25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪਿੰਡ ਲਚਕਾਣੀ ਵਿਖੇ ਸੰਜੀਵ ਸ਼ਰਮਾ ਕਾਲੂ ਤੇ ਟੀਮ ਦਾ ਕੀਤਾ ਗਿਆ ਸਨਮਾਨ

ਅਜੀਤ ਡੈਸਕ 02-07-2026
ਪਟਿਆਲਾ, 1 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਯੂਥ ਕਾਂਗਰਸ ਸੰਗਠਨ ਚੋਣਾਂ ਵਿਚ ਟੀਮ ਸੰਜੀਵ ਸ਼ਰਮਾ ਕਾਲੂ ਦੀ ਹਲਕਾ ਪਟਿਆਲਾ ਦਿਹਾਤੀ ਤੋਂ ਇਕਤਰਫ਼ਾ ਸ਼ਾਨਦਾਰ ਜਿੱਤ ਉਪਰੰਤ ਪਿੰਡ ਲਚਕਾਣੀ ਦੇ ਸਾਬਕਾ ਸਰਪੰਚ ਕਰਮਜੀਤ ਸਿੰਘ ਲਚਕਾਣੀ ਵਲੋਂ ਸਮੂਹ ਟੀਮ ਦਾ ਭਰਵਾਂ ਸਨਮਾਨ ਕੀਤਾ ਗਿਆ। ਇਸ ਮੌਕੇ ਕਰਮਜੀਤ ਸਿੰਘ ਲਚਕਾਣੀ ਨੇ ਕਿਹਾ ਕਿ ਇਹ ਜਿੱਤ ਹਲਕਾ ਪਟਿਆਲਾ ਦਿਹਾਤੀ ਦੇ ਨੌਜਵਾਨਾਂ, ਵਰਕਰਾਂ ਅਤੇ ਆਮ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਟੀਮ ਸੰਜੀਵ ਸ਼ਰਮਾ ਕਾਲੂ ਨੇ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿਚ ਖੜ੍ਹ ਕੇ ਸੇਵਾ ਕੀਤੀ ਹੈ, ਜਿਸ ਕਾਰਨ ਯੂਥ ਕਾਂਗਰਸ ਸੰਗਠਨ ਚੋਣਾਂ ਵਿਚ ਹਲਕੇ ਦੇ ਵਰਕਰਾਂ ਨੇ ਇਕਤਰਫ਼ਾ ਫ਼ਤਵਾ ਦੇ ਕੇ ਟੀਮ ਦੀ ਜਿੱਤ ਯਕੀਨੀ ਬਣਾਈ ਹੈ। ਇਸ ਮੌਕੇ ਅਮਰਪ੍ਰੀਤ ਸਿੰਘ ਬੌਬੀ, ਸੇਵਕ ਸਿੰਘ ਝਿੱਲ ਸਾਬਕਾ ਕੌਂਸਲਰ, ਮਾਧਵ ਸਿੰਗਲਾ ਜ਼ਿਲ੍ਹਾ ਮੀਤ ਪ੍ਰਧਾਨ, ਯੂਥ ਕਾਂਗਰਸ ਪਟਿਆਲਾ ਸ਼ਹਿਰੀ, ਰਿਧਮ ਸ਼ਰਮਾ ਹਲਕਾ ਪ੍ਰਧਾਨ, ਯੂਥ ਕਾਂਗਰਸ ਪਟਿਆਲਾ ਦਿਹਾਤੀ, ਮਾਲਵਿੰਦਰ ਸਿੰਘ ਲਚਕਾਣੀ ਜ਼ਿਲ੍ਹਾ ਜਨਰਲ ਸਕੱਤਰ, ਯੂਥ ਕਾਂਗਰਸ ਪਟਿਆਲਾ ਸ਼ਹਿਰੀ, ਰਵਿੰਦਰ ਸਿੰਘ ਰਵੀ ਮੱਟੂ ਜ਼ਿਲ੍ਹਾ ਜਨਰਲ ਸਕੱਤਰ, ਯੂਥ ਕਾਂਗਰਸ ਪਟਿਆਲਾ ਸ਼ਹਿਰੀ ਅਤੇ ਪ੍ਰਵੀਨ ਰਾਵਤ ਬਲਾਕ ਪ੍ਰਧਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਤਿੰਦਰ ਸ਼ਰਮਾ, ਭੁਪਿੰਦਰ ਸਿੰਘ, ਮੋਨੂੰ ਇੰਦਰਾ ਕਲੋਨੀ, ਗੌਰਵ ਸੂਦ ਯੂਥ ਆਗੂ, ਚੈਰੀ ਰਾਏ ਅਤੇ ਬੇਅੰਤ ਲਚਕਾਣੀ ਵੀ ਹਾਜ਼ਰ ਸਨ। ਸਮੂਹ ਆਗੂਆਂ ਨੇ ਕਰਮਜੀਤ ਸਿੰਘ ਲਚਕਾਣੀ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਪੂਰੀ ਟੀਮ ਲਈ ਮਾਣ ਵਾਲੀ ਗੱਲ ਹੈ।
ਪਿਛਲੀ ਖ਼ਬਰ ਹਲਕਾ ਇੰਚਾਰਜ ਰਣਜੋਧ ਹਡਾਣਾ ਵਲੋਂ ਪਿੰਡ ਤਾਸਲਪੁਰ ਵਿਖੇ ਨਵੇਂ ਵਿਕਾਸ ਕਾਰਜ ਲੋਕ ਅਰਪਣ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਲਦ ਜਾਰੀ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।