ਵੱਟਸਐਪ ਹੈੱਕ ਕਰ ਕੇ ਠੱਗੇ 1 ਲੱਖ 31 ਹਜ਼ਾਰ
ਪਟਿਆਲਾ, 30 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਰਹਿਣ ਵਾਲੇ ਵਿਅਕਤੀ ਦਾ ਵਟਸਐਪ ਹੈੱਕ ਕਰ ਕੇ ਉਸ ਨਾਲ ਆਨਲਾਈਨ 1 ਲੱਖ 31 ਹਜ਼ਾਰ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਸੰਦੀਪ ਪਾਂਧੀ ਨੇ ਥਾਣਾ ਸਾਈਬਰ ਕ੍ਰਾਈਮ ’ਚ ਸ਼ਿਕਾਇਤ ਦਰਜ ਕਰਵਾਈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦਾ ਵੱਟਸਐਪ ਹੈੱਕ ਕਰ ਕੇ ਉਸ ਨਾਲ ਆਨਲਾਈਨ 1 ਲੱਖ 31 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
ਅਜੀਤ ਡੈਸਕ
31-08-2026