14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਕੂਲ ਨੂੰ ਸ਼ਿਵ ਸ਼ੰਕਰ ਯੂਥ ਸੇਵਾ ਦਲ ਵਲੋਂ ਆਰ. ਓ. ਤੇ ਪੱਖਾ ਕੀਤਾ ਭੇਟ

ਸਮਾਣਾ, 13 ਸਤੰਬਰ (ਪ੍ਰੀਤਮ ਸਿੰਘ ਨਾਗੀ)-ਸਮਾਜ ਸੇਵੀ ਸੰਸਥਾ ਸ਼ਿਵ ਸ਼ੰਕਰ ਯੂਥ ਸੇਵਾ ਦਲ ਵਲੋਂ ਉਦਯੋਗਪਤੀ ਰਮੇਸ਼ ਗਰਗ ਦੀ ਸਰਪ੍ਰਸਤੀ ਵਿਚ ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਡਾ. ਭੀਮ ਰਾਓ ਅੰਬੇਡਕਰ ਮਿਸ਼ਨ ਵਿਖੇ ਬੱਚਿਆਂ ਦੀ ਜ਼ਰੂਰਤ ਨੂੰ ਦੇਖਦਿਆਂ ਆਰ .

ਅਜੀਤ ਡੈਸਕ 14-09-2026
ਸਮਾਣਾ, 13 ਸਤੰਬਰ (ਪ੍ਰੀਤਮ ਸਿੰਘ ਨਾਗੀ)-ਸਮਾਜ ਸੇਵੀ ਸੰਸਥਾ ਸ਼ਿਵ ਸ਼ੰਕਰ ਯੂਥ ਸੇਵਾ ਦਲ ਵਲੋਂ ਉਦਯੋਗਪਤੀ ਰਮੇਸ਼ ਗਰਗ ਦੀ ਸਰਪ੍ਰਸਤੀ ਵਿਚ ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਡਾ. ਭੀਮ ਰਾਓ ਅੰਬੇਡਕਰ ਮਿਸ਼ਨ ਵਿਖੇ ਬੱਚਿਆਂ ਦੀ ਜ਼ਰੂਰਤ ਨੂੰ ਦੇਖਦਿਆਂ ਆਰ . ਓ. ਫਿਲਟਰ ਤੇ ਇਕ ਪੱਖਾ ਦਿੱਤਾ। ਇਸ ਮੌਕੇ ਰੋਟਰੀ ਕਲੱਬ ਸਮਾਣਾ ਸੈਂਟਰਲ ਦੇ ਪ੍ਰਧਾਨ ਪ੍ਰਦੀਪ ਗੋਇਲ ਮਿੰਕਾ ਤੇ ਰਵੀ ਟਕੇਜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਪ੍ਰਧਾਨ ਰਮਨ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਬੱਚਿਆਂ ਦੀ ਸਿਹਤ ਤੇ ਸਹੂਲਤ ਨੂੰ ਮੁੱਖ ਰੱਖਦਿਆਂ ਹੋਏ ਇਕ ਫਿਲਟਰ ਅਤੇ ਪੱਖਾ ਦਿੱਤਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਗਰਮੀ ਦੇ ਮੌਸਮ ਵਿਚ ਪੜ੍ਹਾਈ ਦੌਰਾਨ ਕੋਈ ਦਿੱਕਤ ਨਾ ਆਵੇ ਤੇ ਸਾਫ਼ ਪਾਣੀ ਮਿਲਣ ਨਾਲ ਬੱਚੇ ਬਿਮਾਰੀਆਂ ਤੋਂ ਬਚਣਗੇ। ਇਸ ਮੌਕੇ ਪ੍ਰਦੀਪ ਗੋਇਲ ਤੇ ਰਵੀ ਤਕੇਜਾ ਨੈਸ਼ਨਲ ਐਵਾਰਡ ਪ੍ਰਾਪਤ ਮਾਸਟਰ ਪਰਮਜੀਤ ਲਾਲ ਨੇ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾਂ ਵਲੋਂ ਜਿੱਥੇ ਸਕੂਲਾਂ ਵਿਚ ਬੱਚਿਆਂ ਲਈ ਇਨਵਰਟਰ ਤੇ ਬੈਟਰਾ, ਐਲ. ਈ. ਡੀ., ਪੱਖੇ, ਬੂਟ ਜੁਰਾਬਾਂ ਤੇ ਸਟੇਸ਼ਨਰੀ ਦਾ ਸਾਮਾਨ ਆਦਿ ਦਿੱਤੇ ਜਾਂਦੇ ਹਨ ਉਥੇ ਹੀ ਸ਼ਿਵ ਸ਼ੰਕਰ ਯੂਥ ਸੇਵਾ ਦਲ ਵਲੋਂ ਲੜਕੀਆਂ ਦੇ ਵਿਆਹ, ਖ਼ੂਨਦਾਨ ਕੈਂਪ, ਮੈਡੀਕਲ ਨਿਰੀਖਣ ਕੈਂਪ, ਟ੍ਰਾਈਸਾਈਕਲ ਦੇਣਾ, ਸਲਾਈ ਮਸ਼ੀਨਾਂ ਦੇਣਾ, ਬੂਟੇ ਲਗਾਉਣਾ, ਜ਼ਰੂਰਤਮੰਦਾਂ ਨੂੰ ਰਾਸ਼ਨ ਦੇਣਾ ਆਦਿ ਸ਼ਲਾਘਾਯੋਗ ਸਮਾਜਸੇਵੀ ਕੰਮ ਵੀ ਕੀਤੇ ਜਾਂਦੇ ਹਨ, ਜਿਸ ਲਈ ਉਨ੍ਹਾਂ ਨੇ ਕਲੱਬ ਦਾ ਧੰਨਵਾਦ ਵੀ ਕੀਤਾ। ਪ੍ਰਿੰਸੀਪਲ ਮਲਕੀਤ ਕੌਰ ਨੇ ਵੀ ਸੰਸਥਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਸਕੱਤਰ ਕਮਲ ਸ਼ਰਮਾ, ਕੈਸ਼ੀਅਰ ਸਨੀ ਪੋਪਲੀ, ਰਵੀ ਗਰਗ ਟੀਮਾ, ਰਾਹੁਲ ਗਰਗ ਰੋਕੀ, ਰਣਜੀਤ ਰਾਣਾ, ਮਨੋਜ ਰਹੇਜਾ, ਅਮਨਦੀਪ ਵਰਮਾ, ਮੁਕੁਲ ਲੂਥਰਾ, ਊਮਾ ਸ਼ੰਕਰ ਤੇ ਮਨਜੀਤ ਸਿੰਘ ਜੇ. ਈ. ਮੌਜੂਦ ਸਨ।
ਪਿਛਲੀ ਖ਼ਬਰ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵਲੋਂ ਪਰਮਜੋਤ ਸਿੰਘ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਮੰਗ ਪੱਤਰ ਦਿੰਦੇ ਹੋਏ ਪਿੰਡ ਵਾਸੀ। ਤਸਵੀ : ਹਰਵਿੰਦਰ ਸਿੰਘ ਟੋਨੀ ਪੰਜਾਬ ਮੰਡੀ ਬੋਰਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।