05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

30 ਮਿੰਟ ਦੀ ਬਰਸਾਤ ਨੇ ਫੇਰ ਕੀਤਾ ਜਲਥਲ

ਪਟਿਆਲਾ, 4 ਸਤੰਬਰ (ਅ. ਸ.

ਅਜੀਤ ਡੈਸਕ 05-09-2026
ਪਟਿਆਲਾ, 4 ਸਤੰਬਰ (ਅ.ਸ. ਆਹਲੂਵਾਲੀਆ)- ਪਟਿਆਲਾ ’ਚ ਅੱਜ 30 ਮਿੰਟ ਦੀ ਬਰਸਾਤ ਨੇ ਸ਼ਹਿਰ ਦੀਆਂ ਕਈ ਥਾਵਾਂ ਫੇਰ ਜਲਥਲ ਕਰ ਦਿੱਤੀਆਂ। ਹੈਰਾਨਗੀ ਦੀ ਗੱਲ ਇਹ ਵੀ ਹੈ ਕਿ ਤਕਰੀਬਨ ਉਹੀ ਥਾਵਾਂ ਵਿਚ ਪਾਣੀ ਦੀ ਨਿਕਾਸੀ ਨੂੰ ਕੋਈ ਰੁਕਾਵਟ ਲੱਗਦੀ ਹੈ ਜਿਨ੍ਹਾਂ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਪਿਛਲੇ 30 ਸਾਲਾ ਤੋਂ ਠੀਕ ਨਹੀਂ ਕਰਵਾ ਸਕੀਆਂ। ਇੱਥੇ ਨਾਗਰਿਕਾਂ ਵਲੋਂ ਵੀ ਕੀਤੇ ਗਏ ਕਬਜ਼ੇ ਅਤੇ ਨਾਲਿਆਂ ’ਚ ਸੁੱਟਿਆ ਜਾਂਦਾ ਨਾਗਲਣਯੋਗ ਕੂੜਾ ਵੀ ਪਾਣੀ ਦੀ ਨਿਕਾਸੀ ’ਚ ਵੱਡੀ ਰੁਕਾਵਟ ਹੁੰਦਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਭਾਗਾਂ ’ਚੋਂ ਪਾਣੀ ਨੂੰ ਬਾਹਰ ਕੱਢਣ ਲਈ ਸ਼ੇਰਮਾਜਰਾ ਵਿਖੇ ਐਸ.ਟੀ.ਪੀ. ਵਿਚ ਲੱਗੀਆਂ ਮੋਟਰਾਂ ਦੀ ਘੱਟ ਵਰਤੋਂ ਵੀ ਵੱਡਾ ਕਾਰਨ ਹੈ। ਅੱਜ ਛੱਤੇ ਗਏ ਨਾਲੇ ਦੇ ਨਾਲ ਨਾਲ, ਲੀਲ੍ਹਾ ਭਵਨ, ਫੁਹਾਰਾ ਚੌਂਕ, ਮਾਲ ਰੋਡ, ਮਾਡਲ ਟਾਊਨ, ਗੁਰੂ ਨਾਨਕ ਨਗਰ ਵਿਚ ਪਾਣੀ ਭਰਿਆ ਦੇਖਿਆ ਗਿਆ। ਲੰਘੇ ਸਮੇਂ ਦੌਰਾਨ ਨਿਗਮ ਅਧਿਕਾਰੀਆਂ ਦੇ ਨਾਲ ਨਾਲ ਪੀ.ਡਬਲਿਊ.ਡੀ. ਅਧਿਕਾਰੀਆਂ ਵਲੋਂ ਇਨ੍ਹਾਂ ਥਾਵਾਂ ਉੱਪਰ ਕਰੋੜਾਂ ਰੁਪਏ ਲਗਾ ਕੇ ਨਿਕਾਸੀ ਦਾ ਦਾਅਵਾ ਕੀਤਾ ਗਿਆ ਪਰੰਤੂ ਨਿਕਾਸੀ ਨਾ ਹੋਣ ਕਾਰਨ ਜਿੱਥੇ ਲੋਕਾਂ ਵਲੋਂ ਦਿੱਤੇ ਜਾਂਦੇ ਟੈਕਸ ਦਾ ਪੈਸਾ ਅਜਾਈਂ ਜਾਂਦਾ ਹੈ ਉੱਥੇ ਸਰਕਾਰ ਦੀ ਫਜੀਹਤ ਵੀ ਲੋਕਾਂ ’ਚ ਹੁੰਦੀ ਹੈ।
ਪਿਛਲੀ ਖ਼ਬਰ ਫ਼ਿਲਮ ਦੇਖਣ ਗਏ ਤਿੰਨ ਵਿਦਿਆਰਥੀਆਂ ’ਚੋਂ ਇਕ ਨੇ ਭਾਖੜਾ ਨਹਿਰ ਵਿਚ ਮਾਰੀ ਛਾਲ, ਭਾਲ ਜਾਰੀ ਅਗਲੀ ਖ਼ਬਰ ਕਿਸਾਨਾਂ ਨੇ ਸੜਕ ’ਤੇ ਲਗਾਇਆ ਜਾਮ ਅਧਿਕਾਰੀਆਂ ਵਲੋਂ ਭਰੋਸੇ ਦੇਣ ਮਗਰੋਂ ਜਾਮ ਖੋਲ੍ਹਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।