26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮੇਅਰ ਕੁੰਦਨ ਗੋਗੀਆ ਤੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਲੀਲਾ ਭਵਨ, ਤ੍ਰਿਪੜੀ ਤੇ ਫੋਕਲ ਪੁਆਇੰਟ ’ਚ ਵੱਡਾ ਐਕਸ਼ਨ

ਪਟਿਆਲਾ, 25 ਸਤੰਬਰ (ਅ. ਸ.

ਤ੍ਰਿਪੜੀ ਵਿਖੇ ਕਾਰਵਾਈ ਦੌਰਾਨ ਨਿਗਮ ਟੀਮ। ਅਜੀਤ ਤਸਵੀਰ 26-09-2026
ਪਟਿਆਲਾ, 25 ਸਤੰਬਰ (ਅ.ਸ. ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਵਲੋਂ ਲੰਮੇ ਸਮੇਂ ਤੋਂ ਸੀਵਰੇਜ ਅਤੇ ਪਾਣੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਡਿਫਾਲਟਰਾਂ ਵਿਰੁੱਧ ਵੱਡੀ ਮੁਹਿੰਮ ਵਿੱਢ ਦਿੱਤੀ ਗਈ ਹੈ। ਮੇਅਰ ਕੁੰਦਨ ਗੋਗੀਆ ਅਤੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਸੁਪਰਡੰਟ ਮੁਕੇਸ਼ ਦੀਕਸ਼ਿਤ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਨਿਗਮ ਦੀਆਂ ਟੀਮਾਂ ਨੇ ਸ਼ਹਿਰ ਦੇ ਪ੍ਰਮੁੱਖ ਵਪਾਰਕ ਤੇ ਰਿਹਾਇਸ਼ੀ ਇਲਾਕਿਆਂ ਲੀਲਾ ਭਵਨ, ਤ੍ਰਿਪੜੀ ਅਤੇ ਫੋਕਲ ਪੁਆਇੰਟ ਵਿਖੇ ਜ਼ੋਰਦਾਰ ਛਾਪੇਮਾਰੀ ਕੀਤੀ। ਇਸ ਕਾਰਵਾਈ ਦੀ ਅਗਵਾਈ ਇੰਸਪੈਕਟਰ ਗੋਲਡੀ ਕਲਿਆਣ ਨੇ ਕੀਤੀ, ਜਿਨ੍ਹਾਂ ਨਾਲ ਜੂਨੀਅਰ ਸਹਾਇਕ ਸੁਮੀਤ ਭਾਰਦਵਾਜ , ਸੁਭਾਸ਼, ਹਰਵਿੰਦਰ ਸਿੰਘ ਅਤੇ ਹੋਰ ਮੁਲਾਜ਼ਮ ਸ਼ਾਮਲ ਰਹੇ। ਟੀਮ ਨੇ ਕਾਰਵਾਈ ਦੌਰਾਨ ਬਕਾਇਆ ਬਿੱਲ ਨਾ ਭਰਨ ਵਾਲੇ ਖ਼ਪਤਕਾਰਾਂ ਦੇ 2 ਸੀਵਰੇਜ ਕੁਨੈਕਸ਼ਨ ਮੌਕੇ ‘ਤੇ ਹੀ ਕੱਟਣ ਤੋਂ ਇਲਾਵਾ ਕਰੀਬ 400 ਡਿਫਾਲਟਰਾਂ ਨੂੰ ਰਿਕਵਰੀ ਨੋਟਿਸ ਜਾਰੀ ਕੀਤੇ। ਨਿਗਮ ਟੀਮ ਦੇ ਸਖ਼ਤ ਰੁਖ਼ ਨੂੰ ਦੇਖਦਿਆਂ ਕਈ ਖ਼ਪਤਕਾਰਾਂ ਵਲੋਂ ਮੌਕੇ ‘ਤੇ ਹੀ ਭੁਗਤਾਨ ਕੀਤਾ ਗਿਆ, ਜਿਸ ਸਦਕਾ ਟੀਮ ਵੱਲੋਂ ਤਕਰੀਬਨ 2.5 ਲੱਖ ਰੁਪਏ ਦੀ ਮੌਕੇ ‘ਤੇ ਰਿਕਵਰੀ ਕੀਤੀ ਗਈ। ਮੇਅਰ ਕੁੰਦਨ ਗੋਗੀਆ ਅਤੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਕਾਰਵਾਈ ਜਾਂ ਕੁਨੈਕਸ਼ਨ ਕੱਟੇ ਜਾਣ ਤੋਂ ਬਚਣ ਲਈ ਆਪਣੇ ਬਕਾਏ ਤੁਰੰਤ ਜਮ੍ਹਾਂ ਕਰਵਾਉਣ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਖ਼ਪਤਕਾਰਾਂ ਦਾ ਮੋਬਾਈਲ ਨੰਬਰ ਅਜੇ ਤੱਕ ਸਿਸਟਮ ਵਿੱਚ ਦਰਜ ਨਹੀਂ ਹੈ, ਉਹ ਤੁਰੰਤ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਆ ਕੇ ਆਪਣਾ ਮੋਬਾਈਲ ਨੰਬਰ ਰਜਿਸਟਰ ਕਰਵਾਉਣ। ਜਿਸ ਮਗਰੋਂ ਹਰੇਕ ਵਿਅਕਤੀ ਦਾ ਬਿੱਲ ਬਣਦਿਆਂ ਹੀ ਨਿਗਮ ਵਲੋਂ ਐਸ ਐਮ ਐਸ ਭੇਜਿਆ ਜਾਵੇਗਾ। ਜਿਸ ਨੂੰ ਦੇਖ ਕੇ ਹਰੇਕ ਵਿਅਕਤੀ ਪੰਜਾਬ ਸਰਕਾਰ ਦੇ ‘ਐਮ-ਸੇਵਾ’ ਪੋਰਟਲ ( https:// mseva.lgpunjab.gov.in/citizen/user/login ) ਰਾਹੀਂ ਘਰ ਬੈਠੇ ਹੀ ਆਪਣੇ ਬਿੱਲ ਆਨਲਾਈਨ ਭਰ ਸਕਿਆ ਕਰੇਗਾ। ਨਿਗਮ ਪ੍ਰਸ਼ਾਸ਼ਨ ਨੇ ਸਖ਼ਤ ਸ਼ਬਦਾ ਵਿੱਚ ਕਿਹਾ ਕਿ ਡਿਫਾਲਟਰਾਂ ਵਿਰੁੱਧ ਇਹ ਸਖ਼ਤ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਕੀਤੀ ਜਾਵੇਗੀ।
ਪਿਛਲੀ ਖ਼ਬਰ ਬਜ਼ੁਰਗ ਵਿਧਵਾ ਔਰਤ ਨੇ ਐਸ.ਪੀ. ਰੈਂਕ ਦੇ ਅਫ਼ਸਰ ’ਤੇ ਘਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤੇ ਕੁੱਟਮਾਰ ਦੇ ਲਗਾਏ ਦੋਸ਼, ਅਫ਼ਸਰ ਨੇ... ਅਗਲੀ ਖ਼ਬਰ ਖਾਲਸਾ ਕਾਲਜ ਦੇ ਤਿੰਨ ਵਿਦਿਆਰਥੀਆਂ ਨੇ ਯੂ.ਜੀ.ਸੀ.-ਨੈੱਟ ਪ੍ਰੀਖਿਆ ’ਚ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।