ਚੰਡੀਗੜ੍ਹ ਮੋਰਚੇ ਲਈ ਬੀ. ਕੇ. ਯੂ. (ਰਾਜੇਵਾਲ) ਬਲਾਕ ਨਾਭਾ ਦੀ ਤਿਆਰੀ ਮੁਕੰਮਲ
ਨਾਭਾ, 29 ਅਗਸਤ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਨਾਭਾ ਦੀ ਮੀਟਿੰਗ ਬਲਾਕ ਪ੍ਰਧਾਨ ਅੱਛਰ ਸਿੰਘ ਭੋਜੋ ਮਾਜਰੀ ਦੀ ਪ੍ਰਧਾਨਗੀ ਹੇਠ ਸਥਾਨਕ ਨਵੀਂ ਅਨਾਜ ਮੰਡੀ ਸਥਿਤ ਗੁਰਦੁਆਰਾ ਭਗਤ ਧੰਨਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਲਗਾਏ ਜਾ ਰਹੇ ‘ਚੰਡੀਗੜ੍ਹ ਮੋਰਚੇ’ ਵਿਚ ਨਾਭਾ ਬਲਾਕ ਤੋਂ ਇਕ ਵੱਡਾ ਜਥਾ ਟਰਾਲੀਆਂ ਲੈ ਕੇ 1 ਸਤੰਬਰ ਨੂੰ ਚੰਡੀਗੜ੍ਹ ਲਈ ਰਵਾਨਾ ਹੋਵੇਗਾ।
ਨਾਭਾ, 29 ਅਗਸਤ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਨਾਭਾ ਦੀ ਮੀਟਿੰਗ ਬਲਾਕ ਪ੍ਰਧਾਨ ਅੱਛਰ ਸਿੰਘ ਭੋਜੋ ਮਾਜਰੀ ਦੀ ਪ੍ਰਧਾਨਗੀ ਹੇਠ ਸਥਾਨਕ ਨਵੀਂ ਅਨਾਜ ਮੰਡੀ ਸਥਿਤ ਗੁਰਦੁਆਰਾ ਭਗਤ ਧੰਨਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਲਗਾਏ ਜਾ ਰਹੇ ‘ਚੰਡੀਗੜ੍ਹ ਮੋਰਚੇ’ ਵਿਚ ਨਾਭਾ ਬਲਾਕ ਤੋਂ ਇਕ ਵੱਡਾ ਜਥਾ ਟਰਾਲੀਆਂ ਲੈ ਕੇ 1 ਸਤੰਬਰ ਨੂੰ ਚੰਡੀਗੜ੍ਹ ਲਈ ਰਵਾਨਾ ਹੋਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਤੋਂ ਲੁੱਟਿਆ ਜਾ ਰਿਹਾ ਦਰਿਆਈ ਪਾਣੀ, ਧਾਰਾ 78, 79, 80, ਮੁਕਤ ਵਪਾਰ ਸਮਝੌਤਾ, ਲੈਂਡ ਪੂਲਿੰਗ ਪਾਲਸੀ ਅਤੇ ਕਰਜ਼ਾ ਮੁਕਤੀ ਵਰਗੇ ਮੁੱਦਿਆਂ ਨੂੰ ਲੈ ਕੇ ‘ਚੰਡੀਗੜ੍ਹ ਮੋਰਚਾ’ ਸੱਤ ਦਿਨ ਲਗਾਤਾਰ ਸੰਘਰਸ਼ ਕਰੇਗਾ। ਅੱਜ ਦੀ ਮੀਟਿੰਗ ਦੌਰਾਨ ਚੰਡੀਗੜ੍ਹ ਮੋਰਚੇ ਦੀ ਤਿਆਰੀ ਸੰਬੰਧੀ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸੀਨੀਅਰ ਆਗੂ ਅਵਤਾਰ ਸਿੰਘ ਕੈਦੂਪੁਰ, ਹਰਦੀਪ ਸਿੰਘ ਘਨੁੰੜਕੀ, ਪਰਵਿੰਦਰ ਸਿੰਘ ਬਨੇਰਾ, ਜਰਨੈਲ ਸਿੰਘ ਗੁਣੀਕੇ ਅਤੇ ਨਿਰਭੈ ਸਿੰਘ ਬਿਰਧਨੋ ਦੇ ਨਾਂਅ ਸ਼ਾਮਿਲ ਹਨ ਅਤੇ ਇਸ ਮੀਟਿੰਗ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਪੇਦਨ ਅਤੇ ਜਗਜੀਤ ਸਿੰਘ ਮੋਹਲ ਗਵਾਰਾ ਨੇ ਵੀ ਮੀਟਿੰਗ ਵਿਚ ਹਾਜ਼ਰੀ ਭਰੀ ਜਦੋਂ ਕਿ ਮੀਟਿੰਗ ਦੀ ਕਾਰਵਾਈ ਬਲਾਕ ਦੇ ਜਰਨਲ ਸਕੱਤਰ ਹਰਿੰਦਰਜੀਤ ਸਿੰਘ ਲੁਬਾਣਾ ਵਲੋਂ ਚਲਾਈ ਗਈ। ਮੀਟਿੰਗ ਵਿਚ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆਗੂ ਮੀਟਿੰਗ ਵਿਚ ਹਾਜ਼ਰ ਹੋਏ।