ਵੱਖ-ਵੱਖ ਥਾਈਂ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ
‘ਏਕ ਸ਼ਾਮ ਕਨ੍ਹਈਆ ਕੇ ਨਾਮ’ ਭਾਰਤੀਯ ਜਨਮ ਅਸ਼ਟਮੀ ਸੰਸਥਾ ਵਲੋਂ ਗੋਲਡਨ ਜੁਬਲੀ ਸਮਾਗਮ
ਨਾਭਾ, 4 ਸਤੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਵਿਖੇ ਜਿੱਥੇ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਨੂੰ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ, ਉੱਥੇ ਸਥਾਨਕ ਘਾਹ ਮੰਡੀ ਸਥਿਤ ਕੱਲ ਦੇਰ ਸ਼ਾਮ ਭਾਰਤੀਯ ਜਨਮ ਅਸ਼ਟਮੀ ਸੰਸਥਾ ਵਲੋਂ ਸੰਸਥਾ ਦੇ ਪ੍ਰਧਾਨ ਰਮੇਸ਼ ਗੁਪਤਾ ਦੀ ਅਗਵਾਈ ਹੇਠ ਗੋਲਡਨ ਜੁਬਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਿੱਥੇ ਭਜਨ ਗਾਇਕ ਮੰਡਲੀ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ ਗਿਆ।
ਲ
ਲੱਕੀ ਮੀਰਾ ਪਬਲਿਕ ਸਕੂਲ ਸਮਾਗਮ ਦੀ ਤਸਵੀਰ। ਅਜੀਤ ਤਸਵੀਰ
ਬਨੂੜ ਵਿਖੇ ਜਨਮ ਅਸ਼ਟਮੀ ਮੌਕੇ ਸ੍ਰੀ ਕ੍ਰਿਸ਼ਨ ਜੀ ਦੇ ਰੂਪ ਵਿਚ ਸਜਿਆ ਛੋਟਾ ਬੱਚਾ ਚਕਸ਼ਿਤ ਰਾਉ। ਤਸਵੀਰ ਤੇ ਵੇਰਵਾ : ਭੁਪਿੰਦਰ ਸਿੰਘ ਬਨੂੜ
ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਪੀਲੇ ਰੰਗ ਦੀ ਧੋਤੀ, ਮੁਕਟ ਨਾਲ ਸਜਿਆ ਪਿਆਰਾ ਬੱਚਾ ਫ਼ਤਿਹ ਸਿੰਘ ਬੰਸਰੀ ਵਜਾਉਂਦਾ ਹੋਇਆ। ਤਸਵੀਰ ਅਤੇ ਵੇਰਵਾ : ਵਰਿੰਦਰ ਵਰਮਾ ਨਾਭਾ
ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਕ੍ਰਿਸ਼ਨ ਦੇ ਰੂਪ ਵਿਚ ਸਜੀ ਬੱਚੀ ਗੁਰਸਹਿਜ ਕੌਰ ।
05-09-2026
ਨਾਭਾ, 4 ਸਤੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਵਿਖੇ ਜਿੱਥੇ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਨੂੰ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ, ਉੱਥੇ ਸਥਾਨਕ ਘਾਹ ਮੰਡੀ ਸਥਿਤ ਕੱਲ ਦੇਰ ਸ਼ਾਮ ਭਾਰਤੀਯ ਜਨਮ ਅਸ਼ਟਮੀ ਸੰਸਥਾ ਵਲੋਂ ਸੰਸਥਾ ਦੇ ਪ੍ਰਧਾਨ ਰਮੇਸ਼ ਗੁਪਤਾ ਦੀ ਅਗਵਾਈ ਹੇਠ ਗੋਲਡਨ ਜੁਬਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਿੱਥੇ ਭਜਨ ਗਾਇਕ ਮੰਡਲੀ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ ਗਿਆ। ਉੱਥੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ, ਚਰਨ ਸਿੰਘ ਰਲਹਨ ਐਮਡੀ ਮਲਕੀਤ ਕੰਬਾਈਨ, ਜਸਦੀਪ ਸਿੰਘ ਖੰਨਾ ਪ੍ਰਧਾਨ ਨਗਰ ਕੌਂਸਲ, ਮਲਕੀਤ ਸਿੰਘ ਐਮ. ਡੀ. ਮਲਕੀਤ ਕੰਬਾਈਨ, ਪਾਖਰ ਸਿੰਘ ਸਹੌਲੀ, ਕੋਤਵਾਲੀ ਮੁਖੀ ਅਮਨਦੀਪ ਸਿੰਘ ਬਰਾੜ,ਥਾਣੇਦਾਰ ਇੰਦਰਜੀਤ ਸਿੰਘ, ਬ੍ਰਿਜ ਲਾਲ ਗੋਇਲ, ਭਰਪੂਰ ਸਿੰਘ ਲੁਬਾਣਾ, ਧਨੰਜੇ ਵਾਲੀਆ, ਭੁਪੇਸ਼ ਬਾਂਸਲ ਭਾਸ਼ੀ, ਸਾਬਕਾ ਪ੍ਰਧਾਨ ਨਗਰ ਕੌਂਸਲ ਹਰਸਿਮਰਨ ਸਿੰਘ ਸਾਹਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ। ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਚਰਨ ਸਿੰਘ ਰਲਹਨ ਅਤੇ ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ ਨੇ ਜਨਮ ਅਸ਼ਟਮੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਗੁਪਤਾ ਪਰਿਵਾਰ ਵੱਲੋਂ ਜੋ ਇਹ ਗੋਲਡਨ ਜੁਬਲੀ 50ਵਾਂ ਸਮਾਗਮ ਕਰਵਾਇਆ ਗਿਆ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਨਾਲ ਆਪਸੀ ਭਾਈਚਾਰਕ ਏਕਤਾ ਵਿੱਚ ਵਾਧਾ ਹੁੰਦਾ ਹੈ। ਇਸ ਗੋਲਡਨ ਜੁਬਲੀ ਸਮਾਗਮ ਦੌਰਾਨ ਪਹੁੰਚੀਆਂ ਸਮੁੱਚੀਆਂ ਹੀ ਸ਼ਖਸੀਅਤਾਂ ਦਾ ਗੁਪਤਾ ਪਰਿਵਾਰ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਵਿਨੇ ਛੱਤਵਾਲ, ਹਰਮੀਤ ਸਿੰਘ ਮਾਨ, ਧੀਰਜ ਸੋਨੂ, ਸੰਜੇ ਜੇਤਵਾਨੀ, ਅਜੇ ਜਿੰਦਲ, ਵਿਨੇ ਗੁਪਤਾ, ਗੌਰਵ ਗੁਪਤਾ ਦਿੱਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਸ਼ਹਿਰ ਵਾਸੀ ਮੌਜੂਦ ਸਨ। ਲੱਕੀ ਮੀਰਾ ਸਕੂਲ ’ਚ ਸ਼ਰਧਾ ਤੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਸ੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ ਸੱਚਾ ਜੀਵਨ ਮਾਰਗ- ਕਮਲਜੀਤ ਨਾਗਪਾਲ ਭੁੱਨਰਹੇੜੀ, (ਧਨਵੰਤ ਸਿੰਘ)- ਲੱਕੀ ਮੀਰਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਸ੍ਰੀ ਕ੍ਰਿਸ਼ਨ ਦੀ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਸਕੂਲ ਦਾ ਮਾਹੌਲ ਸ੍ਰੀ ਕ੍ਰਿਸ਼ਨ ਜੀ ਦੇ ਜੈਕਾਰਿਆਂ, ਭਜਨਾਂ ਅਤੇ ਰੰਗ-ਬਿਰੰਗੀਆਂ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਰੂਹਾਨੀ ਰੰਗ ਵਿਚ ਰੰਗਿਆ ਨਜ਼ਰ ਆਇਆ। ਇਸ ਸਮਾਗਮ ਦੀ ਸ਼ੁਰੂਆਤ ਸ੍ਰੀ ਕ੍ਰਿਸ਼ਨ ਜੀ ਦੀ ਅਰਾਧਨਾ ਨਾਲ ਹੋਈ। ਇਸ ਮੌਕੇ ਮੁੱਖ ਪ੍ਰਬੰਧਕ ਕਮਲਜੀਤ ਨਾਗਪਾਲ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਧਾਰਮਿਕ ਅਤੇ ਸੱਭਿਆਚਾਰਕ ਤਿਉਹਾਰ ਸਾਡੀ ਅਮੀਰ ਵਿਰਾਸਤ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਸ੍ਰੀ ਕ੍ਰਿਸ਼ਨ ਜੀ ਦਾ ਜੀਵਨ ਮਨੁੱਖ ਨੂੰ ਸੱਚ ਦੇ ਰਾਹ ’ਤੇ ਚੱਲਣ, ਆਪਣੇ ਫਰਜ ਇਮਾਨਦਾਰੀ ਨਾਲ ਨਿਭਾਉਣ ਦੀ ਸਿਖਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਆਪਣੇ ਧਰਮ, ਸੱਭਿਆਚਾਰ ਅਤੇ ਸਸਕਾਰਾਂ ਨਾਲ ਜੋੜਨਾ ਵੀ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਪ੍ਰਿੰਸੀਪਲ ਰੀਟਾ ਨਾਗਪਾਲ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਦਾ ਮਕਸਦ ਵਿਦਿਆਰਥੀਆਂ ਨੂੰ ਕੇਵਲ ਕਿਤਾਬੀ ਗਿਆਨ ਤੱਕ ਸੀਮਤ ਰੱਖਣਾ ਨਹੀਂ, ਸਗੋਂ ਉਨ੍ਹਾਂ ਦੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿੰਦਿਆਂ ਪੜ੍ਹਾਈ ਵੱਲ ਪੂਰਾ ਧਿਆਨ ਦੇਣ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਹੋਰ ਰਚਨਾਤਮਕ ਖੇਤਰਾਂ ਵਿਚ ਵੀ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਨਾਭਾ ’ਚ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ਨਾਭਾ, (ਜਗਨਾਰ ਸਿੰਘ ਦੁਲੱਦੀ)- ਜਿੱਥੇ ਦੇਸ਼ ਭਰ ਵਿਚ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਇਸ ਤਿਉਹਾਰ ਦੀ ਝਲਕ ਰਿਆਸਤੀ ਸ਼ਹਿਰ ਨਾਭਾ ਵਿਚ ਵੀ ਦੇਖਣ ਨੂੰ ਮਿਲੀ। ਨਾਭਾ ਸ਼ਹਿਰ ਦੇ ਸਾਰੇ ਹੀ ਮੰਦਿਰਾਂ ਨੂੰ ਜਿਥੇ ਦੁਲਹਨ ਵਾਂਗ ਸਜਾਇਆ ਗਿਆ ਉਥੇ ਚਾਰੇ ਪਾਸੇ ਸੁੰਦਰ ਰੋਸ਼ਨੀ ਦਾ ਨਜ਼ਾਰਾ ਸੀ ਅਤੇ ਸਵੇਰ ਤੋਂ ਹੀ ਸ਼ਹਿਰ ਵਾਸੀ ਮੰਦਰਾਂ ਵਿਚ ਪੂਜਾ ਅਰਚਨਾ ਕਰਦੇ ਨਜ਼ਰ ਆਏ। ਛੋਟੇ-ਛੋਟੇ ਬੱਚਿਆਂ ਵਲੋਂ ਸੋਹਣੇ ਕੱਪੜੇ ਪਾ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਮਸਤੀ ‘ਤੇ ਆਧਾਰਿਤ ਪੁਸ਼ਾਕਾਂ ਪਹਿਨ ਕੇ ਪ੍ਰਭੂ ਦਾ ਗੁਣਗਾਨ ਕੀਤਾ ਗਿਆ। ਨਾਭਾ ਸ਼ਹਿਰ ਵਿਚ ਇਕ ਛੋਟੀ ਜਿਹੀ ਬੱਚੀ ਪਰੂਸ਼ੀ ਡੱਲਾ ਸੁੰਦਰ ਕੱਪੜੇ ਪਹਿਨ ਕੇ ਰਾਧਾ ਰਾਣੀ ਦਾ ਮਨਮੋਹਕ ਦ੍ਰਿਸ਼ ਪੇਸ਼ ਕੀਤਾ ਗਿਆ ਜਿਸ ਨੂੰ ਲੋਕਾਂ ਵਲੋਂ ਭਰਪੂਰ ਸਰਾਹਿਆ ਗਿਆ।