ਬਿਹਾਰ ਤੋਂ ਕੱਟੇ (ਪਿਸਤੌਲ) ਲੈ ਕੇ ਪੰਜਾਬ ਪੁੱਜੇ ਦੋ ਮੁਲਜ਼ਮ ਗ੍ਰਿਫ਼ਤਾਰ
ਤਿੰਨ ਕੱਟੇ ਤੇ ਕਾਰਤੂਸ ਬਰਾਮਦ
ਪਟਿਆਲਾ, 11 ਅਗਸਤ (ਮਨਦੀਪ ਸਿੰਘ ਖਰੌੜ)- ਅਜੋਕੇ ਸਮੇਂ ’ਚ ਸ਼ਰਾਰਤੀ ਅਨਸਰਾਂ ਦੇ ਧੱਕੇ ਚੜ੍ਹ ਕੇ ਕੰਮ ਕਰਨ ਦੀ ਬਜਾਏ ਸੌਖੇ ਢੰਗ ਨਾਲ ਪੈਸੇ ਕਮਾਉਣ ਦੇ ਚੱਕਰ ’ਚ ਗਲਤ ਰਾਹੇ ਪੈ ਜਾਂਦੇ ਹਨ । ਇਸੇ ਸਿਲਸਿਲੇ ਤਹਿਤ ਬਿਹਾਰ ਤੋਂ ਸਸਤੇ ਕੱਟੇ (ਪਿਸਤੌਲ) ਲੈ ਕੇ ਪੰਜਾਬ ਵਿਚ ਵੇਚਣ ਦੀ ਤਿਆਰੀ ਕਰ ਰਹੇ ਦੋ ਮੁਲਜ਼ਮਾਂ ਨੂੰ ਸੀ.
ਪਟਿਆਲਾ, 11 ਅਗਸਤ (ਮਨਦੀਪ ਸਿੰਘ ਖਰੌੜ)- ਅਜੋਕੇ ਸਮੇਂ ’ਚ ਸ਼ਰਾਰਤੀ ਅਨਸਰਾਂ ਦੇ ਧੱਕੇ ਚੜ੍ਹ ਕੇ ਕੰਮ ਕਰਨ ਦੀ ਬਜਾਏ ਸੌਖੇ ਢੰਗ ਨਾਲ ਪੈਸੇ ਕਮਾਉਣ ਦੇ ਚੱਕਰ ’ਚ ਗਲਤ ਰਾਹੇ ਪੈ ਜਾਂਦੇ ਹਨ । ਇਸੇ ਸਿਲਸਿਲੇ ਤਹਿਤ ਬਿਹਾਰ ਤੋਂ ਸਸਤੇ ਕੱਟੇ (ਪਿਸਤੌਲ) ਲੈ ਕੇ ਪੰਜਾਬ ਵਿਚ ਵੇਚਣ ਦੀ ਤਿਆਰੀ ਕਰ ਰਹੇ ਦੋ ਮੁਲਜ਼ਮਾਂ ਨੂੰ ਸੀ.ਆਈ.ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ । ਮੁਲਜ਼ਮਾਂ ਦੀ ਪਛਾਣ ਸੰਮੀ ਕੁਮਾਰ ਵਾਸੀ ਸੰਗਰੂਰ, ਜਸਪ੍ਰੀਤ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ । ਇਸ ਸੰਬੰਧੀ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਸੀ.ਆਈ.ਏ. ਪਟਿਆਲਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਮੁਲਜਮ ਬਿਹਾਰ ਤੋਂ ਪੰਜਾਬ ’ਚ ਅਸਲਾ ਲੈ ਕੇ ਆ ਰਹੇ ਹਨ, ਜਿਸ ਤਹਿਤ ਇੰਸ. ਬਾਜਵਾ ਦੀ ਅਗਵਾਈ ਵਾਲੀ ਟੀਮ ਨੇ ਡੀ.ਸੀਡਬਲਿਊ ਕੋਲ ਨਾਕਾਬੰਦੀ ਕਰਕੇ ਉਕਤ ਮੁਲਜਮਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਤਾਂ ਉਨ੍ਹਾਂ ਕੋਲੋਂ ਤਿੰਨ ਦੇਸੀ ਕੱਟੇ 315 ਬੋਰ ਦੇ ਬਰਾਮਦ ਹੋਏ। ਗ੍ਰਿਫਤਾਰੀ ਉਪਰੰਤ ਪੁਲਿਸ ਵਲੋਂ ਮੁਲਜਮਾਂ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਿਹਾਰ ਤੋਂ 5 ਹਜਾਰ ਰੁਪਏ ਵਿਚ ਕੱਟੇ ਲਿਆਏ ਸੀ ਇਸ ਅਸਲੇ ਨੂੰ ਉਨ੍ਹਾਂ ਨੇ ਪੰਜਾਬ ਵਿਚ 15 ਹਜ਼ਰ ਰੁਪਏ ਵਿਚ ਅੱਗੇ ਵੇਚਣਾ ਸੀ । ਐਸ.ਐਸ.ਪੀ. ਸ਼ਰਮਾ ਨੇ ਦੱਸਿਆ ਕਿ ਪੁਲਿਸ ਅਜੇ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਹੁਣ ਤੱਕ ਇਹ ਮੁਲਜਮ ਕਿੰਨਾ ਅਸਲਾ ਲੈ ਕੇ ਆਏ ਹਨ ਇਨ੍ਹਾਂ ਕਿਸ ਕਿਸ ਨੂੰ ਅਸਲਾ ਸਪਲਾਈ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਟੀਮਾਂ ਮੁਲਜਮਾਂ ਦੇ ਅਪਰਾਧਿਕ ਪਿਛੋਕੜ ਦੀ ਪੜਤਾਲ ਕਰ ਰਹੀ ਜੇਕਰ ਜਾਂਚ ਦੌਰਾਨ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਫਿਲਹਾਲ ਪੁਲਿਸ ਨੇ ਮੁਲਜਮਾਂ ਖਿਲਾਫ ਥਾਣਾ ਅਰਬਨ ਅਸਟੇਟ ਵਿਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।