ਦੇਸ਼ ਦੀ ਆਨਬਾਨ ਅਤੇ ਸ਼ਾਨ ਦਾ ਪ੍ਰਤੀਕ ਹੈ ਤਿਰੰਗਾ-ਹਰਜੋਤ ਸਿੰਘ ਭਾਊ
ਸਨੌਰ, 16 ਅਗਸਤ (ਮੋਹਣ ਸਿੰਘ ਭੱਟੀ)-80ਵੇਂ ਆਜ਼ਾਦੀ ਦਿਵਸ ਦੇ ਸ਼ੱਭ ਅਵਸਰ ’ਤੇ ਸਨੌਰ ਸ਼ਹਿਰ ਦੇ ਮੁੱਖ ਬੱਸ ਅੱਡੇ ਵਿਖੇ ਇਕ ਵਿਸ਼ੇਸ਼ ਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਸਮਾਗਮ ਕਰਵਾਇਆ। ਇਸ ਦੌਰਾਨ ਭਾਰਤੀ ਜਨਤਾ ਯੁਵਾ ਮੋਰਚਾ ਦੇ ਹਲਕਾ ਸਨੌਰ ਪ੍ਰਭਾਰੀ ਹਰਜੋਤ ਸਿੰਘ ਭਾਊ ਨੇ ਪਤਵੰਤੇ ਸੱਜਣਾਂ ਤੇ ਨੌਜਵਾਨ ਆਗੂਆਂ ਦੀ ਹਾਜ਼ਰੀ ਵਿਚ ਦੇਸ਼ ਦੀ ਆਨਬਾਨ ਤੇ ਸ਼ਾਨ ਦਾ ਪ੍ਰਤੀਕ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਪੂਰੇ ਸਤਿਕਾਰ ਤੇ ਉਤਸ਼ਾਹ ਨਾਲ ਅਦਾ ਕੀਤੀ।
ਅਜੀਤ ਡੈਸਕ
17-08-2026