ਜ਼ਿਲ੍ਹੇ ’ਚ ਦੇਸੀ ਘਿਓ ਅਤੇ ਸਰ੍ਹੋਂ ਦੇ ਤੇਲ ਦੇ ਸੈਂਪਲ ਆਏ ਫ਼ੇਲ੍ਹ
ਆਨਲਾਈਨ ਖਾਣ-ਪੀਣ ਦੀ ਪਦਾਰਥਾਂ ਦੇ ਮਿਆਰ ’ਤੇ ਵੀ ਲੋਕਾਂ ਨੇ ਚੁੱਕੇ ਸਵਾਲ
ਪਟਿਆਲਾ, 30 ਅਗਸਤ (ਮਨਦੀਪ ਸਿੰਘ ਖਰੌੜ)-ਜ਼ਿਲ੍ਹੇ ’ਚ ਖਾਣ-ਪੀਣ ਦੇ ਪਦਾਰਥ ਵੇਚਣ ਵਾਲੀਆਂ ਰੇਹੜੀਆਂ ਤੋਂ ਲੈ ਕੇ ਦੁਕਾਨਾਂ ਦੀ ਭਰਮਾਰ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਇਨ੍ਹਾਂ ਵਿਕਰੇਤਾ ਦੇ ਪਕਵਾਨਾਂ ਦੀ ਸ਼ੁੱਧਤਾ ਤੇ ਗੁਣਵੱਤਾ ਨੂੰ ਸਮੇਂ ਸਿਰ ਚੈੱਕ ਨਾ ਕਰਨ ਕਰਕੇ, ਕੁੱਝ ਵਿਕਰੇਤਾ ਮਾੜਾ ਭੋਜਨ ਪਰੋਸ ਕੇ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ।। ਪਟਿਆਲਾ ਸ਼ਹਿਰ ਤੇ ਜ਼ਿਲ੍ਹੇ ਭਰ ’ਚ ਖਾਣ-ਪੀਣ ਦੀਆਂ ਵੱਡੀਆਂ-ਛੋਟੀਆਂ ਦੁਕਾਨਾਂ ਤੇ ਸੜਕ ਕਿਨਾਰੇ ਖਾਦ ਪਦਾਰਥ ਪਦਾਰਥ ਵੇਚਣ ਵਾਲੀਆਂ ਰੇਹੜੀਆਂ ਦੀ ਗਿਣਤੀ 20 ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ।
ਪਟਿਆਲਾ, 30 ਅਗਸਤ (ਮਨਦੀਪ ਸਿੰਘ ਖਰੌੜ)-ਜ਼ਿਲ੍ਹੇ ’ਚ ਖਾਣ-ਪੀਣ ਦੇ ਪਦਾਰਥ ਵੇਚਣ ਵਾਲੀਆਂ ਰੇਹੜੀਆਂ ਤੋਂ ਲੈ ਕੇ ਦੁਕਾਨਾਂ ਦੀ ਭਰਮਾਰ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਇਨ੍ਹਾਂ ਵਿਕਰੇਤਾ ਦੇ ਪਕਵਾਨਾਂ ਦੀ ਸ਼ੁੱਧਤਾ ਤੇ ਗੁਣਵੱਤਾ ਨੂੰ ਸਮੇਂ ਸਿਰ ਚੈੱਕ ਨਾ ਕਰਨ ਕਰਕੇ, ਕੁੱਝ ਵਿਕਰੇਤਾ ਮਾੜਾ ਭੋਜਨ ਪਰੋਸ ਕੇ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ।। ਪਟਿਆਲਾ ਸ਼ਹਿਰ ਤੇ ਜ਼ਿਲ੍ਹੇ ਭਰ ’ਚ ਖਾਣ-ਪੀਣ ਦੀਆਂ ਵੱਡੀਆਂ-ਛੋਟੀਆਂ ਦੁਕਾਨਾਂ ਤੇ ਸੜਕ ਕਿਨਾਰੇ ਖਾਦ ਪਦਾਰਥ ਪਦਾਰਥ ਵੇਚਣ ਵਾਲੀਆਂ ਰੇਹੜੀਆਂ ਦੀ ਗਿਣਤੀ 20 ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ। ‘ਅਜੀਤ’ ਦੀ ਟੀਮ ਵਲੋਂ ਕੀਤੀ ਪੜਤਾਲ ਦੌਰਾਨ ਪਤਾ ਲੱਗਾ ਕਿ ਪਟਿਆਲਾ ਜ਼ਿਲ੍ਹੇ ਦੀ 20 ਲੱਖ ਤੋਂ ਵੱਧ ਆਬਾਦੀ ਨੂੰ ਸ਼ੁੱਧ ਤੇ ਸਾਫ਼ ਸੁਥਰਾ ਖਾਦ ਪਦਾਰਥ ਮੁਹੱਈਆ ਕਰਵਾਉਣ ’ਚ ਸਿਹਤ ਵਿਭਾਗ ਦੀ ਭੂਮਿਕਾ ਅਸਰਦਾਰ ਨਹੀਂ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਸਿਹਤ ਮੰਤਰੀ ਦੇ ਸ਼ਹਿਰ ’ਚ 4 ਫੂਡ ਇੰਸਪੈਕਟਰ ਹੀ ਜ਼ਿਲ੍ਹੇ ’ਚ ਖਾਣ-ਪੀਣ ਦਾ ਸਾਮਾਨ ਵੇਚਣ ਵਾਲੀਆਂ ਹਜ਼ਾਰਾਂ ਦੁਕਾਨਾਂ ਦੇ ਸਾਮਾਨ ਦਾ ਮਿਆਰ ਚੈੱਕ ਕਰ ਰਹੇ ਹਨ, ਜਿਸ ਕਰਕੇ ਵੱਡੀ ਗਿਣਤੀ ਸਮਾਨ ਵੇਚਣ ਵਾਲੀਆਂ ਕਈ ਦੁਕਾਨਾਂ ਤੇ ਰੇਹੜੀਆਂ ਦੇ ਕਦੇ ਵੀ ਖਾਦ ਪਦਾਰਥ ਚੈੱਕ ਨਹੀਂ ਹੋਏ, ਜਿਸ ਦਾ ਖ਼ਮਿਆਜ਼ਾ ਜ਼ਿਲ੍ਹਾ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਆਨਲਾਈਨ ਭੋਜਨ ਤੇ ਫਾਸਟ ਫੂਡ ਮੰਗਵਾਉਣ ਦਾ ਰੁਝਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇਹ ਪਦਾਰਥ ਕਿੱਥੋਂ ਆ ਰਹੇ ਹਨ, ਇਨ੍ਹਾਂ ਖਾਦ ਪਦਾਰਥਾਂ ਨੂੰ ਬਣਾਉਣ ਲਈ ਕਿਹੋ ਜਿਹਾ ਸਾਮਾਨ ਵਰਤਿਆ ਜਾ ਰਿਹਾ ਹੈ, ਇਸ ਬਾਰੇ ਗਾਹਕ ਨੂੰ ਕੁੱਝ ਨਹੀਂ ਪਤਾ ਹੈ। ਇਸ ਸੰਬੰਧ ’ਚ ਅਮਰੀਕ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ ਤੇ ਬਲਕਾਰ ਸਿੰਘ ਨੇ ਆਨਲਾਈਨ ਤੇ ਬਾਜ਼ਾਰ ਮਿਲਣ ਵਾਲੇ ਖਾਦ ਪਦਾਰਥਾਂ ਦੀ ਗੁਣਵੱਤਾ ਦੇ ਸਹੀ ਨਾ ਹੋਣ ਸੰਬੰਧੀ ਦੱਸਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਟਿਆਲਾ ਜ਼ਿਲ੍ਹੇ ’ਚ 14 ਹਜ਼ਾਰ ਦੇ ਕਰੀਬ ਖਾਦ ਪਦਾਰਥ ਵੇਚਣ ਵਾਲੀਆਂ ਰੇਹੜੀਆਂ ਸਿਹਤ ਵਿਭਾਗ ਕੋਲ ਰਜਿਸਟਰ ਹੋਈਆਂ ਹਨ। ਇਸ ਤੋਂ ਇਲਾਵਾ ਅਨੇਕਾਂ ਰੇਹੜੀਆਂ ਵਾਲਿਆਂ ਨੇ ਵਿਭਾਗ ਕੋਲ ਹਾਲੇ ਤੱਕ ਆਪਣਾ ਨਾਂਅ ਦਰਜ ਨਹੀਂ ਕਰਵਾਇਆ ਹੈ। ਇੰਝ ਹੀ ਮੌਸਮੀ ਖਾਣੇ ਤੇ ਪੀਣ ਵਾਲੇ ਪਦਾਰਥ ਵੇਚਣ ਵਾਲੀਆਂ ਰੇਹੜੀਆਂ ਦੀ ਖਾਦ ਪਦਾਰਥਾਂ ਦੀ ਗੁਣਵੱਤਾ ਨਾ ਚੈੱਕ ਹੋਣ ਕਾਰਨ ਜਨਤਾ ਮਜਬੂਰੀਵਸ ਘੱਟ ਗੁਣਵੱਤਾ ਵਾਲੇ ਖਾਦ ਪਦਾਰਥਾਂ ਖਾ ਰਹੇ ਹਨ। ਇਸੇ ਤਰ੍ਹਾਂ ਹੀ ਦੁੱਧ ਦੀਆਂ ਡੇਅਰੀਆਂ ਤੇ ਖਾਦ ਪਦਾਰਥ ਵੇਚਣ ਅਤੇ ਬਣਾਉਣ ਵਾਲੀਆਂ ਅਨੇਕਾਂ ਦੁਕਾਨਾਂ ਦੇ ਖਾਦ ਪਦਾਰਥਾਂ ਦੀ ਗੁਣਵੱਤਾ ਚੈੱਕ ਨਾ ਹੋਣ ਕਾਰਨ ਲੋਕੀਂ ਦੁਕਾਨਦਾਰ ਦੀ ਮਨਮਰਜ਼ੀ ਵਾਲੇ ਖਾਦ ਪਦਾਰਥ ਖ਼ਰੀਦ ਰਹੇ ਹਨ। ਇਸ ਸੰਬੰਧੀ ਫੂਡ ਇੰਸਪੈਕਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀ ਖਾਧ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਤੋਂ ਲੰਘੇ 6 ਮਹੀਨਿਆਂ ਦੌਰਾਨ 220 ਖਾਦ ਪਦਾਰਥਾਂ ਦੇ ਸੈਂਪਲ ਲਏ ਹਨ। ਇਨ੍ਹਾਂ ਵਿਚੋਂ ਕਿੰਨੇ ਸੈਂਪਲ ਫ਼ੇਲ੍ਹ ਆਏ ਹਨ ਇਹ ਤਾਂ ਰਿਕਾਰਡ ਦੇਖ ਕੇ ਹੀ ਦੱਸਿਆ ਜਾ ਸਕਦਾ ਹੈ। ਪਿਛਲੇ ਦਿਨੀਂ ਪਟਿਆਲਾ ਤੇ ਰਾਜਪੁਰਾ ਤੋਂ 1200 ਲੀਟਰ ਸਰ੍ਹੋਂ ਦੇ ਤੇਲ ਤੇ 87 ਕਿੱਲੋ ਦੇਸੀ ਘੀ ਦੇ ਲਏ ਗਏ ਸੈਂਪਲ ਫ਼ੇਲ੍ਹ ਆਏ ਹਨ, ਜਿਸ ਤਹਿਤ ਸਾਰਾ ਮਾਲ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਪਟਿਆਲਾ ਵਾਸੀ ਹਰੀਸ਼ ਹਾਂਡਾ ਨੇ ‘ਅਜੀਤ’ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਖਾਣ-ਪੀਣ ਦੇ ਪਦਾਰਥ ਵੇਚਣ ਵਾਲੀਆਂ ਦੁਕਾਨਾਂ, ਰੇਹੜੀਆਂ ਦਾ ਸਮੇਂ ਸਿਰ ਨਿਰੀਖਣ ਕਰਕੇ ਖ਼ਰੀਦਦਾਰਾਂ ਨੂੰ ਗੁਣਵੱਤਾ ਵਾਲੇ ਪਦਾਰਥ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਹੈ। ਪਟਿਆਲਾ ਦੇ ਇਕ ਹੋਰ ਵਸਨੀਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ’ਚ ਫਾਸਟ ਫੂਡ ਵੇਚਣ ਵਾਲੀਆਂ ਦੁਕਾਨ ਦੇ ਨਾਲ ਰੇਹੜੀਆਂ ਦੀ ਵੱਡੀ ਗਿਣਤੀ ਹੈ ਪਰ ਕਿੰਨੀਆਂ ਕੁ ਰੇਹੜੀਆਂ ਦੇ ਮਾਲਕ ਦੀ ਖਾਦ ਪਦਾਰਥ ਬਣਾਉਣ ਅਤੇ ਵੇਚਣ ਸਮੇਂ ਸਾਫ਼ ਸਫ਼ਾਈ ਦਾ ਧਿਆਨ ਰੱਖਦੇ ਹਨ। ਇਸ ਸੰਬੰਧੀ ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀ ਨੇ ਆਪਣੀ ਪਹਿਚਾਣ ਜ਼ਾਹਿਰ ਨਾ ਸ਼ਰਤ ’ਤੇ ਦੱਸਿਆ ਕਿ ਅਧਿਕਾਰੀਆਂ ਨੂੰ ਸਮੇਂ ਸਿਰ ਖਾਦ ਪਦਾਰਥਾਂ ਦੀ ਚੈਕਿੰਗ ਕਰਨ ਜਾਣ ਲਈ ਗੱਡੀਆਂ ਮੁਹੱਈਆ ਕਰਵਾਉਣ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਸੈਂਪਲਾਂ ਲੈਣ ’ਚ ਦਿੱਕਤ ਆਉਂਦੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੇ ਅਨੇਕਾਂ ਕੇਸ ਤੇ ਹੋਰ ਕਾਗ਼ਜ਼ੀ ਕਾਰਵਾਈ ’ਚ ਫੂਡ ਇੰਸਪੈਕਟਰ ਜ਼ਿਆਦਾਤਰ ਰੁੱਝੇ ਰਹਿੰਦੇ ਹਨ।