18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸ਼ਹਿਰ ’ਚ ਵਿਕਰਾਲ ਹੁੰਦੀ ਆਵਾਜਾਈ ਦੀ ਸਮੱਸਿਆ ਤੋਂ ਲੋਕ ਡਾਢੇ ਪ੍ਰੇਸ਼ਾਨ

ਪਟਿਆਲਾ, 17 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਪਿਛਲੇ ਲੰਮੇ ਸਮੇਂ ਤੋਂ ਆਵਾਜਾਈ ਦੀ ਸਮੱਸਿਆ ਨਾਲ ਜੂਝ ਰਹੇ ਸ਼ਾਹੀ ਸ਼ਹਿਰ ਪਟਿਆਲਾ ਦੀ ਇਸ ਸਮੱਸਿਆ ਦਾ ਸਮਾਧਾਨ ਕਰਨ ਵਿਚ ਨਗਰ ਨਿਗਮ ਤੇ ਆਵਾਜਾਈ ਪੁਲਿਸ ਪਟਿਆਲਾ ਫ਼ੇਲ੍ਹ ਸਾਬਤ ਹੋ ਰਹੀ ਹੈ। ਇਸ ਸਮੱਸਿਆ ਦਾ ਪੱਕਾ ਹੱਲ ਤਾਂ ਦੂਰ ਦੀ ਗੱਲ, ਸਗੋਂ ਕੋਈ ਆਰਜ਼ੀ ਹੱਲ ਵੀ ਨਹੀਂ ਕੱਢਿਆ ਜਾ ਸਕਿਆ।

ਗੁਰਜੀਤ ਸਿੰਘ ਕੋਹਲੀ ਆਪਣੇ ਸਾਥੀਆਂ ਨਾਲ ਸੜਕ ’ਚ ਪਏ ਟੋਇਆਂ ਨੂੰ ਪੂਰਦੇ ਹੋਏ। ਅਜੀਤ ਤਸਵੀਰ 18-09-2026


ਪਟਿਆਲਾ, 17 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਪਿਛਲੇ ਲੰਮੇ ਸਮੇਂ ਤੋਂ ਆਵਾਜਾਈ ਦੀ ਸਮੱਸਿਆ ਨਾਲ ਜੂਝ ਰਹੇ ਸ਼ਾਹੀ ਸ਼ਹਿਰ ਪਟਿਆਲਾ ਦੀ ਇਸ ਸਮੱਸਿਆ ਦਾ ਸਮਾਧਾਨ ਕਰਨ ਵਿਚ ਨਗਰ ਨਿਗਮ ਤੇ ਆਵਾਜਾਈ ਪੁਲਿਸ ਪਟਿਆਲਾ ਫ਼ੇਲ੍ਹ ਸਾਬਤ ਹੋ ਰਹੀ ਹੈ। ਇਸ ਸਮੱਸਿਆ ਦਾ ਪੱਕਾ ਹੱਲ ਤਾਂ ਦੂਰ ਦੀ ਗੱਲ, ਸਗੋਂ ਕੋਈ ਆਰਜ਼ੀ ਹੱਲ ਵੀ ਨਹੀਂ ਕੱਢਿਆ ਜਾ ਸਕਿਆ। ਆਵਾਜਾਈ ਦੀ ਇਹ ਸਮੱਸਿਆ ਜਿੱਥੇ ਸ਼ਹਿਰ ਦੇ ਫੁੱਟਪਾਥਾਂ ਤੇ ਸੜਕਾਂ ’ਤੇ ਦੁਕਾਨਦਾਰਾਂ ਤੇ ਫੜੀ-ਰੇਹੜੀਆਂ ਦੇ ਕਬਜ਼ਿਆਂ ਕਰਕੇ ਬਣੀ ਹੋਈ ਹੈ, ਉੱਥੇ ਵੱਡੇ ਅਦਾਰਿਆਂ ਅਤੇ ਦਫ਼ਤਰਾਂ ਵਲੋਂ ਜਾਂ ਤਾਂ ਪਾਰਕਿੰਗ ਬਣਾਈਆਂ ਹੀ ਨਹੀਂ ਗਈਆਂ ਜਾਂ ਜੇਕਰ ਬਣਾਈਆਂ ਗਈਆਂ ਹਨ ਤਾਂ ਉਨ੍ਹਾਂ ਵਰਗਾਂ ਨੂੰ ਆਪਣੇ ਸਟੋਰ ਲਈ ਵਰਤਿਆ ਜਾ ਰਿਹਾ ਹੈ। ਇਸ ਕਰਕੇ ਇਨ੍ਹਾਂ ਹਸਪਤਾਲਾਂ, ਏਜੰਸੀਆਂ, ਇੰਮੀਗ੍ਰੇਸ਼ਨਾਂ ਅਤੇ ਹੋਰ ਦਫ਼ਤਰਾਂ ਵਿਚ ਜੋ ਲੋਕ ਕੰਮਕਾਜ ਲਈ ਆਉਂਦੇ ਹਨ, ਉਨ੍ਹਾਂ ਦੇ ਸਾਧਨ ਸੜਕਾਂ ਦੇ ਕਿਨਾਰਿਆਂ ’ਤੇ ਖੜ੍ਹਾਏ ਜਾਂਦੇ ਹਨ, ਜਿਸ ਕਰਕੇ ਸੜਕਾਂ ’ਤੇ ਵੱਡੇ ਜਾਮ ਅਕਸਰ ਲੱਗ ਜਾਂਦੇ ਹਨ। ਸ਼ਹਿਰ ਵਿਚ ਬਹੁਤ ਸਾਰੇ ਨਾਮੀ ਹਸਪਤਾਲ ਤੇ ਸਕੂਲ-ਕਾਲਜ ਅਜਿਹੇ ਹਨ ਜੋ ਆਪਣੇ ਗਾਹਕਾਂ ਤੇ ਵਿਦਿਆਰਥੀਆਂ ਨਾਲ ਮੋਟੀ ਕਮਾਈ ਕਰਦੇ ਹਨ ਅਤੇ ਜਦੋਂ ਆਪਣੀ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ ਤਾਂ ਮਹਿਜ਼ ਉਹ ਭੂਮੀਗਤ ਪਾਰਕਿੰਗ, ਜੋ ਉਨ੍ਹਾਂ ਵਲੋਂ ਨਕਸ਼ੇ ਪਾਸ ਕਰਾਉਣ ਲਈ ਬਣਾਈ ਗਈ ਹੁੰਦੀ ਹੈ, ਸਿਰਫ਼ ਕਾਨੂੰਨੀ ਖਾਨਾਪੂਰਤੀ ਲਈ ਮੌਕੇ ’ਤੇ ਵਰਤ ਲੈਂਦੇ ਹਨ ਅਤੇ ਬਾਅਦ ਵਿਚ ਸਟੋਰਾਂ ’ਚ ਬਦਲ ਲਿਆ ਜਾਂਦਾ ਹੈ। ਇਸ ਤਰ੍ਹਾਂ ਲਗਾਤਾਰ ਸੜਕਾਂ ’ਤੇ ਨਾਜਾਇਜ਼ ਕਬਜ਼ੇ ਵਧ ਰਹੇ ਹਨ ਅਤੇ ਇਨ੍ਹਾਂ ਨੂੰ ਹਟਾਉਣ ਲਈ ਨਿਗਮ ਵਲੋਂ ਮਹੀਨੇ-ਮਹੀਨੇ ਮਾਤਰ ਕਾਰਵਾਈ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜ ਲਈ ਜਾਂਦੀ ਹੈ। ਸ਼ਹਿਰ ’ਚ ਫੂਡ ਵੈਨਾਂ ਦੇ ਵਧਦੇ ਰੁਝਾਨ ਨੇ ਵੀ ਲੋਕਾਂ ਦੇ ਰਸਤੇ ਰੋਕ ਲਏ ਹਨ। ਸ਼ਾਮ ਨੂੰ ਤਾਂ ਇਨ੍ਹਾਂ ਫੂਡ ਵੈਨਾਂ ਜਾਂ ਰੇਹੜੀਆਂ ਦਾ ਹੜ੍ਹ ਆ ਜਾਂਦਾ ਹੈ, ਜਿਸ ਕਾਰਨ ਆਵਾਜਾਈ ਦੀ ਸਮੱਸਿਆ ਹੋਰ ਵੀ ਵਿਕਰਾਲ ਹੋ ਜਾਂਦੀ ਹੈ। ਇਸ ਸਮੱਸਿਆ ਨੂੰ ਵਧਾਉਣ ਵਿਚ ਸ਼ਹਿਰ ਦੇ ਨਾਮੀ ਅਮਰ ਹਸਪਤਾਲ ਦੇ ਪ੍ਰਬੰਧਕਾਂ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ ਹੈ। ਉਨ੍ਹਾਂ ਵਲੋਂ ਆਰਮੀ ਚੌਕ ਰਸਤੇ ਵਲੋਂ ਗੋਪਾਲ ਸਵੀਟਸ ਨੂੰ ਜਾਣ ਵਾਲੀ ਸੜਕ ’ਤੇ ਹੀ ਪਾਰਕਿੰਗ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ ਅਤੇ ਇੱਥੇ ਪੂਰੀਆਂ ਲਾਈਨਾਂ ਲਗਾ ਕੇ ਡਾਕਟਰਾਂ ਅਤੇ ਮਰੀਜ਼ਾਂ ਦੀਆਂ ਕਾਰਾਂ ਲਾਈਨਾਂ ਵਿਚ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਲਗਪਗ ਅੱਧ ਤੋਂ ਜ਼ਿਆਦਾ ਇਹ ਸੜਕ ਪਾਰਕਿੰਗ ਲਈ ਇਸ ਹਸਪਤਾਲ ਵਲੋਂ ਮੱਲ੍ਹੀ ਹੋਈ ਹੈ। ਇਸ ਹਸਪਤਾਲ ਵਲੋਂ ਆਪਣੀ ਕੋਈ ਵੀ ਪਾਰਕਿੰਗ ਨਹੀਂ ਵਰਤੀ ਜਾ ਰਹੀ, ਜਿਸ ਕਰਕੇ ਇਹ ਪ੍ਰੇਸ਼ਾਨੀ ਹੋਰ ਵਧੀ ਹੈ। ਇਸੇ ਤਰ੍ਹਾਂ ਪਟਿਆਲਾ ਹਾਰਟ ਹਸਪਤਾਲ, ਸਰਕਾਰੀ ਮਹਿੰਦਰਾ ਕਾਲਜ, ਮੋਦੀ ਕਾਲਜ, ਖ਼ਾਲਸਾ ਕਾਲਜ, ਬੁੱਢਾ ਦਲ, ਵਾਈ.ਪੀ.ਐੱਸ., ਬਿ੍ਟਿਸ਼ ਕੋ.ਐੱਡ. ਤੇ ਹੋਰ ਨਾਮੀ ਸਕੂਲਾਂ-ਸੰਸਥਾਵਾਂ ਵਲੋਂ ਵੀ ਸੜਕਾਂ ’ਤੇ ਮਨਮਰਜ਼ੀ ਨਾਲ ਪਾਰਕਿੰਗਾਂ ਦੇ ਕਬਜ਼ੇ ਕੀਤੇ ਹੋਏ ਹਨ। ਇਸ ਤੋਂ ਇਲਾਵਾ ਛੋਟੀ ਬਾਰਾਂਦਰੀ ਦੇ ਕਾਰ ਬਾਜ਼ਾਰ ਵਿਚ ਵੀ ਕਾਰਾਂ ਵਾਲਿਆਂ ਨੇ ਆਪਣੀ ਕਮਾਈ ਲਈ ਸੜਕ ’ਤੇ ਕਾਰਾਂ ਖੜ੍ਹਾ ਕੇ ਕਬਜ਼ੇ ਕੀਤੇ ਹੋਏ ਹਨ। ਇਸੇ ਤਰ੍ਹਾਂ ਭੁਪਿੰਦਰਾ ਰੋਡ, ਮਾਲ ਰੋਡ, ਪਾਸੀ ਰੋਡ, ਤਿ੍ਪੜੀ ਰੋਡ, ਏ.ਸੀ. ਮਾਰਕੀਟ ਅਤੇ ਗੁਰਬਖ਼ਸ਼ ਕਾਲੋਨੀ ਵਿਚ ਵੀ ਦੁਕਾਨਦਾਰਾਂ ਦੇ ਕਬਜ਼ੇ ਰਾਹਾਂ ਦੇ ਰਾਹ ਵਿਚ ਰੋੜ੍ਹਾ ਬਣੇ ਹੋਏ ਹਨ। ਦਿਨੋ-ਦਿਨ ਸਥਾਨਕ ਪ੍ਰਸ਼ਾਸਨ ਵਲੋਂ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਲੋਕਾਂ ਦੇ ਮਨਾਂ ’ਚ ਮਾਨਸਿਕ ਪ੍ਰੇਸ਼ਾਨੀ ਨੂੰ ਲੈ ਕੇ ਰੋਸ ਹੋਰ ਵਧਦਾ ਜਾ ਰਿਹਾ ਹੈ।

ਪਿਛਲੀ ਖ਼ਬਰ ਖੁੱਲ੍ਹੇ ’ਚ ਕੂੜਾ ਸੁੱਟਣ ਵਾਲਿਆਂ ਨੂੰ ਜੁਰਮਾਨੇ ਕਰਨ ਤੇ ਅਜਿਹਾ ਕਰਨ ਤੋਂ ਰੋਕਣ ਲਈ ਇਨਫੋਰਸਮੈਂਟ ’ਤੇ ਦਿੱਤਾ ਜਾਵੇ ਵਿਸ਼... ਅਗਲੀ ਖ਼ਬਰ ਘਰਾਂ ’ਚ ਵਾਟਰ ਸਪਲਾਈ ਨਾ ਆਉਣ ਕਾਰਨ ਲੋਕ ਪਰੇਸ਼ਾਨ, ਭੂਮੀਗਤ ਪਾਣੀ ਨਾਲ ਗਲ਼ੀਆਂ ਲੋਹੇ ਦੀਆਂ ਟੂਟੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।