ਪਟਿਆਲਾ, 12 ਸਤੰਬਰ (ਅ. ਸ. ਆਹਲੂਵਾਲੀਆ)- ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਦਾ ਪਟਿਆਲਾ ਪਹੁੰਚਣ ’ਤੇ ਭਾਜਪਾ ਦੇ ਸੀਨੀ. ਆਗੂ ਗੁਰਵਿੰਦਰ ਕਾਂਸਲ ਤੇ ਉਨ੍ਹਾਂ ਦੀ ਟੀਮ ਨੇ ਫੁੱਲਾਂ ਦਾ ਗੁਲਦਸਤਾ ਦੇਕੇ ਅਤੇ ਮਹਾਰਾਜ ਰਣਜੀਤ ਸਿੰਘ ਦੀ ਤਸਵੀਰ ਨਾਲ ਸਨਮਾਨਿਤ ਕਰਕੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਕਾਂਸਲ ਨੇ ਕਿਹਾ ਕਿ ਗਰੇਵਾਲ ਸਾਹਿਬ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਵਿਚ ਭਾਜਪਾ ਦੀ ਰੀੜ ਦੀ ਹੱਡੀ ਵਜੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਕਮਿਸ਼ਨ ਦੇ ਚੇਅਰਮੈਨ ਬਣਨ ਨਾਲ ਪੰਜਾਬ ਵਿਚ ਭਾਜਪਾ ਹੋਰ ਮਜਬੂਤ ਹੋਵੇਗੀ ਅਤੇ ਦ੍ਰਿੜ ਇਰਾਦਿਆਂ ਨਾਲ ਪੰਜਾਬ ਵਿਚ ਆਪਣੀ ਸਰਕਾਰ ਬਣਾਵੇਗੀ। ਇਸ ਮੌਕੇ ਹਰਜੀਤ ਗਰੇਵਾਲ ਨੇ ਸਮੂਹ ਭਾਜਪਾ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਰਵਾਜੇ ਹਰ ਵਰਕਰ ਲਈ ਸਦਾ ਹੀ ਖੁੱਲ੍ਹੇ ਹਨ ਅਤੇ ਭਵਿੱਖ ਵਿਚ ਪੰਜਾਬ ’ਚ ਭਾਜਪਾ ਦੀ ਹੋਰ ਮਜਬੂਤੀ ਲਈ ਉਨ੍ਹਾਂ ਨਾਲ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਅਨਿਲ ਸਿੰਗਲਾ, ਇੰਦਰ ਨਾਰੰਗ, ਦਿਸ਼ਾਂਤ ਕਾਂਸਲ, ਆਯੂਸ਼, ਰਾਹੁਲ ਬਾਂਸਲ, ਅਜੇ ਗੁਪਤਾ, ਰਕੇਸ਼ ਠਾਕੁਰ, ਪਰਨੀਤ, ਐਸ.ਕੇ. ਪਾਠੀ, ਬੱਗਾ, ਵੰਸ਼ ਗੋਇਲ, ਐਸ. ਕੇ. ਮੇਘਵਾਲ, ਰਮਨ ਭਾਰਦਵਾਜ, ਯਸ਼, ਕੁੰਦਨ, ਹਰਨੂਰ, ਅਮਿਤ ਕਾਂਸਲ, ਭੂਸ਼ਣ, ਇਸ਼ਾਂਤ, ਸ਼ਿਵਮ ਭਸੀਨ, ਆਕਾਸ਼ ਚੁੱਘ, ਸੁਸ਼ੀਲ ਤੇ ਹੋਰ ਆਗੂ ਹਾਜ਼ਰ ਸਨ।