24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਾਹਿਤ ਸਭਾ ਦੀ ਕਾਰਜਕਾਰਨੀ ਕਮੇਟੀ ਭੰਗ ਕਰਕੇ 5 ਮੈਂਬਰੀ ਕਮੇਟੀ ਦਾ ਗਠਨ

ਪਾਤੜਾਂ, 23 ਅਗਸਤ (ਜਗਦੀਸ਼ ਸਿੰਘ ਕੰਬੋਜ)-ਪੰਜਾਬੀ ਸਾਹਿਤ ਸਭਾ ਪਾਤੜਾਂ ਦੇ ਕਮੇਟੀ ਮੈਂਬਰਾਂ ਦੀ ਇਕ ਹੰਗਾਮੀ ਮੀਟਿੰਗ ਬੱਤਰਾ ਅਕੈਡਮੀ ਪਾਤੜਾਂ ਵਿਚ ਹੋਈ, ਜਿਸ ’ਚ ਕਾਰਜਕਾਰਨੀ ਕਮੇਟੀ ਭੰਗ ਕਰਕੇ ਨਵੀਂ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਅਤੇ ਕੁਝ ਹੋਰ ਅਹਿਮ ਫ਼ੈਸਲੇ ਵੀ ਲਏ ਗਏ। ਪੰਜਾਬੀ ਸਾਹਿਤ ਸਭਾ ਪਾਤੜਾਂ ਦੀ ਕਾਰਜਕਾਰਨੀ ਕਮੇਟੀ ਦੇ ਮੀਟਿੰਗ ਦੌਰਾਨ ਮੈਂਬਰ ਬਾਜ ਸਿੰਘ ਮਹਿਲੀਆ, ਗੁਰਨਾਮ ਸਿੰਘ ਚੌਹਾਨ, ਕੁਲਵੰਤ ਰਿਖੀ ਸਮੇਤ ਹੋਰ ਫਾਉਂਡਰ ਮੈਂਬਰਾਂ ਦੀ ਹਾਜ਼ਰੀ ਵਿਚ ਸਭਾ ਦੀ ਕਾਰਜਕਾਰਨੀ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਅਤੇ ਨਵੀਂ ਚੋਣ ਤੋਂ ਪਹਿਲਾਂ ਪੰਜ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ।

ਅਜੀਤ ਡੈਸਕ 24-08-2026
ਪਾਤੜਾਂ, 23 ਅਗਸਤ (ਜਗਦੀਸ਼ ਸਿੰਘ ਕੰਬੋਜ)-ਪੰਜਾਬੀ ਸਾਹਿਤ ਸਭਾ ਪਾਤੜਾਂ ਦੇ ਕਮੇਟੀ ਮੈਂਬਰਾਂ ਦੀ ਇਕ ਹੰਗਾਮੀ ਮੀਟਿੰਗ ਬੱਤਰਾ ਅਕੈਡਮੀ ਪਾਤੜਾਂ ਵਿਚ ਹੋਈ, ਜਿਸ ’ਚ ਕਾਰਜਕਾਰਨੀ ਕਮੇਟੀ ਭੰਗ ਕਰਕੇ ਨਵੀਂ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਅਤੇ ਕੁਝ ਹੋਰ ਅਹਿਮ ਫ਼ੈਸਲੇ ਵੀ ਲਏ ਗਏ। ਪੰਜਾਬੀ ਸਾਹਿਤ ਸਭਾ ਪਾਤੜਾਂ ਦੀ ਕਾਰਜਕਾਰਨੀ ਕਮੇਟੀ ਦੇ ਮੀਟਿੰਗ ਦੌਰਾਨ ਮੈਂਬਰ ਬਾਜ ਸਿੰਘ ਮਹਿਲੀਆ, ਗੁਰਨਾਮ ਸਿੰਘ ਚੌਹਾਨ, ਕੁਲਵੰਤ ਰਿਖੀ ਸਮੇਤ ਹੋਰ ਫਾਉਂਡਰ ਮੈਂਬਰਾਂ ਦੀ ਹਾਜ਼ਰੀ ਵਿਚ ਸਭਾ ਦੀ ਕਾਰਜਕਾਰਨੀ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਅਤੇ ਨਵੀਂ ਚੋਣ ਤੋਂ ਪਹਿਲਾਂ ਪੰਜ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ’ਚ ਬਾਜ ਸਿੰਘ ਮਹਿਲੀਆ, ਗੁਰਨਾਮ ਸਿੰਘ ਚੌਹਾਨ, ਅਨੀਤਾ ਅਰੋੜਾ, ਗੁਰਨਾਮ ਸਿੰਘ ਜੱਜ ਤੇ ਕੁਲਵੰਤ ਰਿਖੀ ਸਭਾ ਦੀ ਅਗਵਾਈ ਕਰਨਗੇ, ਜਿਨ੍ਹਾਂ ਅਗਲੀ ਚੋਣ ਮੁਕੰਮਲ ਨਹੀਂ ਹੁੰਦੀ। ਉਪਰੰਤ ਇਹ ਫ਼ੈਸਲਾ ਵੀ ਕੀਤਾ ਗਿਆ ਕਿ ਹੁਣ ਸਭਾ ਦੀ ਇਕੱਤਰਤਾ ਹਰ ਮਹੀਨੇ ਦੇ ਪਹਿਲੇ ਦੀ ਬਜਾਏ ਦੂਜੇ ਐਤਵਾਰ ਨੂੰ ਹੋਇਆ ਕਰੇਗੀ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮੀਟਿੰਗ ਵਿਚ ਆਏ ਸਮੂਹ ਮੈਂਬਰਾਂ ਵਲੋਂ ਬਾਲ ਸਹਿਤਕਾਰ ਬਾਜ ਸਿੰਘ ਮਹਿਲੀਆ ਨੂੰ ਸਟੇਟ ਐਵਾਰਡ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ। ਮੀਟਿੰਗ ਦੌਰਾਨ ਆਏ ਮੈਂਬਰਾਂ ਵਿਚ ਭੁਪਿੰਦਰਜੀਤ ਮੌਲਵੀਵਾਲ, ਅਨੀਤਾ ਅਰੋੜਾ, ਹਰਪਾਲ ਸਨੇਹੀ, ਬਲਬੀਰ ਸਿੰਘ ਢਿੱਲੋਂ, ਗੁਰਨਾਮ ਸਿੰਘ ਜੱਜ, ਜਤਿੰਦਰ ਭਾਰਦਵਾਜ, ਕਰਨੈਲ ਸਿੰਘ ਜੋਗੀ, ਵਿਨੋਦ ਕੁਮਾਰ ਘੱਗਾ ਪੁਸਤਕ ਵਾਲੇ, ਮਾਸਟਰ ਹਰਦੇਵ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਸਨੌਰ ’ਚ ਕਾਂਗਰਸ ਦੀਆਂ ਸਰਗਰਮੀਆਂ ਤੇਜ਼, ਭੱਟੀਆਂ ਨੇ ਆਗੂਆਂ ਨਾਲ ਕੀਤੀ ਚਰਚਾ ਅਗਲੀ ਖ਼ਬਰ ਡੀ. ਪੀ. ਐੱਸ. ਖੰਨਾ ਨੇ ਮਨਾਇਆ ਸਕ੍ਰੀਨ ਤੋਂ ਦੂਰ ਇੱਕ ਹਫ਼ਤਾ ਸਰਕਲ ਗੁਰਦਾਸਪੁਰ ਦੇ ਪੈਨਸ਼ਨਰਜ਼ 27 ਨੂੰ ਵੱਧ ਚੜ੍ਹ ਕੇ ਸ਼ਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।