17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਮਾਡਲ ਟਾਊਨ ਦੀ ਦੁਕਾਨ ’ਚੋਂ ਮੋਬਾਈਲ ਤੇ ਪਿੰਡ ਨੂਰਖੇੜੀਆਂ ’ਚੋਂ ਗਹਿਣੇ ਚੋਰੀ

ਪਟਿਆਲਾ, 16 ਅਗਸਤ (ਮਨਦੀਪ ਸਿੰਘ ਖਰੌੜ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਚੋਰਾਂ ਨੇ ਇਕ ਦੁਕਾਨ ਤੋਂ ਮੋਬਾਈਲ ਤੇ ਨੇੜਲੇ ਪਿੰਡ ਨੂਰਖੇੜੀਆਂ ਦੇ ਇਕ ਘਰ ’ਚੋਂ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲੇ ਕੇਸ ’ਚ ਮੰਗਲ ਸਿੰਘ ਨੇ ਥਾਣਾ ਸਿਵਲ ਲਾਈਨ ’ਚ ਸ਼ਿਕਾਇਤ ਦਰਜ ਕਰਵਾਈ ਕਿ ਮਾਡਲ ਟਾਊਨ ’ਚ ਉਸ ਦੀ ਮੋਬਾਈਲ ਰਿਪੇਅਰ ਦੀ ਦੁਕਾਨ ਹੈ ਤੇ ਉਹ 14 ਤਰੀਕ ਨੂੰ ਦੁਕਾਨ ਬੰਦ ਕਰ ਕੇ ਘਰੇ ਗਿਆ।

ਅਜੀਤ ਡੈਸਕ 17-08-2026
ਪਟਿਆਲਾ, 16 ਅਗਸਤ (ਮਨਦੀਪ ਸਿੰਘ ਖਰੌੜ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਚੋਰਾਂ ਨੇ ਇਕ ਦੁਕਾਨ ਤੋਂ ਮੋਬਾਈਲ ਤੇ ਨੇੜਲੇ ਪਿੰਡ ਨੂਰਖੇੜੀਆਂ ਦੇ ਇਕ ਘਰ ’ਚੋਂ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲੇ ਕੇਸ ’ਚ ਮੰਗਲ ਸਿੰਘ ਨੇ ਥਾਣਾ ਸਿਵਲ ਲਾਈਨ ’ਚ ਸ਼ਿਕਾਇਤ ਦਰਜ ਕਰਵਾਈ ਕਿ ਮਾਡਲ ਟਾਊਨ ’ਚ ਉਸ ਦੀ ਮੋਬਾਈਲ ਰਿਪੇਅਰ ਦੀ ਦੁਕਾਨ ਹੈ ਤੇ ਉਹ 14 ਤਰੀਕ ਨੂੰ ਦੁਕਾਨ ਬੰਦ ਕਰ ਕੇ ਘਰੇ ਗਿਆ। ਜਦੋਂ ਉਸ ਨੇ ਅਗਲੇ ਦਿਨ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਉਸ ਦੀ ਦੁਕਾਨ ’ਤੇ ਰਿਪੇਅਰ ਲਈ ਆਏ ਮੋਬਾਈਲ, ਏਅਰਪੋਡ, ਟੈਬ ਤੇ ਕੁਝ ਨਵੇਂ ਮੋਬਾਈਲ ਕੋਈ ਚੋਰੀ ਕਰ ਕੇ ਲੈ ਗਿਆ ਹੈ। ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਕੇਸ ’ਚ ਅਸ਼ੋਕ ਕੁਮਾਰ ਨੇ ਥਾਣਾ ਸਦਰ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਪਿੰਡ ਨੂਰਖੇੜੀਆਂ ਵਿਖੇ ਗਹਿਣਿਆਂ ਦੀ ਦੁਕਾਨ ਹੈ। 13 ਅਗਸਤ ਨੂੰ ਕੁਝ ਵਿਅਕਤੀ ਦੁਪਹਿਰੇ 3 ਵਜੇ ਦੇ ਕਰੀਬ ਉਸ ਦੀ ਦੁਕਾਨ ’ਤੇ ਗਹਿਣੇ ਦੇਖਣ ਆਏ। ਇਸ ਦੌਰਾਨ ਉਹ 4 ਜੋੜੀਆਂ ਟਾਪਸ, 6 ਮੁੰਦਰੀਆਂ, 1 ਪੈਂਡੇਟ ਜੋੜੀ ਤੇ ਇਕ ਜੋੜੀ ਵਾਲੀਆਂ ਦੀ ਚੋਰੀ ਕਰ ਕੇ ਲੈ ਗਏ। ਇਸ ਮਾਮਲੇ ’ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਵਿਖੇ ਲਹਿਰਾਇਆ ਕੌਮੀ ਝੰਡਾ ਸ਼ਹੀਦਾਂ ਦੇ ਸੁਪਨ... ਅਗਲੀ ਖ਼ਬਰ ਵੱਖ-ਵੱਖ ਸਕੂਲਾਂ/ਕਾਲਜਾਂ ’ਚ ਮਨਾਇਆ ਗਿਆ ਆਜ਼ਾਦੀ ਦਾ 80ਵਾਂ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।