11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਨਾਭਾ ਹਲਕੇ ਵਿਚ ਸਰਕਾਰ ਵਲੋਂ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ 27 ਨਵੇਂ ਖੇਡ ਗਰਾਊਂਡ-ਜੱਸੀ ਸੋਹੀਆਂ ਵਾਲਾ

ਨਾਭਾ, 10 ਅਗਸਤ (ਵਰਿੰਦਰ ਵਰਮਾ)-ਆਮ ਆਦਮੀ ਪਾਰਟੀ ਵਿਰਾਸਤ ਸੇਵਾ ਸੰਗਠਨ ਪੰਜਾਬ ਦੇ ਸਟੇਟ ਸੈਕਟਰੀ ਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਰਿਪਦੁਮਨ ਕਾਲਜ ਸਟੇਡੀਅਮ ਵਿਖੇ ਨੌਜਵਾਨਾਂ ਵਲੋਂ ਕਰਵਾਏ ਤੀਜੇ ਵਾਲੀਵਾਲ ਨਾਇਟ ਟੂਰਨਾਮੈਂਟ ਵਿਚ ਵਿਸ਼ੇਸ਼ ਤੌਰ ’ਤੇ ਪੁੱਜ ਕੇ ਖਿਡਾਰੀਆਂ ਤੇ ਪ੍ਰਬੰਧਕਾਂ ਦਾ ਹੌਸਲਾ ਵਧਾਇਆ। ਇਸ ਮੌਕੇ ਟੂਰਨਾਮੈਂਟ ਦੇ ਸੰਚਾਲਕ ਪੋਲੋ ਸੋਖਲ, ਰਵੀ ਸੋਖਲ ਤੇ ਹਰਸ਼ ਬੁੱਟਰ ਤੇ ਉਨ੍ਹਾਂ ਦੀ ਟੀਮ ਵਲੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਖੇਡ ਟੂਰਨਾਮੈਂਟ ਵਿੱਚ ਪੁੱਜਣ ’ਤੇ ਨਿੱਘਾ ਸਵਾਗਤ ਤੇ ਸਨਮਾਨ ਕੀਤਾ।

ਅਜੀਤ ਡੈਸਕ 11-08-2026
ਨਾਭਾ, 10 ਅਗਸਤ (ਵਰਿੰਦਰ ਵਰਮਾ)-ਆਮ ਆਦਮੀ ਪਾਰਟੀ ਵਿਰਾਸਤ ਸੇਵਾ ਸੰਗਠਨ ਪੰਜਾਬ ਦੇ ਸਟੇਟ ਸੈਕਟਰੀ ਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਰਿਪਦੁਮਨ ਕਾਲਜ ਸਟੇਡੀਅਮ ਵਿਖੇ ਨੌਜਵਾਨਾਂ ਵਲੋਂ ਕਰਵਾਏ ਤੀਜੇ ਵਾਲੀਵਾਲ ਨਾਇਟ ਟੂਰਨਾਮੈਂਟ ਵਿਚ ਵਿਸ਼ੇਸ਼ ਤੌਰ ’ਤੇ ਪੁੱਜ ਕੇ ਖਿਡਾਰੀਆਂ ਤੇ ਪ੍ਰਬੰਧਕਾਂ ਦਾ ਹੌਸਲਾ ਵਧਾਇਆ। ਇਸ ਮੌਕੇ ਟੂਰਨਾਮੈਂਟ ਦੇ ਸੰਚਾਲਕ ਪੋਲੋ ਸੋਖਲ, ਰਵੀ ਸੋਖਲ ਤੇ ਹਰਸ਼ ਬੁੱਟਰ ਤੇ ਉਨ੍ਹਾਂ ਦੀ ਟੀਮ ਵਲੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਖੇਡ ਟੂਰਨਾਮੈਂਟ ਵਿੱਚ ਪੁੱਜਣ ’ਤੇ ਨਿੱਘਾ ਸਵਾਗਤ ਤੇ ਸਨਮਾਨ ਕੀਤਾ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵਲੋਂ ਸੂਬੇ ਅੰਦਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਖੇਡ ਗਰਾਊਂਡ ਤੇ ਵੱਖ ਵੱਖ ਖੇਡਾਂ ਨਾਲ ਸੰਬੰਧਤ ਨਰਸਰੀਆਂ ਬਣਾਕੇ ਨਵੇਂ ਕੌਚ ਭਰਤੀ ਕੀਤੇ ਹਨ ਤਾਂ ਜੋ ਖਿਡਾਰੀਆਂ ਨੂੰ ਚੰਗੇ ਢੰਗ ਨਾਲ ਹਰ ਪੱਖੋਂ ਵਧੀਆ ਸਹੂਲਤਾਂ ਦੇ ਕੇ ਮਜ਼ਬੂਤ ਬਣਾਇਆ ਜਾ ਸਕੇ, ਨਾਭਾ ਹਲਕੇ ਵਿਚ 10 ਕਰੋੜ ਰੁਪਏ ਦੀ ਲਾਗਤ ਨਾਲ 27 ਪਿੰਡਾਂ ਵਿਚ ਨਵੇਂ ਖੇਡ ਗਰਾਊਂਡ ਬਣਾਏ ਜਾ ਰਹੇ ਹਨ ਜੋ ਜਲਦ ਹੀ ਤਿਆਰ ਕਰਕੇ ਨੌਜਵਾਨਾਂ ਦੇ ਸਪੁਰਦ ਕੀਤੇ ਜਾਣਗੇ। ਇਸ ਮੌਕੇ ਯੂਥ ਆਗੂ ਲਾਲੀ ਫਤਿਹਪੁਰ, ਲਾਡੀ ਖਹਿਰਾ, ਜਸਕਰਨਵੀਰ ਸਿੰਘ ਤੇਜੇ, ਦਵਿੰਦਰ ਸਿੰਘ ਹਨੀ, ਪਰਮਿੰਦਰ ਸਿੰਘ ਭੰਗੂ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਹੈਂਡਬਾਲ ਮੁਕਾਬਲਿਆਂ ਵਿਚ ਸੇਂਟ ਜੋਸਫ਼ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਕੀਤਾ ਪ੍ਰਾਪਤ ਅਗਲੀ ਖ਼ਬਰ ਪਾਤੜਾਂ ਪੁਲਿਸ ਵਲੋਂ 1 ਕਿੱਲੋ ਅਫ਼ੀਮ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।