ਸ਼ਿਵਰਾਤਰੀ ਦਾ ਤਿਉਹਾਰ ਮਨਾਇਆ
ਅਰਨੋਂ, 11 ਅਗਸਤ (ਦਰਸ਼ਨ ਸਿੰਘ ਪਰਮਾਰ)-ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸਥਾਨਕ ਕਸਬੇ ਦੇ ਸ਼ਿਵ ਮੰਦਿਰ ਵਿਚ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸ਼ਿਵ ਭੋਲੇ ਬਾਬਾ ਦੇ ਭਗਤਾਂ ਵਲੋਂ ਸ਼ਿਵਲਿੰਗ ਉਪਰ ਪਵਿੱਤਰ ਗੰਗਾ ਜਲ ਚੜ੍ਹਾ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਕਾਂਵੜ ਲੈ ਜਾ ਰਹੇ ਕਾਵੜੀਏ। ਤਸਵੀਰ : ਦਰਸ਼ਨ ਸਿੰਘ ਪਰਮਾਰ
12-08-2026