ਕਾਂਗਰਸ ਪਾਰਟੀ ਵਲੋਂ ‘ਆਪ’ ਸਰਕਾਰ ਦੇ ਫੋਕੇ ਬਦਲਾਅ ਖ਼ਿਲਾਫ਼ ਰੋਸ ਧਰਨਾ ਅੱਜ- ਧਰਮਸੋਤ * ਮੁਲਾਜਮਾਂ ਦੇ ਹੱਕਾਂ ਲਈ ਹਮੇਸ਼ਾ ਕਾਂਗਰਸ ਨੇ ਸਾਥ ਦਿੱਤਾ ਹੈ-ਧਰਮਸੋਤ * ਅਨਾਜ ਮੰਡੀ ਭਾਦਸੋਂ ਤੋਂ ਚੰਡੀਗੜ੍ਹ ਧਰਨੇ ਲਈ ਕੀਤੀ ਜਾਵੇਗੀ ਸ਼ਮੂਲੀਅਤ-ਧਰਮਸੋਤ
ਭਾਦਸੋਂ, 7 ਸਤੰਬਰ (ਗੁਰਬਖਸ਼ ਸਿੰਘ ਵੜੈਚ)- ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਸਥਾਨਕ ਸ਼ਹਿਰ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਚੋਣਾਂ ਦੋਰਾਨ ਵੱਡੇ-ਵੱਡੇ ਪਹਾੜ ਜਿਡੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਫਰੰਟ ਤੋਂ ਫੇਲ੍ਹ ਹੋ ਗਈ ਹੈ। ਅੱਜ ਪੰਜਾਬ ’ਚ ਹਰੇਕ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੰਗ ਹੈ।
ਅਜੀਤ ਡੈਸਕ
08-09-2026