15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਹਟਾ ਵਲੋਂ ਪ੍ਰਧਾਨ ਹਰਮੀਤ ਮਾਨ ਦਾ ਸਨਮਾਨ

ਨਾਭਾ, 14 ਅਗਸਤ (ਵਰਿੰਦਰ ਵਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਹਟਾ ਦੇ ਪ੍ਰਿੰਸੀਪਲ ਦਿਨੇਸ਼ ਗੁਪਤਾ ਦੀ ਅਗਵਾਈ ਹੇਠ ਸਮੂਹ ਸਟਾਫ ਵਲੋਂ ਪ੍ਰੈੱਸ ਕਲੱਬ ਰਜਿਸਟਰਡ ਨਾਭਾ ਦੇ ਨਵ ਨਿਯੁਕਤ ਪ੍ਰਧਾਨ ਹਰਮੀਤ ਸਿੰਘ ਮਾਨ ਨੂੰ ਸਨਮਾਨਿਤ ਕੀਤਾ। ਇਹ ਸਨਮਾਨ ਪ੍ਰੈੱਸ ਕਲੱਬ ਰਜਿਸਟਰਡ ਨਾਭਾ ਦੇ ਨੌਵੀਂ ਵਾਰ ਪ੍ਰਧਾਨ ਚੁਣੇ ਜਾਣ ਦੀ ਖੁਸ਼ੀ ਵਿਚ ਕੀਤਾ।

ਅਜੀਤ ਡੈਸਕ 15-08-2026
ਨਾਭਾ, 14 ਅਗਸਤ (ਵਰਿੰਦਰ ਵਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਹਟਾ ਦੇ ਪ੍ਰਿੰਸੀਪਲ ਦਿਨੇਸ਼ ਗੁਪਤਾ ਦੀ ਅਗਵਾਈ ਹੇਠ ਸਮੂਹ ਸਟਾਫ ਵਲੋਂ ਪ੍ਰੈੱਸ ਕਲੱਬ ਰਜਿਸਟਰਡ ਨਾਭਾ ਦੇ ਨਵ ਨਿਯੁਕਤ ਪ੍ਰਧਾਨ ਹਰਮੀਤ ਸਿੰਘ ਮਾਨ ਨੂੰ ਸਨਮਾਨਿਤ ਕੀਤਾ। ਇਹ ਸਨਮਾਨ ਪ੍ਰੈੱਸ ਕਲੱਬ ਰਜਿਸਟਰਡ ਨਾਭਾ ਦੇ ਨੌਵੀਂ ਵਾਰ ਪ੍ਰਧਾਨ ਚੁਣੇ ਜਾਣ ਦੀ ਖੁਸ਼ੀ ਵਿਚ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤੇ ਸਮੂਹ ਸਟਾਫ ਨੇ ਹਰਮੀਤ ਸਿੰਘ ਮਾਨ ਨੂੰ ਨੌਵੀਂ ਵਾਰ ਪ੍ਰਧਾਨ ਬਣਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਉਹ ਇਕ ਇਮਾਨਦਾਰ, ਨੇਕ ਤੇ ਮਿਹਨਤੀ ਇਨਸਾਨ ਹਨ। ਉਨ੍ਹਾਂ ਨੇ ਪੱਤਰਕਾਰੀ ਦੇ ਖੇਤਰ ਵਿਚ ਆਪਣੀ ਮਿਹਨਤ ਅਤੇ ਨਿਰਪੱਖ ਪੱਤਰਕਾਰੀ ਰਾਹੀਂ ਨਾਭਾ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਸਟਾਫ ਨੇ ਕਿਹਾ ਕਿ ਹਰਮੀਤ ਸਿੰਘ ਮਾਨ ਵਲੋਂ ਸਮਾਜ ਦੇ ਵੱਖ-ਵੱਖ ਮੁੱਦਿਆਂ ਨੂੰ ਆਪਣੀ ਪੱਤਰਕਾਰੀ ਰਾਹੀਂ ਉਜਾਗਰ ਕਰਨਾ ਅਤੇ ਲੋਕਾਂ ਦੀ ਆਵਾਜ਼ ਨੂੰ ਪ੍ਰਮੁੱਖਤਾ ਨਾਲ ਉਠਾਉਣਾ ਸ਼ਲਾਘਾਯੋਗ ਹੈ। ਉਨ੍ਹਾਂ ਨੇ ਹਰਮੀਤ ਸਿੰਘ ਮਾਨ ਦੇ ਉੱਜਵਲ ਭਵਿੱਖ ਤੇ ਪੱਤਰਕਾਰੀ ਦੇ ਖੇਤਰ ਵਿਚ ਹੋਰ ਸਫਲਤਾਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਹਰਮੀਤ ਸਿੰਘ ਮਾਨ ਨੇ ਸਕੂਲ ਦੇ ਪ੍ਰਿੰਸੀਪਲ ਦਿਨੇਸ਼ ਗੁਪਤਾ ਤੇ ਸਮੂਹ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਿਲਿਆ ਇਹ ਸਨਮਾਨ ਉਨ੍ਹਾਂ ਲਈ ਹੌਸਲੇ ਤੇ ਜ਼ਿੰਮੇਵਾਰੀ ਨੂੰ ਹੋਰ ਵਧਾਉਣ ਵਾਲਾ ਹੈ। ਇਸ ਮੌਕੇ ਦਿਨੇਸ਼ ਗੁਪਤਾ ਪ੍ਰਿੰਸੀਪਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਤਜਿੰਦਰ ਸਿੰਘ ਰੋਹਟਾ, ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਅਮਰੀਕ ਸਿੰਘ ਤੇ ਸਰਪੰਚ ਰੋਹਟਾ ਲਖਵਿੰਦਰ ਸਿੰਘ ਆਦਿ ਤੋਂ ਇਲਾਵਾ ਸਕੂਲ ਸਟਾਫ ਮੌਜੂਦ ਸੀ।
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ‘ਸਿਲਵਰ ਲਾਈਨਿੰਗ’ ਨਾਂਅ ਦੀ ਹੈਲਪ-ਲਾਈਨ ਸੇਵਾ ਸ਼ੁਰੂ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।