14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੈਨਗੜ੍ਹ ਸਥਿਤ ਸੈਣੀ ਧਰਮਸ਼ਾਲਾ ’ਤੇ ਨਗਰ ਨਿਗਮ ਦਾ ਚੱਲਿਆ ਪੀਲਾ ਪੰਜਾ, ਸੈਣੀ ਮਹਾਂਸਭਾ ਨੇ ਜਤਾਇਆ ਵਿਰੋਧ

ਪਠਾਨਕੋਟ, 13 ਅਕਤੂਬਰ (ਸੁਮਿਤ)-ਸੈਨਗੜ੍ਹ ਸਥਿਤ ਸੈਣੀ ਧਰਮਸ਼ਾਲਾ ’ਤੇ ਨਗਰ ਨਿਗਮ ਪਠਾਨਕੋਟ ਵਲੋਂ ਕਾਰਵਾਈ ਕਰਦਿਆਂ ਪੀਲਾ ਪੰਜਾ ਚਲਾਇਆ ਗਿਆ । ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਕੀਤੀ ਗਈ ਹੈ ।

ਅਜੀਤ ਡੈਸਕ 14-10-2026
ਪਠਾਨਕੋਟ, 13 ਅਕਤੂਬਰ (ਸੁਮਿਤ)-ਸੈਨਗੜ੍ਹ ਸਥਿਤ ਸੈਣੀ ਧਰਮਸ਼ਾਲਾ ’ਤੇ ਨਗਰ ਨਿਗਮ ਪਠਾਨਕੋਟ ਵਲੋਂ ਕਾਰਵਾਈ ਕਰਦਿਆਂ ਪੀਲਾ ਪੰਜਾ ਚਲਾਇਆ ਗਿਆ । ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਕੀਤੀ ਗਈ ਹੈ । ਇਸ ਕਾਰਵਾਈ ਦਾ ਸੈਣੀ ਮਹਾਂਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਤੇ ਗੁਰਦਿਆਲ ਸਿੰਘ ਸੈਣੀ ਵਲੋਂ ਵਿਰੋਧ ਕੀਤਾ ਗਿਆ । ਉਨ੍ਹਾਂ ਪ੍ਰਸ਼ਾਸਨ ਦੀ ਇਸ ਕਾਰਵਾਈ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਇਤਰਾਜ਼ ਪ੍ਰਗਟਾਇਆ । ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਧਰਮਸ਼ਾਲਾ ਸਬੰਧੀ ਕਾਰਵਾਈ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਕੀਤੀ ਗਈ ਹੈ । ਸੈਨਗੜ੍ਹ ਸਥਿਤ ਸੈਣੀ ਧਰਮਸ਼ਾਲਾ ’ਤੇ ਹੋਈ ਇਸ ਕਾਰਵਾਈ ਤੋਂ ਬਾਅਦ ਇਲਾਕੇ ’ਚ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।
ਪਿਛਲੀ ਖ਼ਬਰ ਬਾਵਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ਦੇ ਵਿਦਿਆਰਥੀਆਂ ਵਲੋਂ ਅੰਮ੍ਰਿਤਸਰ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ ਬੀ.ਐਸ.ਸੀ. ਫੈਸ਼ਨ ਡਿਜ਼ਾਈਨਿੰਗ ਸਮੈਸਟਰ-2 ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।