ਬਾਰ ਐਸੋਸੀਏਸ਼ਨ ਸਮਾਣਾ ਦਾ ਸਹੁੰ ਚੁੱਕ ਸਮਾਗਮ ਕਰਵਾਇਆ
ਸਮਾਣਾ, 23 ਸਤੰਬਰ (ਸਾਹਿਬ ਸਿੰਘ)-ਬਾਰ ਐਸੋਸੀਏਸ਼ਨ ਸਮਾਣਾ ਦੀਆਂ ਸਾਲ 2026-27 ਲਈ ਚੁਣੀ ਗਈ ਕਾਰਜਕਾਰਨੀ ਦਾ ਸਹੁੰ ਚੁੱਕ ਸਮਾਗਮ ਪ੍ਰਭਾਵਸ਼ਾਲੀ ਹੋ ਨਿਬੜਿਆ। ਪ੍ਰਧਾਨ ਕਰਮਜੀਤ ਸਿੰਘ ਰੰਧਾਵਾ, ਸਕੱਤਰ ਹਰਮਨਦੀਪ ਸਿੰਘ ਸਿੱਧੂ, ਉਪ-ਪ੍ਰਧਾਨ (ਔਰਤ) ਨਿਰਲੇਪ ਕੌਰ ਤੇ ਉਪ ਪ੍ਰਧਾਨ ਜਨਰਲ ਰਾਜ ਕੁਮਾਰ ਮੁਦਾਹੀ, ਸੰਯੁਕਤ ਸਕੱਤਰ ਅਨੁਰੂਪ ਚੰਦਰ ਗਰਗ, ਲਾਇਬ੍ਰੇਰੀਅਨ ਗੁਰਜੀਤ ਕੌਰ, ਕਾਰਜਕਾਰਨੀ ਮੈਂਬਰਾਂ ਸਿਮਰਨਜੀਤ ਸਿੰਘ, ਰਜਨੀ ਬਾਲਾ, ਰਣਦੀਪ ਥਿੰਦ, ਸ਼ਬਦ ਕੌਰ ਅਤੇ ਸਿਧਾਰਥ ਗੋਇਲ ਨੇ ਅਹੁਦਿਆਂ ਦੀ ਸਹੁੰ ਚੁੱਕੀ।
ਸਮਾਣਾ, 23 ਸਤੰਬਰ (ਸਾਹਿਬ ਸਿੰਘ)-ਬਾਰ ਐਸੋਸੀਏਸ਼ਨ ਸਮਾਣਾ ਦੀਆਂ ਸਾਲ 2026-27 ਲਈ ਚੁਣੀ ਗਈ ਕਾਰਜਕਾਰਨੀ ਦਾ ਸਹੁੰ ਚੁੱਕ ਸਮਾਗਮ ਪ੍ਰਭਾਵਸ਼ਾਲੀ ਹੋ ਨਿਬੜਿਆ। ਪ੍ਰਧਾਨ ਕਰਮਜੀਤ ਸਿੰਘ ਰੰਧਾਵਾ, ਸਕੱਤਰ ਹਰਮਨਦੀਪ ਸਿੰਘ ਸਿੱਧੂ, ਉਪ-ਪ੍ਰਧਾਨ (ਔਰਤ) ਨਿਰਲੇਪ ਕੌਰ ਤੇ ਉਪ ਪ੍ਰਧਾਨ ਜਨਰਲ ਰਾਜ ਕੁਮਾਰ ਮੁਦਾਹੀ, ਸੰਯੁਕਤ ਸਕੱਤਰ ਅਨੁਰੂਪ ਚੰਦਰ ਗਰਗ, ਲਾਇਬ੍ਰੇਰੀਅਨ ਗੁਰਜੀਤ ਕੌਰ, ਕਾਰਜਕਾਰਨੀ ਮੈਂਬਰਾਂ ਸਿਮਰਨਜੀਤ ਸਿੰਘ, ਰਜਨੀ ਬਾਲਾ, ਰਣਦੀਪ ਥਿੰਦ, ਸ਼ਬਦ ਕੌਰ ਅਤੇ ਸਿਧਾਰਥ ਗੋਇਲ ਨੇ ਅਹੁਦਿਆਂ ਦੀ ਸਹੁੰ ਚੁੱਕੀ। ਇਸ ਸਮਾਗਮ ਵਿਚ ਵਧੀਕ ਪ੍ਰਿੰਸੀਪਲ ਜੱਜ ਫੈਮਲੀ ਕੋਰਟ ਸਮਾਣਾ ਕਪਿਲ ਅਗਰਵਾਲ, ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਮਨਦੀਪ ਸਿੰਘ, ਸਿਵਲ ਜੱਜ ਜੂਨੀਅਰ ਡਵੀਜ਼ਨ ਸ਼ਵੇਤਾ, ਸਿਵਲ ਜੱਜ ਜੂਨੀਅਰ ਡਵੀਜ਼ਨ ਡਾ. ਰਾਜਵਿੰਦਰ ਕੌਰ, ਸਿਵਲ ਜੱਜ ਜੂਨੀਅਰ ਡਵੀਜ਼ਨ ਜਸਲੀਨ ਕੌਰ, ਸਿਵਲ ਜੱਜ ਜੂਨੀਅਰ ਡਵੀਜ਼ਨ ਮੋਹਿਨੀ ਗੋਇਲ ਅਤੇ ਸਿਵਲ ਜੱਜ ਜੂਨੀਅਰ ਡਵੀਜ਼ਨ ਡਿੰਪਲ ਗਰਗ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਬਾਰ ਤੇ ਬੈਂਚ ਦਰਮਿਆਨ ਸੁਖਾਵੇਂ ਸੰਬੰਧਾਂ ਦੀ ਕਾਮਨਾ ਕਰਦਿਆਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਉਪਰੰਤ ਚੋਣ ਕਮੇਟੀ ਦੇ ਮੈਂਬਰਾਂ ਕਸ਼ਮੀਰ ਸਿੰਘ ਵਿਰਕ, ਕੁਲਵਿੰਦਰ ਸਿੰਘ ਗਲੌਲੀ, ਜਸਪਾਲ ਸਿੰਘ ਸੰਧੂ, ਕੁਲਵੰਤ ਸਿੰਘ ਢਿੱਲੋਂ ਤੇ ਬਲਬੀਰ ਸਿੰਘ ਧਨੋਆ ਨੇ ਨਵੇਂ ਚੁਣੇ ਅਹੁਦੇਦਾਰਾਂ ਦਾ ਸਨਮਾਨ ਕੀਤਾ। ਜੱਜ ਅਤੇ ਬਾਰ ਮੈਂਬਰਾਂ ਨੇ ਚਾਹ ਦਾ ਕੱਪ ਸਾਂਝਾ ਕੀਤਾ। ਵਧੀਕ ਸਿਵਲ ਜੱਜ ਮਨਦੀਪ ਸਿੰਘ ਨੇ ਕਚਹਿਰੀ ਕੰਪਲੈਕਸ ਨੂੰ ਸਾਫ਼-ਸੁਥਰਾ ਰੱਖਣ ਅਤੇ ਚੰਗੇ ਵਾਤਾਵਰਨ ਲਈ ਵਕੀਲਾਂ ਤੋਂ ਸਹਿਯੋਗ ਦੀ ਮੰਗ ਕੀਤੀ। ਬਾਰ ਪ੍ਰਧਾਨ ਕਰਮਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸਮਾਣਾ ਅਦਾਲਤਾਂ ਵਿਚ ਅਦਾਲਤੀ ਕੰਮ ਵਧੀਆ ਤੇ ਆਪਸੀ ਸਹਿਯੋਗ ਨਾਲ ਚੱਲ ਰਿਹਾ ਹੈ। ਉਨ੍ਹਾਂ ਆਖਿਆ ਕਿ ਉਹ ਵਕੀਲਾਂ ਦੇ ਹਿਤਾਂ ਲਈ ਕੰਮ ਕਰਨਗੇ। ਸਮਾਗਮ ਵਿਚ ਸੀਨੀਅਰ ਵਕੀਲ ਕੁਲਵੰਤ ਸਿੰਘ ਢਿੱਲੋਂ, ਸ਼ਬਦ ਕੌਰ, ਦਵਿੰਦਰ ਸਿੰਘ ਢਿੱਲੋਂ, ਰਾਜ ਕੁਮਾਰ ਭਾਨ, ਰਵਿੰਦਰ ਸਹੋਤਾ, ਸੁਰਿੰਦਰ ਸਿੰਘ ਰੰਧਾਵਾ, ਸਾਬਕਾ ਪ੍ਰਧਾਨ ਨਵਦੀਪ ਸਿੰਘ ਢਿੱਲੋਂ ਅਤੇ ਹਰਮਨਦੀਪ ਸਿੰਘ ਸਿੱਧੂ ਨੇ ਵਿਚਾਰ ਪ੍ਰਗਟ ਕੀਤੇ।