16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਫ਼ਿਲਾਸਫ਼ੀ ਦੀ ਅਹਿਮੀਅਤ ’ਤੇ ਕਰਵਾਇਆ ਵਿਸ਼ੇਸ਼ ਭਾਸ਼ਨ

ਪਟਿਆਲਾ, 15 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਲੋਂ ਫ਼ਿਲਾਸਫ਼ੀ (ਦਰਸ਼ਨ ਸ਼ਾਸਤਰ) ਦੀ ਅਹਿਮੀਅਤ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ‘ਯੂਨੀਵਰਸਿਟੀ ਵਿਚ ਫ਼ਿਲਾਸਫ਼ੀ ਦੇ ਸਥਾਨ ਤੇ ਮਹੱਤਤਾ ਬਾਰੇ ਪੁਨਰ-ਚਿੰਤਨ’ ਵਿਸ਼ੇ ’ਤੇ ਇਹ ਭਾਸ਼ਣ ਨਾਮਵਰ ਫ਼ਿਲਾਸਫ਼ਰ ਤੇ ਲੇਖਕ ਪ੍ਰੋ.

ਅਜੀਤ ਡੈਸਕ 16-09-2026
ਪਟਿਆਲਾ, 15 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਲੋਂ ਫ਼ਿਲਾਸਫ਼ੀ (ਦਰਸ਼ਨ ਸ਼ਾਸਤਰ) ਦੀ ਅਹਿਮੀਅਤ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ‘ਯੂਨੀਵਰਸਿਟੀ ਵਿਚ ਫ਼ਿਲਾਸਫ਼ੀ ਦੇ ਸਥਾਨ ਤੇ ਮਹੱਤਤਾ ਬਾਰੇ ਪੁਨਰ-ਚਿੰਤਨ’ ਵਿਸ਼ੇ ’ਤੇ ਇਹ ਭਾਸ਼ਣ ਨਾਮਵਰ ਫ਼ਿਲਾਸਫ਼ਰ ਤੇ ਲੇਖਕ ਪ੍ਰੋ. ਸੁੰਦਰ ਸਰੂਕਈ ਨੇ ਦਿੱਤਾ। ਇਸ ਸਮਾਗਮ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰੋ. ਸਰੂਕਈ ਨਾਲ ਆਪਣੀ ਲੰਮੀ ਸਾਂਝ ਦਾ ਜ਼ਿਕਰ ਕੀਤਾ। ਵਿਸ਼ੇ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਕੂਲ ਤੇ ਉੱਚ ਸਿੱਖਿਆ ਦੇ ਪੱਧਰ ’ਤੇ ਫ਼ਿਲਾਸਫ਼ੀ ਨੂੰ ਇਕ ਬੁਨਿਆਦੀ ਵਿਸ਼ੇ ਵਜੋਂ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਵਿਦਿਆਰਥੀਆਂ ਲਈ ਆਲੋਚਨਾਤਮਕ ਤੇ ਰਚਨਾਤਮਕ ਸੋਚ ਦਾ ਵਿਕਾਸ ਬਹੁਤ ਜ਼ਰੂਰੀ ਹੈ, ਜੋ ਫ਼ਿਲਾਸਫ਼ੀ ਵਰਗੇ ਵਿਸ਼ੇ ਪੜ੍ਹ ਕੇ ਹੀ ਸੰਭਵ ਹੋ ਸਕਦਾ ਹੈ। ਪ੍ਰੋ. ਸੁੰਦਰ ਸਰੂਕਈ ਨੇ ਕਿਹਾ ਕਿ ਅੱਜ ਹਰ ਖੇਤਰ ਵਿਚ ਵਧ ਰਹੇ ਵਿਸ਼ੇਸ਼ੀਕਰਨ ਦੇ ਦੌਰ ਵਿਚ ਫ਼ਿਲਾਸਫ਼ੀ ਦੀ ਸਿਖਲਾਈ ਬਹੁਤ ਜ਼ਰੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਕ ਵਿਚਾਰਸ਼ੀਲ ਵਿਅਕਤੀ ਸਿਰਫ਼ ਚੰਗਾ ਪੜ੍ਹਨ, ਲਿਖਣ ਜਾਂ ਫ਼ਿਲਾਸਫ਼ਰ ਨਾਲ ਨਹੀਂ ਬਣਦਾ, ਸਗੋਂ ਸਕੂਲਾਂ ਅਤੇ ਜਮਾਤਾਂ ਵਿਚ ਬਣਨ ਵਾਲੇ ਨਿੱਜੀ ਸਬੰਧਾਂ ਨਾਲ ਵੀ ਬਣਦਾ ਹੈ। ਸਮਾਗਮ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਧਰਮਜੀਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦੇ ਅੰਤ ਵਿਚ ਡਾ. ਮੋਨਿਕਾ ਸਭਰਵਾਲ ਨੇ ਧੰਨਵਾਦੀ ਸ਼ਬਦ ਬੋਲੇ। ਪ੍ਰੋਗਰਾਮ ਕੋਆਰਡੀਨੇਟਰ ਡਾ. ਨਵਜੋਤ ਖੋਸਲਾ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਇਸ ਮੌਕੇ ਵਿਭਾਗ ਵੱਲੋਂ ਬੀਤੇ ਦਿਨ ਕਰਵਾਈ ਗਈ ਵਰਕਸ਼ਾਪ ਦੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ।
ਪਿਛਲੀ ਖ਼ਬਰ ਗੁਲਜ਼ਾਰ ਦੀ ਮੌਤ ਦੇ ਮਾਮਲੇ ’ਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਕਾਂਗਰਸ ਸੜਕਾਂ ’ਤੇ ਉਤਰੇਗੀ- ਸਾਬਕਾ ਵਿਧਾਇਕ ਕ... ਅਗਲੀ ਖ਼ਬਰ ਸਰਕਾਰੀ ਨੌਕਰੀ ਛੱਡ ‘ਅਕਾਲੀ ਦਲ (ਵਾਰਸ ਪੰਜਾਬ)’ ’ਚ ਸ਼ਾਮਿਲ ਹੋਏ ਮਨਜੀਤ ਸਿੰਘ ਰਾਜਲਾ ਨੇ ਹਲਕੇ ’ਚ ਸ਼ੁਰੂ ਕੀਤੀ ਲੋਕ ਸੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।