਸ ਨੂੰ ਸੌਂਪੇ। ਇਸ ਅਵਸਰ ਤੇ ਪ੍ਰਾਣ ਸੱਭਰਵਾਲ ਅਤੇ ਆਸ਼ਰਮ ਹਸਤੀਆਂ ਪ੍ਰਧਾਨ ਦਮਨਜੀਤ ਸਿੰਘ ਸੇਠੀ, ਸੀਨ. ਮੀਤ ਪ੍ਰਧਾਨ ਕੇ.ਐਸ. ਕਪੂਰ, ਮੀਤ ਪ੍ਰਧਾਨ ਸ਼੍ਰੀ ਓ.ਪੀ. ਗਰਗ, ਸੱਕਤਰ ਪ੍ਰਿੰਸੀਪਲ ਪ੍ਰਤਿਭਾ ਸ਼ਰਮਾ, ਸਹਿ ਸਕੱਤਰ ਲਵਲੀਨ ਕੌਰ ਨੇ ਮਹਿਮਾਨਾਂ ਨੂੰ ਗੁਲਦਸਤੇ, ਸ਼ਾਲ, ਮਿਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਸਮੂੰਹ ਕਲਾਕਾਰਾਂ ਨੂੰ ਕੈਸ਼ ਅਵਾਰਡ ਚੈਕ ਵੰਡੇ।
ਪਿਛਲੀ ਖ਼ਬਰ ਕਿਹਾ ਕਾਂਗਰਸ ਦੀ ਸਰਕਾਰ ਬਣਨ ’ਤੇ ਗੈਂਗਸਟਰਵਾਦ ਦੇ ਨਾਲ ਨਾਲ ਨਸ਼ਾ ਖ਼ਤਮ ਕਰਨਾ ਹੋਵੇਗੀ ਪਹਿਲੀ ਤਰਜੀਹ ਅਗਲੀ ਖ਼ਬਰ ਪੰਜਾਬ ਦੀ ਭਲਾਈ ਲਈ ਖੇਤਰੀ ਪਾਰਟੀ ਅਕਾਲੀ ਦਲ ਮਜ਼ਬੂਤ ਹੋਵੇ-ਕ੍ਰਿਸ਼ਨ ਸਿੰਘ ਸਨੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।