08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸ੍ਰੀ ਕਾਲੀ ਦੇਵੀ ਮੰਦਰ ’ਚ ਨਤਮਸਤਕ ਹੋਣ ਵਾਲੀ ਸੰਗਤ ਲਈ ਪੀ. ਆਰ. ਟੀ. ਸੀ. ਦੀ ਵੱਡੀ ਤਿਆਰੀ-ਜੁਨੇਜਾ

ਪਟਿਆਲਾ, 7 ਅਗਸਤ (ਅ. ਸ.

*ਸ਼ਹਿਰ ਦੇ ਹਰ ਕੋਨੇ ਤੋਂ ਚੱਲਣਗੀਆਂ ਮਿੰਨੀ ਬੱਸਾਂ 08-08-2026
ਪਟਿਆਲਾ, 7 ਅਗਸਤ (ਅ. ਸ. ਆਹਲੂਵਾਲੀਆ)-ਪਟਿਆਲਾ ਦੇ ਇਤਿਹਾਸਕ ਮੰਦਰ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਤੇ ਸੁੰਦਰੀਕਰਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਦੂਰ-ਦਰਾਜ਼ ਤੋਂ ਮਾਤਾ ਕਾਲੀ ਦੇ ਦਰਬਾਰ ਵਿਚ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਪੀ. ਆਰ. ਟੀ. ਸੀ. ਵਲੋਂ ਵੀ ਵੱਡੀ ਤਿਆਰੀ ਕੀਤੀ ਜਾ ਰਹੀ ਹੈ। ਚੇਅਰਮੈਨ ਹਰਪਾਲ ਜੁਨੇਜਾ ਵਲੋਂ ਵੱਖ-ਵੱਖ ਹਿੰਦੂ ਜਥੇਬੰਦੀਆਂ ਨੂੰ ਬੁਲਾ ਕੇ ਮੰਦਰ ਕਮੇਟੀ ਦੇ ਚੇਅਰਮੈਨ ਕਮਲ ਬਾਂਸਲ ਨਾਲ ਮੁਲਾਕਾਤ ਕਰਵਾ ਕੇ ਹੋ ਰਹੇ ਮੰਦਰ ਨਿਰਮਾਣ ਬਾਰੇ ਸੁਝਾਅ ਲਏ। ਇਸ ਮੌਕੇ ਹਿੰਦੂ ਆਗੂਆਂ ਵਲੋਂ ਮੰਦਰ ਕਮੇਟੀ ਦੇ ਚੇਅਰਮੈਨ ਕਮਲ ਬਾਂਸਲ, ਭਗਵਾਨ ਦਾਸ ਜੁਨੇਜਾ, ਚੇਅਰਮੈਨ ਹਰਪਾਲ ਜੁਨੇਜਾ ਦਾ ਸਨਮਾਨ ਕੀਤਾ। ਹਿੰਦੂ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸ੍ਰੀ ਕਾਲੀ ਮਾਤਾ ਮੰਦਰ ਦੇ ਸ਼ਰਧਾਲੂਆਂ ਦੀ ਆਸਥਾ ਨੂੰ ਸਮਝਦੇ ਹੋਏ ਮੰਦਰ ਦਾ ਆਧੁਨਿਕ ਕਿਸਮ ਦਾ ਨਿਰਮਾਣ ਕਰਵਾਇਆ। ਚੇਅਰਮੈਨ ਜੁਨੇਜਾ ਨੇ ਕਿਹਾ ਕੇ ਮੰਦਰ ਦੇ ਮੁਕੰਮਲ ਹੋਣ ਤੋਂ ਬਾਅਦ ਪਟਿਆਲਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਮਿੰਨੀ ਬੱਸਾਂ ਚਲਾਈਆਂ ਜਾਣਗੀਆਂ। ਪੀ. ਆਰ. ਟੀ. ਸੀ. ਚੇਅਰਮੈਨ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਮੰਦਰ ਦੇ ਵਿਕਾਸ ਕਾਰਜਾਂ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੰਦਰ ਨੂੰ ਵਿਸ਼ਵ ਪੱਧਰ ਦਾ ਸੁੰਦਰ ਧਾਰਮਿਕ ਸਥਾਨ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਦਰ ਵਿਚ ਸ਼ਰਧਾਲੂਆਂ ਦੇ ਬੈਠਣ ਦੀ ਵਿਵਸਥਾ, ਲੇਜ਼ਰ ਸ਼ੋਅ, ਵੱਡਾ ਲੰਗਰ ਹਾਲ ਤੇ ਹੋਰ ਕਈ ਸਹੂਲਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਲੰਗਰ ਹਾਲ ਵਿਚ ਇਕ ਸਮੇਂ ਕਰੀਬ 3000 ਤੋਂ 4000 ਸ਼ਰਧਾਲੂਆਂ ਲਈ ਲੰਗਰ ਦੀ ਵਿਵਸਥਾ ਹੋਵੇਗੀ। ਹਰਪਾਲ ਜੁਨੇਜਾ ਨੇ ਕਿਹਾ ਕਿ ਮੰਦਰ ਦੇ ਮੁਕੰਮਲ ਹੋਣ ਤੋਂ ਬਾਅਦ ਵੱਡੀ ਗਿਣਤੀ ਵਿਚ ਸੰਗਤ ਪਟਿਆਲਾ ਪਹੁੰਚੇਗੀ। ਇਸ ਲਈ ਪੀ. ਆਰ. ਟੀ. ਸੀ. ਵਲੋਂ ਰਜਿੰਦਰਾ ਹਸਪਤਾਲ, ਸਮਾਣਾ ਚੁੰਗੀ, ਡਕਾਲਾ ਚੁੰਗੀ, ਸਨੌਰੀ ਅੱਡਾ, ਨਵਾਂ ਬੱਸ ਸਟੈਂਡ, ਪੁਰਾਣਾ ਬੱਸ ਸਟੈਂਡ ਤੇ ਤ੍ਰਿਪੜੀ ਸਮੇਤ ਪਟਿਆਲਾ ਦੇ ਵੱਖ - ਵੱਖ ਹਿੱਸਿਆਂ ਤੋਂ ਮਿੰਨੀ ਬੱਸਾਂ ਚਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਰਧਾਲੂਆਂ ਨੂੰ ਆਵਾਜਾਈ ਦੀ ਸਹੂਲਤ ਮਿਲੇਗੀ ਅਤੇ ਪਟਿਆਲਾ ਦੇ ਵਪਾਰ ਨੂੰ ਵੀ ਵੱਡਾ ਲਾਭ ਹੋਵੇਗਾ। ਇਸ ਫੇਰੀ ਦੌਰਾਨ ਪ੍ਰਸ਼ਾਸ਼ਨਿਕ ਅਧਿਕਾਰੀ ਐੱਸ. ਡੀ. ਐੱਮ, ਏ. ਡੀ. ਸੀ., ਸਿਟੀ ਪੁਲਿਸ ਦੀ ਦੇਖ-ਰੇਖ ਹੇਠ ਮੰਦਰ ਦੇ ਚਲ ਰਹੇ ਨਿਰਮਾਣ ਵਿਚ ਸਹਿਯੋਗ ਰਿਹਾ। ਇਸ ਮੌਕੇ ਵਰਿੰਦਰ ਸ਼ਰਮਾ, ਜੋਲੀ, ਮੋਹਿਤ ਪੰਡਿਤ, ਜਸਪਾਲ ਝੰਜੂ, ਰਾਜੀਵ ਗੁਪਤਾ, ਰਾਜੇਸ਼ ਕਾਕਾ ਲਿਫਟਰ, ਅਸ਼ੋਕ ਕੁਮਾਰ, ਸੰਦੀਪ ਬੰਧੂ, ਰਾਕੇਸ਼ ਕਨੋਜੀਆਂ, ਵਿਜੇ ਸਵਰਨਕਾਰ ਰਾਕੇਸ਼ ਠਾਕੁਰ, ਮਨਦੀਪ ਲਾਰੰਸ, ਮੁਲਤਾਨੀ, ਪ੍ਰਦੀਪ ਕੁਮਾਰ, ਨਵਨੀਤ ਵਾਲੀਆ, ਹਰਸ਼ ਮਦਾਨ, ਮਨਦੀਪ, ਸ਼ੇਰ ਸਿੰਘ ਸ਼ੇਰਾ ਆਪਣੇ ਸਾਥੀਆਂ ਨਾਲ ਹਾਜ਼ਰ ਸਨ।
ਪਿਛਲੀ ਖ਼ਬਰ ਫੋਕਲ ਪੁਆਇੰਟ ਇੰਡਸਟਰੀ ਨਾਭਾ ਦੀਆਂ ਸੜਕਾਂ ਦੀ ਖਸਤਾ ਹਾਲਤ ਤੋਂ ਵਪਾਰੀ ਦੁਖੀ *ਭਾਰੀ ਟੈਕਸ ਦੇਣ ਦੇ ਬਾਵਜੂਦ ਵੀ ਨਹੀਂ ਮਿ... ਅਗਲੀ ਖ਼ਬਰ ਤੇਜਿੰਦਰ ਮਹਿਤਾ ਵਲੋਂ ਓਪਨ ਜਿਮ ਦਾ ਉਦਘਾਟਨ ਬਾਰਾਦਰੀ ਬਾਗ ਵਿਖੇ ਐਮ. ਸੀ. ਜੱਗੀ ਦੀਆਂ ਕੋਸ਼ਿਸ਼ਾਂ ਨਾਲ ਮੰਗ ਹੋਈ ਪੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।