04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜਨਮ ਅਸ਼ਟਮੀ ਮੌਕੇ ਗੁੱਜਰ ਪਰਿਵਾਰ ਨੇ ਕੜ੍ਹੀ-ਚਾਵਲ ਦਾ ਲੰਗਰ ਲਗਾਇਆ

ਮੰਡੀ ਗੋਬਿੰਦਗੜ੍ਹ, 3 ਸਤੰਬਰ (ਰਾਜੇਸ਼ ਸ਼ਰਮਾ)- ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਮੌਕੇ ਵਾਰਡ ਨੰਬਰ-2 ਦੇ ਕੌਂਸਲਰ ਵਿਨੋਦ ਕੁਮਾਰ ਗੁੱਜਰ ਦੀ ਅਗਵਾਈ ਹੇਠ ਗੁੱਜਰ ਪਰਿਵਾਰ ਵਲੋਂ ਸਥਾਨਕ ਸਬਜ਼ੀ ਮੰਡੀ ਰੋਡ ’ਤੇ ਕੜ੍ਹੀ-ਚਾਵਲ ਦਾ ਲੰਗਰ ਲਗਾਇਆ ਗਿਆ। ਲੰਗਰ ਦੀ ਸ਼ੁਰੂਆਤ ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਰਵਾਈ।

ਅਜੀਤ ਡੈਸਕ 04-09-2026
ਮੰਡੀ ਗੋਬਿੰਦਗੜ੍ਹ, 3 ਸਤੰਬਰ (ਰਾਜੇਸ਼ ਸ਼ਰਮਾ)- ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਮੌਕੇ ਵਾਰਡ ਨੰਬਰ-2 ਦੇ ਕੌਂਸਲਰ ਵਿਨੋਦ ਕੁਮਾਰ ਗੁੱਜਰ ਦੀ ਅਗਵਾਈ ਹੇਠ ਗੁੱਜਰ ਪਰਿਵਾਰ ਵਲੋਂ ਸਥਾਨਕ ਸਬਜ਼ੀ ਮੰਡੀ ਰੋਡ ’ਤੇ ਕੜ੍ਹੀ-ਚਾਵਲ ਦਾ ਲੰਗਰ ਲਗਾਇਆ ਗਿਆ। ਲੰਗਰ ਦੀ ਸ਼ੁਰੂਆਤ ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਰਵਾਈ। ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਧਾਰਮਿਕ ਤਿਉਹਾਰ ਸਾਨੂੰ ਆਪਸੀ ਭਾਈਚਾਰੇ, ਸੇਵਾ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ। ਲੰਗਰ ਦੀ ਸੇਵਾ ਵਰਗੇ ਉਪਰਾਲੇ ਸਮਾਜ ਵਿਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਕੌਂਸਲਰ ਵਿਨੋਦ ਕੁਮਾਰ ਗੁੱਜਰ ਨੇ ਕਿਹਾ ਕਿ ਗੁੱਜਰ ਪਰਿਵਾਰ ਵਲੋਂ ਹਰ ਸਾਲ ਧਾਰਮਿਕ ਤੇ ਸਮਾਜਿਕ ਮੌਕਿਆਂ ’ਤੇ ਸੇਵਾ ਭਾਵਨਾ ਨਾਲ ਲੰਗਰ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਤੇ ਸੰਗਤ ਦੀ ਸੇਵਾ ਕਰਨਾ ਸਾਡੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਸੇਵਾ ਕਾਰਜ ਜਾਰੀ ਰਹਿਣਗੇ। ਇਸ ਮੌਕੇ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵਿਨੀਤ ਕੁਮਾਰ ਬਿੱਟੂ, ਕੌਂਸਲਰ ਪੁਨੀਤ ਗੋਇਲ, ਅਜੀਤ ਸਿੰਘ ਬੰਟੀ, ਰਾਜੇਸ਼ ਗੁੱਜਰ, ਧਰੁਵ ਗੁੱਜਰ, ਰਵੀ ਰਾਜੇਵਾਲ, ਰਿੰਕੂ ਬਾਵਾ, ਸੰਦੀਪ ਸਦਾਨਾ, ਮਨਪ੍ਰੀਤ, ਡਾ. ਹਰਜਿੰਦਰ ਪੂਨੀਆ, ਲਾਲ ਸਿੰਘ ਲਾਲੀ, ਰਿੰਪੀ ਗਰੇਵਾਲ, ਕੁਲਵਿੰਦਰ ਸਿੰਘ, ਹਰਮਿੰਦਰ ਕੁਮਾਰ ਬਿੱਟੂ, ਮਾਸਟਰ ਵੀਰ ਦਵਿੰਦਰ ਸਿੰਘ , ਗਗਨਦੀਪ ਰਿਚੀ, ਭਰਪੂਰ ਸ਼ਰਮਾ ਸਮੇਤ ਗੁੱਜਰ ਪਰਿਵਾਰ ਦੇ ਮੈਂਬਰ, ਵੱਡੀ ਗਿਣਤੀ ਵਿਚ ਦੁਕਾਨਦਾਰ ਤੇ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਦੀ 10 ਲੱਖੀ ਬੀਮਾ ਯੋਜਨਾ ਲੱਗੀ ਦਮ ਤੋੜਨ, ਮਰੀਜ਼ ਨੂੰ ਪਿੱਤੇ ਦੀ ਪੱਥਰੀ ਦੇ ਆਪ੍ਰੇਸ਼ਨ ਤੋਂ ਮਿਲਿਆ ਕੋਰਾ ਜਵਾ... ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਮਹਿਲਾ ਸਖੀ ਸਤਿਕਾਰ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।