23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਰਡ ਨੰਬਰ 3 ਤੋਂ ਰੁਪਿੰਦਰ ਕੌਰ ਚਹਿਲ ਦੇ ਹੱਕ 'ਚ ਹਰਦਿਆਲ ਕੰਬੋਜ ਵਲੋਂ ਚੋਣ ਪ੍ਰਚਾਰ

ਵਾਰਡ ਨੰਬਰ ਤਿੰਨ ਵਿਖੇ ਰੁਪਿੰਦਰ ਕੌਰ ਚਹਿਲ ਦੇ ਹੱਕ 'ਚ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨਾਲ ਰੁਪਿੰਦਰ ਕੌਰ ਅਤੇ ਹੋਰ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 24-05-2026
ਰਾਜਪੁਰਾ, 23 ਮਈ (ਜੀ.ਪੀ. ਸਿੰਘ)-ਰਾਜਪੁਰਾ ਨਗਰ ਕੌਂਸਲ ਦੇ ਵਾਰਡ ਨੰਬਰ ਤਿੰਨ ਤੋਂ ਉਮੀਦਵਾਰ ਰੁਪਿੰਦਰ ਕੌਰ ਪਤਨੀ ਯੂਥ ਕਾਂਗਰਸੀ ਆਗੂ ਗੁਰੀ ਚਹਿਲ ਲਈ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਚੋਣ ਪ੍ਰਚਾਰ ਕੀਤਾ ਗਿਆ | ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਵਾਰਡ ਨੰਬਰ ਤਿੰਨ ਅਧੀਨ ਪੈਂਦੇ ਫੋਕਲ ਪੁਆਇੰਟ ਅਤੇ ਨੇੜਲੀਆਂ ਕਾਲੋਨੀਆਂ ਦੇ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਫੋਕਲ ਪੁਆਇੰਟ ਅਤੇ ਨਾਲ ਲੱਗਦੇ ਇੰਡਸਟਰੀਅਲ ਏਰੀਏ ਦੀਆਂ ਸੜਕਾਂ ਦਾ ਨਵੀਨੀਕਰਨ ਅਤੇ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਪਾਣੀ ਸਣੇ ਪਾਰਕ ਦੇ ਵਿਚ ਓਪਨ ਜਿੰਮ ਤੱਕ ਲਗਵਾ ਕੇ ਦਿੱਤਾ ਗਿਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੇ ਦੌਰਾਨ ਕੁਝ ਨਹੀਂ ਕੀਤਾ | ਫੋਕਲ ਪੁਆਇੰਟ ਏਰੀਆ ਦੇ ਵਸਨੀਕ ਵਿਕਾਸ ਨੂੰ ਤਰਸ ਰਹੇ ਹਨ, ਉੱਥੇ ਦੂਜੇ ਪਾਸੇ ਇੰਡਸਟਰੀਅਲ ਏਰੀਏ ਦੀਆਂ ਸੜਕਾਂ 'ਤੇ ਵੱਡੇ-ਵੱਡੇ ਟੋਏ ਪੈਣ ਕਾਰਨ ਰਾਹਗੀਰਾਂ ਨੂੰ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਗੰਦਗੀ ਦੇ ਚੱਲਦਿਆਂ ਨਗਰ ਕੌਂਸਲ ਨੂੰ 3 ਲੱਖ ਰੁਪਏ ਜੁਰਮਾਨਾ ਵੀ ਦੇਣਾ ਪਿਆ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਰੁਪਿੰਦਰ ਕੌਰ ਚਹਿਲ ਇਕ ਪੜ੍ਹੀ ਲਿਖੀ ਅਤੇ ਨਾਮੀ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਰੁਪਿੰਦਰ ਕੌਰ ਚਹਿਲ ਨੂੰ ਆਪਣੀ ਵੋਟ ਪਾ ਕੇ ਕਾਮਯਾਬ ਕਰੋ ਤਾਂ ਜੋ ਇਸ ਇਲਾਕੇ ਦਾ ਵਿਕਾਸ ਹੋ ਸਕੇ | ਇਸ ਮੌਕੇ ਕਾਂਗਰਸੀ ਆਗੂ ਕਰਮਜੀਤ ਸਿੰਘ ਗਾਂਧੀ, ਗੁਰਦਰਸ਼ਨ ਸਿੰਘ, ਸੁਖਦੇਵ ਸਿੰਘ ਬਾਸਮਾ, ਬਲਵਿੰਦਰ ਸਿੰਘ ਕੋਟਲਾ, ਸਤੀਸ਼ ਰਾਣਾ, ਪਰਮਜੀਤ ਸਿੰਘ ਪਾਲ, ਤਜਿੰਦਰ ਸਿੰਘ ਘੜਾਮਾ, ਗੁਰਚਰਨ ਸਿੰਘ ਪੰਛੀ, ਗਗਨ ਭੰਗੂ, ਰਵਿੰਦਰ ਸਿੰਘ ਮੈਕੀ, ਮੇਹਰ ਚੰਦ, ਬੱਬੂ ਚਹਿਲ, ਸਤਪਾਲ ਸਿੰਘ, ਕਰਮ ਚੰਦ, ਡਾਕਟਰ ਤਿਲਕ ਰਾਜ, ਗੁਰਪ੍ਰੀਤ ਸਿੰਘ ਮਜੀਠੀਆ, ਜਸਪਾਲ ਸਿੰਘ ਜੱਗਾ, ਪ੍ਰਕਾਸ਼ ਜੇ.ਕੇ. ਸਮੇਤ ਸਾੈਕੜੇ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਉਮੀਦਵਾਰ ਕੌਸ਼ਲ ਨੇ ਭਖਾਈ ਚੋਣ ਮਹਿੰਮ ਅਗਲੀ ਖ਼ਬਰ ਜਿਨ੍ਹਾਂ ਕੋਲ ਨਾ ਪੰਜਾਬ 'ਚ ਸੱਤਾ ਹੈ ਨਾ ਕੇਂਦਰ 'ਚ, ਉਹ ਨਹੀਂ ਕਰ ਸਕਦੇ ਨੇ ਹਲਕੇ ਦਾ ਵਿਕਾਸ-ਬੀਬੀ ਅਰਚਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।