31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪਟਿਆਲਾ ਨੂੰ ਸਾਫ਼ ਤੇ ਸੁੰਦਰ ਬਣਾਉਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ-ਮੇਅਰ ਕੁੰਦਨ ਗੋਗੀਆ

ਪਟਿਆਲਾ, 30 ਅਗਸਤ (ਮਨਦੀਪ ਸਿੰਘ ਖਰੌੜ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ “ਮਿਸ਼ਨ ਕਲੀਨ ਪੰਜਾਬ” ਤਹਿਤ ਨਗਰ ਨਿਗਮ ਪਟਿਆਲਾ ਵਲੋਂ ਮੁੜ ਸ਼ਹਿਰ ਅੰਦਰ ਵਿਸ਼ੇਸ਼ ‘ਕੂੜਾ ਸਫ਼ਾਈ ਮੁਹਿੰਮ’ ਹੇਠ ਸਫ਼ਾਈ ਕੀਤੀ ਗਈ। ਅੱਜ ਐਤਵਾਰ ਛੁੱਟੀ ਵਾਲੇ ਦਿਨ ਵੀ ਨਗਰ ਨਿਗਮ ਮੇਅਰ ਕੁੰਦਨ ਗੋਗੀਆ, ਤੇਜਿੰਦਰ ਮਹਿਤਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਕਮੇਟੀ ਸਮੇਤ, “ਮੇਰਾ ਪਟਿਆਲਾ ਮੈਂ ਹੀ ਸਵਾਰਾਂ” ਦੀ ਸਾਰੀ ਟੀਮ, ਨਵਦੀਪ ਸ਼ਰਮਾ ਚੀਫ ਸੈਨੀਟੇਸ਼ਨ ਅਫਸਰ ਤੇ ਨਿਗਮ ਟੀਮ ਵਲੋਂ ਸਨੌਰੀ ਅੱਡੇ ਮਲਹੋਤਰਾ ਸਵੀਟਸ ਤੋਂ ਲੈ ਕੇ ਭੂਤਨਾਥ ਜੀ ਦੇ ਮੰਦਰ ਤੱਕ ਪੂਰੇ ਰਸਤੇ ਦੀ ਸਫ਼ਾਈ ਕਰਵਾਈ ਗਈ।

ਅਜੀਤ ਡੈਸਕ 31-08-2026
ਪਟਿਆਲਾ, 30 ਅਗਸਤ (ਮਨਦੀਪ ਸਿੰਘ ਖਰੌੜ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ “ਮਿਸ਼ਨ ਕਲੀਨ ਪੰਜਾਬ” ਤਹਿਤ ਨਗਰ ਨਿਗਮ ਪਟਿਆਲਾ ਵਲੋਂ ਮੁੜ ਸ਼ਹਿਰ ਅੰਦਰ ਵਿਸ਼ੇਸ਼ ‘ਕੂੜਾ ਸਫ਼ਾਈ ਮੁਹਿੰਮ’ ਹੇਠ ਸਫ਼ਾਈ ਕੀਤੀ ਗਈ। ਅੱਜ ਐਤਵਾਰ ਛੁੱਟੀ ਵਾਲੇ ਦਿਨ ਵੀ ਨਗਰ ਨਿਗਮ ਮੇਅਰ ਕੁੰਦਨ ਗੋਗੀਆ, ਤੇਜਿੰਦਰ ਮਹਿਤਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਕਮੇਟੀ ਸਮੇਤ, “ਮੇਰਾ ਪਟਿਆਲਾ ਮੈਂ ਹੀ ਸਵਾਰਾਂ” ਦੀ ਸਾਰੀ ਟੀਮ, ਨਵਦੀਪ ਸ਼ਰਮਾ ਚੀਫ ਸੈਨੀਟੇਸ਼ਨ ਅਫਸਰ ਤੇ ਨਿਗਮ ਟੀਮ ਵਲੋਂ ਸਨੌਰੀ ਅੱਡੇ ਮਲਹੋਤਰਾ ਸਵੀਟਸ ਤੋਂ ਲੈ ਕੇ ਭੂਤਨਾਥ ਜੀ ਦੇ ਮੰਦਰ ਤੱਕ ਪੂਰੇ ਰਸਤੇ ਦੀ ਸਫ਼ਾਈ ਕਰਵਾਈ ਗਈ। ਖੁਸ਼ੀ ਦੀ ਗੱਲ ਹੈ ਕਿ ਇਸ ਮੁਹਿੰਮ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਵੀ ਸਰਗਰਮੀ ਨਾਲ ਭਾਗ ਲੈ ਰਹੇ ਹਨ। ਮੁਹਿੰਮ ਦੌਰਾਨ ਸੜਕਾਂ ਦੇ ਕਿਨਾਰਿਆਂ, ਡਿਵਾਈਡਰਾਂ ਅਤੇ ਖਾਲੀ ਪਈਆਂ ਥਾਵਾਂ ਤੋਂ ਠੋਸ ਰਹਿੰਦ-ਖੂੰਹਦ, ਮਲਬਾ ਤੇ ਦਰੱਖ਼ਤਾਂ-ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਟਰੈਕਟਰ-ਟਰਾਲੀਆਂ ਅਤੇ ਇਲੈਕਟ੍ਰਿਕ ਵਾਹਨਾਂ ਰਾਹੀਂ ਤੁਰੰਤ ਚੁਕਵਾ ਕੇ ਢੁਕਵੇਂ ਸਥਾਨਾਂ ‘ਤੇ ਪਹੁੰਚਾਇਆ ਗਿਆ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਨੂੰ ਕੂੜਾ-ਮੁਕਤ ਬਣਾਉਣ ਲਈ ਇਹ 10 ਦਿਨਾਂ ਮੁਹਿੰਮ 8 ਸਤੰਬਰ ਤੱਕ ਨਿਰਧਾਰਤ ਰੂਟ ਪਲਾਨ ਅਨੁਸਾਰ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਕੂੜਾ-ਮੁਕਤ ਤੇ ਪ੍ਰਦੂਸ਼ਣ-ਮੁਕਤ ਬਣਾਉਣ ਲਈ ਨਗਰ ਨਿਗਮ ਦਿਨ-ਰਾਤ ਯਤਨਸ਼ੀਲ ਹੈ। ਸਰਕਾਰੀ ਯਤਨਾਂ ਦੇ ਨਾਲ-ਨਾਲ ਜਦੋਂ ਆਮ ਨਾਗਰਿਕ, ਸਮਾਜ ਸੇਵੀ ਸੰਸਥਾਵਾਂ ਅਤੇ ਲੋਕ ਨੁਮਾਇੰਦੇ ਅੱਗੇ ਆ ਕੇ ਹੱਥ ਵਟਾਉਂਦੇ ਹਨ, ਤਾਂ ਕੋਈ ਵੀ ਮੁਹਿੰਮ ਵੱਡੀ ਕਾਮਯਾਬੀ ਬਣ ਜਾਂਦੀ ਹੈ। ਮੇਅਰ ਨੇ ਸਮਾਜਿਕ ਸੰਸਥਾਵਾਂ ਤੇ ਸਮੂਹ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਤੇ ਜਨਤਕ ਥਾਵਾਂ ‘ਤੇ ਕੂੜਾ ਨਾ ਸੁੱਟਣ, ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਨਿਗਮ ਦੀਆਂ ਗੱਡੀਆਂ ਵਿਚ ਪਾਉਣ ਤੇ ਆਪਣੇ ਆਲੇ-ਦੁਆਲੇ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖ ਕੇ ‘ਮਿਸ਼ਨ ਕਲੀਨ ਪੰਜਾਬ’ ਵਿਚ ਆਪਣਾ ਸਰਗਰਮ ਯੋਗਦਾਨ ਪਾਉਣ।
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਪਿੰਡਾਂ ’ਚ ਬੈਠਕਾਂ ਦਾ ਸਿਲਸਿਲਾ ਸ਼ੁਰੂ ‘... ਅਗਲੀ ਖ਼ਬਰ ਸਰਕਾਰ ਨੂੰ ਚੋਣਾਂ ’ਚ ਭੁਗਤਣਾ ਪਵੇਗਾ ਖ਼ਮਿਆਜ਼ਾ-ਡਾ. ਤੇਜਿੰਦਰ ਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।