29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

70ਵੀਂ ਜ਼ਿਲ੍ਹਾ ਪੱਧਰੀ ਕਰਾਟੇ ਪ੍ਰਤੀਯੋਗਤਾ ਦੇ ਮੁਕਾਬਲਿਆਂ ’ਚ ਹਰਦਮ ਪਬਲਿਕ ਸਕੂਲ ਜਿੰਦਲਪੁਰ ਦਾ ਸਾ਼ਨਦਾਰ ਪ੍ਰਦਰਸ਼ਨ

ਭਾਦਸੋਂ, 28 ਅਗਸਤ (ਪ੍ਰਦੀਪ ਦੰਦਰਾਲਾ)-70ਵੀਆਂ ਜ਼ਿਲ੍ਹਾ ਪੱਧਰੀ ਕਰਾਟੇ ਪ੍ਰਤੀਯੋਗਤਾ ਮੁਕਾਬਲੇ ਹਿੰਦੂ ਪਬਲਿਕ ਸਕੂਲ ਤ੍ਰਿਪੜੀ ਪਟਿਆਲਾ ਵਿਖੇ ਕਰਵਾਏ ਗਏ, ਜਿਸ ਵਿਚ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸ. ਹਰਦਮ ਸਿੰਘ ਪਬਲਿਕ ਸਕੂਲ ਜਿੰਦਲਪੁਰ ਦੇ ਬੱਚਿਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਸਾ਼ਨਦਾਰ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 29-08-2026
ਭਾਦਸੋਂ, 28 ਅਗਸਤ (ਪ੍ਰਦੀਪ ਦੰਦਰਾਲਾ)-70ਵੀਆਂ ਜ਼ਿਲ੍ਹਾ ਪੱਧਰੀ ਕਰਾਟੇ ਪ੍ਰਤੀਯੋਗਤਾ ਮੁਕਾਬਲੇ ਹਿੰਦੂ ਪਬਲਿਕ ਸਕੂਲ ਤ੍ਰਿਪੜੀ ਪਟਿਆਲਾ ਵਿਖੇ ਕਰਵਾਏ ਗਏ, ਜਿਸ ਵਿਚ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸ. ਹਰਦਮ ਸਿੰਘ ਪਬਲਿਕ ਸਕੂਲ ਜਿੰਦਲਪੁਰ ਦੇ ਬੱਚਿਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਸਾ਼ਨਦਾਰ ਪ੍ਰਦਰਸ਼ਨ ਕੀਤਾ। ਜਾਣਕਾਰੀ ਮੁਤਾਬਿਕ ਲੜਕਿਆਂ ਦੇ ਮੁਕਾਬਲੇ ਵਿਚ ਅੰਡਰ 14 ਕੈਟਾਗਰੀ ’ਚ ਗੁਰਸ਼ਾਂਤ ਸਿੰਘ ਭਾਰ -40 ਕਿੱਲੋ, ਹਰਫਤਿਹ ਸਿੰਘ ਭਾਰ 45 ਕਿੱਲੋ, ਆਯੁਸ਼ ਕੁਮਾਰ ਭਾਰ 60 ਕਿੱਲੋ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ 17 ਕੈਟਾਗਰੀ ਵਿਚ ਚੰਦੇਸ਼ਵਰ ਕੁਮਾਰ ਭਾਰ -66 ਕਿਲੋ, ਗੁਰਨੂਰ ਸਿੰਘ ਭੰਗੂ ਭਾਰ 78 ਕਿੱਲੋ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਹਾਸਿਲ ਕੀਤਾ। ਇਸ ਤੋਂ ਇਲਾਵਾ ਲੜਕੀਆਂ ਦੇ ਮੁਕਾਬਲੇ ਵਿਚ ਅੰਡਰ 19 ਕੈਟਾਗਰੀ ਵਿਚ ਖੁਸ਼ਪ੍ਰੀਤ ਕੌਰ 68 ਕਿੱਲੋ, ਹਸ਼ਪਿੰਦਰ ਕੌਰ ਭਾਰ 68 ਕਿੱਲੋ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਹਾਸਿਲ ਕੀਤਾ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਜਖ਼ਮੀ, ਚੇਅਰਮੈਨ ਸੁਰਿੰਦਰ ਸਿੰਘ ਟਿਵਾਣਾ, ਮੈਨੇਜਰ ਨਾਜਰ ਸਿੰਘ ਟਿਵਾਣਾ ਅਤੇ ਧਨਵੀਰ ਸਿੰਘ ਟਿਵਾਣਾ ਨੇ ਬੱਚਿਆਂ ਦੀ ਮਿਹਨਤ ਅਤੇ ਕੋਚ ਬਿਪਨ ਚੰਦ ਦੀ ਲਗਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਸ਼ਾਨਦਾਰ ਜਿੱਤ ਦੇ ਨਤੀਜੇ ਵਜੋਂ ਇਨ੍ਹਾਂ ਖਿਡਾਰੀਆਂ ਦੀ ਚੋਣ ਹੁਣ ਰਾਜ ਪੱਧਰੀ ਟੂਰਨਾਮੈਂਟ ਲਈ ਹੋ ਗਈ ਹੈ। ਉਨ੍ਹਾਂ ਨੇ ਕਿਹਾ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਣਾ ਮਿਲਦੀ ਹੈ।
ਪਿਛਲੀ ਖ਼ਬਰ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਕਾਲਰਜ਼ ਸਕੂਲ ’ਚ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।