ਬਾਰ ਐਸੋਸੀਏਸ਼ਨ ਸਮਾਣਾ ਦੀਆਂ ਚੋਣਾਂ ਲਈ ਪ੍ਰਧਾਨ, ਸਕੱਤਰ ਤੇ ਖ਼ਜ਼ਾਨਚੀ ਲਈ ਮੁਕਾਬਲਾ
ਬਾਕੀ ਅਹੁਦੇਦਾਰ ਨਿਰਵਿਰੋਧ ਚੁਣੇ ਗਏ
ਸਮਾਣਾ, 7 ਸਤੰਬਰ (ਸਾਹਿਬ ਸਿੰਘ)- ਬਾਰ ਐਸੋਸੀਏਸ਼ਨ ਸਮਾਣਾ ਦੀਆਂ ਸਾਲ 2026-27 ਲਈ ਹੋਣ ਵਾਲੀਆਂ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਉਪਰੰਤ ਕੀਤੀ ਜਾਂਚ ਤੋਂ ਬਾਅਦ ਪ੍ਰਧਾਨ, ਸਕੱਤਰ ਤੇ ਖ਼ਜ਼ਾਨਚੀ ਲਈ ਮੁਕਾਬਲਾ ਰਹਿ ਗਿਆ ਹੈ, ਜਦੋਂ ਕਿ ਉਪ-ਪ੍ਰਧਾਨ (ਪੁਰਸ਼) ਤੇ ਉਪ-ਪ੍ਰਧਾਨ (ਔਰਤ), ਸੰਯੁਕਤ ਸਕੱਤਰ, ਲਾਇਬ੍ਰੇਰੀਅਨ ਸਣੇ ਪੰਜ ਕਾਰਜਕਾਰਨੀ ਦੇ ਮੈਂਬਰ ਨਿਰਵਿਰੋਧ ਚੁਣੇ ਗਏ ਹਨ। ਚੋਣ ਕਮੇਟੀ ਦੇ ਮੈਂਬਰ ਕਸ਼ਮੀਰ ਸਿੰਘ ਵਿਰਕ, ਕੁਲਵਿੰਦਰ ਸਿੰਘ ਗਲੌਲੀ, ਜਸਪਾਲ ਸਿੰਘ ਸੰਧੂ, ਕੁਲਵੰਤ ਸਿੰਘ ਢਿੱਲੋਂ ਤੇ ਬਲਬੀਰ ਸਿੰਘ ਧਨੋਆ ਵਲੋਂ ਜਾਰੀ ਸੂਚੀ ਅਨੁਸਾਰ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਕਰਮਜੀਤ ਸਿੰਘ ਰੰਧਾਵਾ ਤੇ ਐਡਵੋਕੇਟ ਗੁਰਵਿੰਦਰ ਸਿੰਘ ਗੋਲਨ ਚੋਣ ਮੈਦਾਨ ਵਿਚ ਹਨ।
ਸਮਾਣਾ, 7 ਸਤੰਬਰ (ਸਾਹਿਬ ਸਿੰਘ)- ਬਾਰ ਐਸੋਸੀਏਸ਼ਨ ਸਮਾਣਾ ਦੀਆਂ ਸਾਲ 2026-27 ਲਈ ਹੋਣ ਵਾਲੀਆਂ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਉਪਰੰਤ ਕੀਤੀ ਜਾਂਚ ਤੋਂ ਬਾਅਦ ਪ੍ਰਧਾਨ, ਸਕੱਤਰ ਤੇ ਖ਼ਜ਼ਾਨਚੀ ਲਈ ਮੁਕਾਬਲਾ ਰਹਿ ਗਿਆ ਹੈ, ਜਦੋਂ ਕਿ ਉਪ-ਪ੍ਰਧਾਨ (ਪੁਰਸ਼) ਤੇ ਉਪ-ਪ੍ਰਧਾਨ (ਔਰਤ), ਸੰਯੁਕਤ ਸਕੱਤਰ, ਲਾਇਬ੍ਰੇਰੀਅਨ ਸਣੇ ਪੰਜ ਕਾਰਜਕਾਰਨੀ ਦੇ ਮੈਂਬਰ ਨਿਰਵਿਰੋਧ ਚੁਣੇ ਗਏ ਹਨ। ਚੋਣ ਕਮੇਟੀ ਦੇ ਮੈਂਬਰ ਕਸ਼ਮੀਰ ਸਿੰਘ ਵਿਰਕ, ਕੁਲਵਿੰਦਰ ਸਿੰਘ ਗਲੌਲੀ, ਜਸਪਾਲ ਸਿੰਘ ਸੰਧੂ, ਕੁਲਵੰਤ ਸਿੰਘ ਢਿੱਲੋਂ ਤੇ ਬਲਬੀਰ ਸਿੰਘ ਧਨੋਆ ਵਲੋਂ ਜਾਰੀ ਸੂਚੀ ਅਨੁਸਾਰ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਕਰਮਜੀਤ ਸਿੰਘ ਰੰਧਾਵਾ ਤੇ ਐਡਵੋਕੇਟ ਗੁਰਵਿੰਦਰ ਸਿੰਘ ਗੋਲਨ ਚੋਣ ਮੈਦਾਨ ਵਿਚ ਹਨ। ਸਕੱਤਰ ਦੇ ਅਹੁਦੇ ਲਈ ਐਡਵੋਕੇਟ ਹਰਮਨਦੀਪ ਸਿੰਘ ਸਿੱਧੂ ਅਤੇ ਐਡਵੋਕੇਟ ਅਸ਼ੀਨ ਖਾਨ ਵਿਚਕਾਰ ਮੁਕਾਬਲਾ ਹੋਵੇਗਾ। ਖ਼ਜ਼ਾਨਚੀ ਦੇ ਅਹੁਦੇ ਲਈ ਦਵਿੰਦਰ ਹਸੀਜਾ ਅਤੇ ਕੁਲਦੀਪ ਸਿੰਘ ਵਿਚਕਾਰ ਮੁਕਾਬਲਾ ਹੋਵੇਗਾ। ਬਾਰ ਦੇ ਉਪ-ਪ੍ਰਧਾਨ (ਔਰਤ) ਲਈ ਨਿਰਲੇਪ ਕੌਰ ਤੇ ਉਪ ਪ੍ਰਧਾਨ ਜਨਰਲ ਦੇ ਅਹੁਦੇ ਲਈ ਰਾਜ ਕੁਮਾਰ ਮੁਦਾਹੀ ਚੁਣੇ ਗਏ ਹਨ। ਸੰਯੁਕਤ ਸਕੱਤਰ ਦੇ ਅਹੁਦੇ ਲਈ ਅਨੂਰੂਪ ਚੰਦਰ ਗਰਗ ਤੇ ਲਾਇਬ੍ਰੇਰੀਅਨ ਦੇ ਅਹੁਦੇ ਲਈ ਗੁਰਜੀਤ ਕੌਰ ਨਿਰਵਿਰੋਧ ਚੁਣੇ ਗਏ ਹਨ। ਕਾਰਜਕਾਰਨੀ ਮੈਂਬਰਾਂ ਲਈ ਸਿਮਰਨਜੀਤ ਸਿੰਘ, ਰਜਨੀ ਬਾਲਾ, ਰਣਦੀਪ ਥਿੰਦ, ਮਨਦੀਪ ਕੌਰ ਤੇ ਸਿਧਾਰਥ ਗੋਇਲ ਚੁਣੇ ਗਏ ਹਨ। ਨਿਰਵਿਰੋਧ ਚੁਣੇ ਗਏ ਅਹੁਦੇਦਾਰਾਂ ਦੇ ਚੁਣੇ ਜਾਣ ਦਾ ਰਸਮੀ ਐਲਾਨ 11 ਸਤੰਬਰ ਸ਼ਾਮ ਨੂੰ ਹੋਵੇਗਾ। ਨਿਰਵਿਰੋਧ ਚੁਣੇ ਗਏ ਅਹੁਦੇਦਾਰਾਂ ਨੂੰ ਬਾਰ ਮੈਂਬਰਾਂ ਨੇ ਵਧਾਈਆਂ ਦਿੱਤੀਆਂ ਹਨ।