ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਮੰਗ ਪੱਤਰ ਦਿੰਦੇ ਹੋਏ ਪਿੰਡ ਵਾਸੀ। ਤਸਵੀ : ਹਰਵਿੰਦਰ ਸਿੰਘ ਟੋਨੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਸੌਂਪਿਆ ਮੰਗ-ਪੱਤਰ
ਸਮਾਣਾ, 13 ਸਤੰਬਰ (ਹਰਵਿੰਦਰ ਸਿੰਘ ਟੋਨੀ)-ਹਲਕਾ ਸ਼ੁਤਰਾਣਾ ਦੇ ਪਿੰਡ ਚੁਪਕੀ ਨੂੰ ਜਾਂਦੀ ਸੜਕ ਦੀ ਬੇਹੱਦ ਖ਼ਰਾਬ ਹਾਲਤ ਕਾਰਨ ਇਲਾਕਾ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਪਿੰਡ ਵਾਸੀਆਂ ਦੇ ਵਫ਼ਦ ਵਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਮੰਗ-ਪੱਤਰ ਸੌਂਪਿਆ। ਵਫ਼ਦ ਨੇ ਮੰਗ ਕੀਤੀ ਕਿ ਪਿੰਡ ਚੁਪਕੀ ਨੂੰ ਜਾਂਦੀ ਸੜਕ ਨੂੰ ਜਲਦ 18 ਫੁੱਟ ਚੌੜਾ ਕਰਕੇ ਨਵੀਂ ਬਣਾਇਆ ਜਾਵੇ।
ਅਜੀਤ ਡੈਸਕ
14-09-2026