23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨੇ 132 ਵਿਦਿਆਰਥੀਆਂ ਦੀ ‘ਹੀਮੋਗਲੋਬਿਨ’ ਜਾਂਚ ਕਰਵਾਈ

ਨਾਭਾ, 22 ਸਤੰਬਰ (ਵਰਿੰਦਰ ਵਰਮਾ)-ਭਾਰਤ ਵਿਕਾਸ ਪਰਿਸ਼ਦ ਇਕਾਈ ਨਾਭਾ ਵਲੋਂ ਪ੍ਰਧਾਨ ਓਮ ਪ੍ਰਕਾਸ਼ ਗਰਗ, ਜਰਨਲ ਸਕੱਤਰ ਵਿਕਾਸ ਮਿੱਤਲ ਅਗਵਾਈ ਹੇਠ ਅਨੀਮੀਆ ਮੁਕਤ ਭਾਰਤ ਦੇ ਤਹਿਤ ਸਰਕਾਰੀ ਆਈ. ਟੀ.

ਅਜੀਤ ਡੈਸਕ 23-09-2026

ਨਾਭਾ, 22 ਸਤੰਬਰ (ਵਰਿੰਦਰ ਵਰਮਾ)-ਭਾਰਤ ਵਿਕਾਸ ਪਰਿਸ਼ਦ ਇਕਾਈ ਨਾਭਾ ਵਲੋਂ ਪ੍ਰਧਾਨ ਓਮ ਪ੍ਰਕਾਸ਼ ਗਰਗ, ਜਰਨਲ ਸਕੱਤਰ ਵਿਕਾਸ ਮਿੱਤਲ ਅਗਵਾਈ ਹੇਠ ਅਨੀਮੀਆ ਮੁਕਤ ਭਾਰਤ ਦੇ ਤਹਿਤ ਸਰਕਾਰੀ ਆਈ. ਟੀ. ਆਈ. ਲੜਕੀਆਂ ਵਿਖੇ ਵਿਦਿਆਰਥੀਆਂ ਦੀ ਹੀਮੋਗਲੋਬਿਨ ਜਾਂਚ ਕਰਵਾਈ ਗਈ। ਇਸ ਮੌਕੇ ਡਾਕਟਰ ਕੰਗਜ਼ ਲੈਬ ਵਲੋਂ 132 ਦੇ ਕਰੀਬ ਵਿਦਿਆਰਥੀਆਂ ਦੀ ਹੀਮੋਗਲੋਬਿਨ ਜਾਂਚ ਕੀਤੀ ਗਈ। ਉਪਰੰਤ ਓਮ ਪ੍ਰਕਾਸ਼ ਗਰਗ ਅਤੇ ਵਿਕਾਸ ਮਿੱਤਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੀ ਸਿਹਤ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਅਨੁਸਾਰ ਬਲੱਡ ਟੈਸਟ ਜਰੂਰ ਕਰਵਾਉਣੇ ਚਾਹੀਦੇ ਹਨ। ਸਕੂਲ ਸਿਰਫ ਸਿੱਖਿਆ ਦਾ ਹੀ ਕੇਂਦਰ ਨਹੀਂ ਹਨ, ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਜ਼ਬੂਤ ਪਲੇਟਫਾਰਮ ਹਨ। ਇਸ ਮੌਕੇ ਸਰਕਾਰੀ ਆਈ. ਟੀ. ਆਈ. (ਲੜਕੀਆਂ) ਦੇ ਹੈੱਡ ਮਾਸਟਰ ਅਵਤਾਰ ਸਿੰਘ ਨੇ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਕਾਈ ਵਲੋਂ ਹਮੇਸ਼ਾ ਹੀ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਇਸ ਮੌਕੇ ਸੰਜੇ ਢੀਂਗਰਾ, ਸੁਪਰੀਡੈਂਟ ਚਮਕੌਰ ਸਿੰਘ, ਹਰ ਸਿਮਰਨ ਕੌਰ, ਲਖਵੀਰ ਕੌਰ, ਅਮਰੀਕ ਸਿੰਘ, ਜਸਵੀਰ ਕੌਰ, ਮਮਤਾ, ਆਰਤੀ, ਮਨਦੀਪ ਕੌਰ ਆਦਿ ਹਾਜਰ ਸਨ।

ਪਿਛਲੀ ਖ਼ਬਰ ਪੁਲਿਸ ਵਲੋਂ 2 ਕਿੱਲੋ ਅਫ਼ੀਮ ਸਮੇਤ ਦੋ ਨਸ਼ਾ ਤਸਕਰ ਗ੍ਰਿਫ਼ਤਾਰ ਅਗਲੀ ਖ਼ਬਰ ਅਜਨੌਦਾ ਕਲਾਂ ਵਿਖੇ ਕੁਸ਼ਤੀ ਦੰਗਲ ਕਰਵਾਇਆ ਵੱਡੀ ਗਿਣਤੀ ਵਿਚ ਪੁੱਜੇ ਪਹਿਲਵਾਨਾਂ ਨੇ ਦਿਖਾਏ ਜੌਹਰ, ਝੰਡੀ ਦੀਆਂ ਕੁਸ਼ਤੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।