18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਕੱਤਰ, ਆਈ. ਟੀ. ਏ. ਪਟਿਆਲਾ ਵਲੋਂ ਬੱਸਾਂ ਵਿਰੁੱਧ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ, 10 ਚਲਾਨ ਜਾਰੀ ਤੇ 1.19 ਲੱਖ ਦਾ ਜੁਰਮਾਨਾ

ਪਟਿਆਲਾ, 17 ਅਗਸਤ (ਧਰਮਿੰਦਰ ਸਿੰਘ ਸਿੱਧੂ)-ਸਟੇਟ ਟਰਾਂਸਪੋਰਟ ਕਮਿਸ਼ਨਰ (ਐਸ. ਟੀ.

ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਿਟੀ (ਆਈ. ਟੀ. ਏ.), ਪਟਿਆਲਾ ਵਲੋਂ ਬੱਸਾਂ ਦੀ ਜਾਂਚ ਕੀਤੇ ਜਾਣ ਦ੍ਰਿਸ਼। ਅਜੀਤ ਤਸਵੀਰ ? ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਗੁਰਭਗਤ ਸਿੰਘ ਭਲਾਈਆਣਾ। ਤਸਵੀਰ : ਪਰਮਜੀਤ ਸਿੰਘ ਥੇੜੀ 18-08-2026
ਪਟਿਆਲਾ, 17 ਅਗਸਤ (ਧਰਮਿੰਦਰ ਸਿੰਘ ਸਿੱਧੂ)-ਸਟੇਟ ਟਰਾਂਸਪੋਰਟ ਕਮਿਸ਼ਨਰ (ਐਸ. ਟੀ. ਸੀ.), ਪੰਜਾਬ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਿਟੀ (ਆਈ. ਟੀ. ਏ.), ਪਟਿਆਲਾ ਵਲੋਂ ਬੱਸਾਂ ਦੀ ਜਾਂਚ ਲਈ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਉਦੇਸ਼ ਬੱਸ ਓਪਰੇਟਰਾਂ ਵਲੋਂ ਪਰਮਿਟ ਦੀਆਂ ਸ਼ਰਤਾਂ ਤੇ ਮੋਟਰ ਵਹੀਕਲ ਐਕਟ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਾ ਸੀ। ਵਿਸ਼ੇਸ਼ ਚੈਕਿੰਗ ਦੌਰਾਨ ਕੁੱਲ 8 ਸਟੇਜ ਕੈਰੇਜ ਬੱਸਾਂ, ਜਿਨ੍ਹਾਂ ਵਿਚ ਆਮ ਪਰਮਿਟ ’ਤੇ ਚੱਲ ਰਹੀਆਂ 2 ਏ. ਸੀ. ਬੱਸਾਂ ਵੀ ਸ਼ਾਮਿਲ ਸਨ ਤੇ 2 ਟੂਰਿਸਟ ਬੱਸਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਬੱਸਾਂ ਵਿਰੁੱਧ ਵੱਖ-ਵੱਖ ਉਲੰਘਣਾਵਾਂ ਦੇ ਮਾਮਲੇ ਵਿਚ ਚਲਾਨ ਜਾਰੀ ਕੀਤੇ ਗਏ। ਆਮ ਪਰਮਿਟ ’ਤੇ ਚੱਲ ਰਹੀਆਂ ਏ. ਸੀ. ਬੱਸਾਂ ਵਲੋਂ ਪਰਮਿਟ ਦੀਆਂ ਲਾਗੂ ਸ਼ਰਤਾਂ ਦੀ ਉਲੰਘਣਾ ਪਾਏ ਜਾਣ ’ਤੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਟੂਰਿਸਟ ਬੱਸਾਂ ਨੂੰ ਵੀ ਵੱਖ-ਵੱਖ ਉਲੰਘਣਾਵਾਂ ਲਈ ਚਲਾਨ ਕੀਤਾ। ਚੈਕਿੰਗ ਦੌਰਾਨ ਬੱਸਾਂ ਤੇ ਡਰਾਈਵਰਾਂ ਨਾਲ ਸੰਬੰਧਤ ਵੱਖ-ਵੱਖ ਲਾਜ਼ਮੀ ਦਸਤਾਵੇਜ਼ਾਂ, ਜਿਵੇਂ ਕਿ ਪਰਮਿਟ, ਰਜਿਸਟ੍ਰੇਸ਼ਨ ਸਰਟੀਫਿਕੇਟ, ਫਿਟਨੈੱਸ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਬੀਮਾ ਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਬੱਸਾਂ ਦੀ ਪਰਮਿਟ ਸ਼੍ਰੇਣੀ ਤੇ ਅਸਲ ਸੰਚਾਲਨ ਦੀ ਵੀ ਤਸਦੀਕ ਕੀਤੀ ਗਈ। ਚੈਕਿੰਗ ਦੌਰਾਨ ਵੱਖ-ਵੱਖ ਉਲੰਘਣਾਵਾਂ ਦੇ ਸੰਬੰਧ ਵਿਚ ਕੁੱਲ 10 ਚਲਾਨ ਜਾਰੀ ਕੀਤੇ ਗਏ, ਜਿਨ੍ਹਾਂ ਵਿਚ ₹1,19,500 ਦੀ ਕੁੱਲ ਜੁਰਮਾਨਾ/ਕੰਪਾਊਂਡਿੰਗ ਰਕਮ ਸ਼ਾਮਿਲ ਹੈ। ਸਕੱਤਰ, ਆਰ. ਟੀ. ਏ. ਪਟਿਆਲਾ ਵਲੋਂ ਇਨਫੋਰਸਮੈਂਟ ਸਟਾਫ ਨੂੰ ਬੱਸਾਂ ਦੀ ਨਿਯਮਿਤ ਅਤੇ ਸਖ਼ਤ ਚੈਕਿੰਗ ਜਾਰੀ ਰੱਖਣ ਅਤੇ ਪਰਮਿਟ ਦੀਆਂ ਸ਼ਰਤਾਂ ਜਾਂ ਹੋਰ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬੱਸ ਓਪਰੇਟਰਾਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਟਰਾਂਸਪੋਰਟ ਵਿਭਾਗ ਵਲੋਂ ਸਮੂਹ ਬੱਸ ਓਪਰੇਟਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਪਰਮਿਟ ਦੀਆਂ ਸ਼ਰਤਾਂ, ਮੋਟਰ ਵਹੀਕਲ ਐਕਟ ਤੇ ਨਿਯਮਾਂ ਅਤੇ ਨਿਰਧਾਰਤ ਸੜਕ ਸੁਰੱਖਿਆ ਮਾਪਦੰਡਾਂ ਦੀ ਪੂਰੀ ਪਾਲਣਾ ਕਰਨ। ਜ਼ਿਲ੍ਹੇ ਵਿਚ ਸੁਰੱਖਿਅਤ, ਕਾਨੂੰਨੀ ਤੇ ਅਨੁਸ਼ਾਸਿਤ ਜਨਤਕ ਆਵਾਜਾਈ ਯਕੀਨੀ ਬਣਾਉਣ ਲਈ ਅਜਿਹੀਆਂ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮਾਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ।
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਸਾਈਕਲਿੰਗ ਕੋਚ ਸੁਖਵਿੰਦਰ ਸਿੰਘ ਦਾ ਦਿਹਾਂਤ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਕਰਮਚਾਰੀਆਂ ਵਲੋਂ ਮੰਗਾਂ ਦੇ ਸੰਬੰਧ ਵਿਚ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।