ਲੋਕਾਂ ਦੀਆਂ ਜਾਨਾਂ ਖਤਰੇ ’ਚ ਪਾਉਣ ਲਈ ਜਵਾਬਦੇਹ ਕੌਣ? ਖਸਤਾ ਰੇਲਵੇ ਪੁਲ ਲਈ ਵਿਭਾਗ, ਪ੍ਰਸ਼ਾਸਨ ਤੇ ਹਲਕਾ ਵਿਧਾਇਕ ਜਵਾਬ ਦੇਣ- ਪਰਮਜੀਤ ਕੈਂਥ
ਨਾਭਾ, 11 ਸਤੰਬਰ (ਵਰਿੰਦਰ ਵਰਮਾ)- ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ-ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਨਾਭਾ ਦੇ ਰੇਲਵੇ ਪੁਲ ਦੀ ਖਸਤਾ ਹਾਲਤ ਨੂੰ ਲੈ ਕੇ ਭਗਵੰਤ ਮਾਨ ਸਰਕਾਰ, ਪ੍ਰਸ਼ਾਸਨ ਅਤੇ ਹਲਕਾ ‘ਆਪ’ ਵਿਧਾਇਕ ਦੀ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਕੈਂਥ ਨੇ ਕਿਹਾ ਕਿ ਪੁਲ ਦੀ ਸੜਕ ਕਈ ਥਾਵਾਂ ਤੋਂ ਨੁਕਸਾਨੀ ਹੋਈ ਹੈ ਤੇ ਲੋਹੇ ਦੇ ਐਂਗਲ ਤੇ ਹੋਰ ਢਾਂਚਾਗਤ ਹਿੱਸੇ ਬਾਹਰ ਨਿਕਲੇ ਹੋਏ ਹਨ।
ਭ
ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ-ਪ੍ਰਧਾਨ ਪਰਮਜੀਤ ਸਿੰਘ ਕੈਂਥ ਨਾਭਾ ਦੇ ਰੇਲਵੇ ਪੁਲ ਦੀ ਖਸਤਾ ਹਾਲਤ ਨੂੰ ਦਿਖਾਉਂਦੇ ਹੋਏ। ਤਸਵੀਰ : ਵਰਿੰਦਰ ਵਰਮਾ
12-09-2026
ਨਾਭਾ, 11 ਸਤੰਬਰ (ਵਰਿੰਦਰ ਵਰਮਾ)- ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ-ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਨਾਭਾ ਦੇ ਰੇਲਵੇ ਪੁਲ ਦੀ ਖਸਤਾ ਹਾਲਤ ਨੂੰ ਲੈ ਕੇ ਭਗਵੰਤ ਮਾਨ ਸਰਕਾਰ, ਪ੍ਰਸ਼ਾਸਨ ਅਤੇ ਹਲਕਾ ‘ਆਪ’ ਵਿਧਾਇਕ ਦੀ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਕੈਂਥ ਨੇ ਕਿਹਾ ਕਿ ਪੁਲ ਦੀ ਸੜਕ ਕਈ ਥਾਵਾਂ ਤੋਂ ਨੁਕਸਾਨੀ ਹੋਈ ਹੈ ਤੇ ਲੋਹੇ ਦੇ ਐਂਗਲ ਤੇ ਹੋਰ ਢਾਂਚਾਗਤ ਹਿੱਸੇ ਬਾਹਰ ਨਿਕਲੇ ਹੋਏ ਹਨ। ਇਸ ਦੇ ਬਾਵਜੂਦ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਹੈ। ਉਨ੍ਹਾਂ ਦੱਸਿਆ ਕਿ ਨੁਕਸਾਨੇ ਪੁਲ ਦਾ ਮੌਕੇ ’ਤੇ ਮੁਆਇਨਾ ਕਰਨ ਉਪਰੰਤ ਨਾਭਾ ਦੇ ਐਸ. ਡੀ. ਐਮ. ਨਾਲ ਮੁਲਾਕਾਤ ਕੀਤੀ ਗਈ ਅਤੇ ਤੁਰੰਤ ਸਾਈਨ-ਬੋਰਡ ਲਗਾਉਣ ਤੇ ਮੁਰੰਮਤ ਸ਼ੁਰੂ ਕਰਨ ਦੀ ਮੰਗ ਕੀਤੀ ਗਈ। ਐਸ.ਡੀ.ਐਮ. ਨੇ ਕੰਮ ਜਲਦੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਪੱਤਰ ਭੇਜ ਕੇ ਸੁਤੰਤਰ ਤਕਨੀਕੀ ਜਾਂਚ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਭਰੋਸੇ ਦੇਣ ਦੀ ਬਜਾਏ ਜਾਂਚ ਦੀ ਰਿਪੋਰਟ ਜਨਤਕ ਕਰੇ ਅਤੇ ਦੱਸੇ ਕਿ ਪੁਲ ਦੀ ਸਾਂਭ-ਸੰਭਾਲ ਅਤੇ ਨਿਰੀਖਣ ਲਈ ਜ਼ਿੰਮੇਵਾਰ ਏਜੰਸੀ ਕਿਹੜੀ ਹੈ। ਹਲਕਾ ਵਿਧਾਇਕ ਨੂੰ ਸਿੱਧਾ ਸਵਾਲ ਕਰਦਿਆਂ ਕੈਂਥ ਨੇ ਕਿਹਾ, ‘ਜਦੋਂ ਲੋਕਾਂ ਦੀ ਜਾਨ ਨੂੰ ਖਤਰਾ ਦਿਖਾਈ ਦੇ ਰਿਹਾ ਹੈ ਤਾਂ ਹਲਕੇ ਦੇ ਚੁਣੇ ਹੋਏ ਨੁਮਾਇੰਦੇ ਦੀ ਜ਼ਿੰਮੇਵਾਰੀ ਕੀ ਹੈ? ਕੀ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਨੂੰ ਹਾਦਸੇ ਦੀ ਉਡੀਕ ਹੈ?’ ਉਨ੍ਹਾਂ ਕਿਹਾ ਕਿ ‘ਵਿਕਾਸ’ ਦੇ ਦਾਅਵਿਆਂ ਦੀ ਪਰਖ ਸੜਕਾਂ ਤੇ ਪੁਲਾਂ ਦੀ ਜ਼ਮੀਨੀ ਹਾਲਤ ਤੋਂ ਹੁੰਦੀ ਹੈ, ਨਾ ਕਿ ਇਸ਼ਤਿਹਾਰਾਂ ਤੋਂ। ਜੇ ਜਾਂਚ ਵਿਚ ਕਿਸੇ ਪੱਧਰ ’ਤੇ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਅਧਿਕਾਰੀਆਂ ਅਤੇ ਸੰਬੰਧਿਤ ਪ੍ਰਬੰਧਕੀ ਪੱਧਰ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਇਸ ਮੌਕੇ ਭਗਵੰਤ ਸਿੰਘ ਰਾਮਗੜ੍ਹੀਆ, ਸਰਬਜੀਤ ਸਿੰਘ ਰਾਮਗੜ੍ਹੀਆ, ਜਸਪ੍ਰੀਤ ਸਿੰਘ ਕਰਤਾਰ ਕਲੋਨੀ, ਜੋਰਾ ਸਿੰਘ ਮੈਂਬਰ ਪੰਚਾਇਤ, ਭਗਵੰਤ ਸਿੰਘ ਮਨਕੂ ਸਾਬਕਾ ਸਰਪੰਚ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਚਾਨੀ ਤੇ ਜੱਸੀ ਤੁੰਗਾ ਵੀ ਮੌਜੂਦ ਸਨ। ਕੈਂਥ ਨੇ ਕਿਹਾ, “ਹਾਦਸੇ ਤੋਂ ਬਾਅਦ ਜ਼ਿੰਮੇਵਾਰੀ ਤੈਅ ਕਰਨਾ ਸਰਕਾਰ ਦੀ ਸਫਲਤਾ ਨਹੀਂ ਹੋਵੇਗੀ। ਅਸਲ ਜਵਾਬਦੇਹੀ ਇਹ ਹੈ ਕਿ ਹਾਦਸਾ ਹੋਣ ਤੋਂ ਪਹਿਲਾਂ ਕਾਰਵਾਈ ਕੀਤੀ ਜਾਵੇ।